You are here

ਮੰਡੀ ਬਚਾਓ ਖੇਤ ਬਚਾਓ ਸੱਦੇ ਤਹਿਤ ਮੋਦੀ ਸਰਕਾਰ ਦੇ ਸਾਡੀ ਅਰਥੀ

"ਮੰਡੀ ਬਚਾਓ, ਖੇਤ ਬਚਾਓ" ਸੱਦੇ ਤਹਿਤ ਮੋਦੀ ਸਰਕਾਰ ਦੀ ਸਾੜੀ ਅਰਥੀ

 

ਅਜੀਤਵਾਲ ਬਲਵੀਰ ਸਿੰਘ ਬਾਠ

ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਦੇ ਆਗੂ ਸੂਬਾ ਸਿੰਘ ਡਗਰੂ ਨੇ ਪੈ੍ਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ"ਮੰਡੀ ਬਚਾਓ, ਖੇਤ ਬਚਾਓ "ਦੇ ਬੈਨਰ ਹੇਠ ਸਮਾਗਮ ਕਰਨ ਦਾ ਸੱਦਾ ਦਿੱਤਾ ਸੀ। ਕੇਂਦਰੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਲੇ ਕਾਨੂੰਨਾ ਕਰਕੇ ਸਾਡੀਆਂ ਸਰਕਾਰੀ ਮੰਡੀਆਂ ਬੰਦ ਹੋ ਰਹੀਆਂ ਹਨ ਅਤੇ ਖੇਤ ਕਿਸਾਨ ਦੇ ਹੱਥਾਂ ਵਿੱਚੋਂ ਖਿਸਕ ਰਹੇ ਹਨ। 
           "ਮੰਡੀ ਬਚਾਓ, ਖੇਤ ਬਚਾਓ"ਬੈਨਰ ਹੇਠ ਆਡਾਨੀ ਸੈਲੋ ਡਗਰੂ ਵਿਖੇ ਨੇੜਲੇ ਪਿੰਡਾਂ ਵਿੱਚੋਂ ਕਿਸਾਨ ਮਜਦੂਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਜਿਥੇ ਲੰਮਾ ਸਮਾ ਰੈਲੀ ਕੀਤੀ ਗਈ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਬਲਦੇਵ ਜੀਰਾ, ਜਿਲਾ ਆਗੂ ਗਿਆਨੀ ਸਿੰਦਰ ਸਿੰਘ ਜਲਾਲਾਬਾਦ, ਬਲਾਕ ਆਗੂ ਪਰਮਿੰਦਰ ਸਿੰਘ ਬਰਾੜ,  ਗੁਰਚਰਨ ਸਿੰਘ, ਮਨਜੀਤ ਸਿੰਘ ਸੈਦੋਕੇ, ਨਿਰਮਲ ਸਿੰਘ ਧੂੜਕੋਟ, ਵਿੰਦਰ  ਸਿੰਘ,ਕਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘਾਂਵਾਲਾ,  ਬੀ ਕੇ ਯੂ ਔਰਤ ਵਿੰਗ ਦੇ ਆਗੂ ਸੁਰਿੰਦਰ ਕੌਰ ਢੁਡੀਕੇ, ਕਰਮਜੀਤ ਕੌਰ ਭੁਲਰ,   ਹਰਪੀ੍ਤ ਕੌਰ ਜੀਰਾ, ਅਮਰਜੀਤ ਕੌਰ, ਗੁਰਮੀਤ ਕੌਰ, ਅਮਨਦੀਪ ਕੌਰ,   ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਧਾਨ ਤਾਰਾ ਸਿੰਘ ਮੋਗਾ ਅਤੇ ਹੀਰਾ ਸਿੰਘ ਨੇ ਸੰਬੋਧਨ ਕੀਤਾ। 
            ਸਾਰੇ ਆਗੂਆਂ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕੀਤੀ। ਸੰਯੁਕਤ ਕਿਸਾਨ ਮੋਰਚੇ ਮੋਰਚੇ ਦੀ ਅਗਵਾਈ ਵਿੱਚ ਲੱਖਾਂ ਲੋਕ ਲੱਗ ਭੱਗ ਚਾਰ ਮਹੀਨਿਆਂ ਤੋ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ, ਮਜਦੂਰ, ਮੁਲਾਜਮ ਅਤੇ ਛੋਟੇ ਧੰਦਿਆਂ ਵਾਲੇ ਡਟੇ ਬੈਠੇ ਹਨ। ਤਿੰਨ ਸੌ ਦੇ ਕਰੀਬ ਕਿਸਾਨ ਸ਼ਹੀਦੀਆਂ ਦੇ ਚੁਕੇ ਹਨ। ਦਿੱਲੀ ਪੁਲਿਸ ਅਤੇ ਆਰ ਐਸ ਐਸ ਨੇ ਹਮਲਾ ਕਰਕੇ ਧਰਨਾ ਉਠਾਉਣ ਦੀ ਬੜੀ ਕੋਸ਼ਿਸ਼ ਕੀਤੀ ਜਿਹੜੀ ਸਬਰ ਤੇ ਠਰੰਮੇ ਨਾਲ ਨਾਕਾਮ ਕੀਤੀ ਗਈ। ਮੋਰਚਾ ਜਿੱਤ ਵੱਲ ਵਧ ਰਿਹਾ ਹੈ। 
             ਆਗੂਆਂ ਨੇ ਮੰਗ ਉਠਾਈ ਕਿ ਤਿਨੋ ਖੇਤੀ ਕਾਲੇ ਕਾਨੂੰਨ ਵਾਪਸ ਲਏ ਜਾਣ, ਪਰਾਲੀ ਸਬੰਧੀ ਅਤੇ ਬਿਜਲੀ  ਬਿਲ 2020 ਵਾਪਸ  ਲਏ ਜਾਣ, ਸੂਬਿਆਂ ਦੇ ਅਧਿਕਾਰਾਂ ਤੇ ਛਾਪਾ ਬੰਦ ਕੀਤਾ ਜਾਵੇ, ਡੀਜਲ ਪ੍ਟਰੋਲ, ਗੈਸ ਸਸਤੀ ਕੀਤੀ ਜਾਵੇ। 
           ਹਾਜਰ ਲੋਕਾਂ ਵਿੱਚ ਬਹੁਤ ਰੋਹ ਸੀ। ਅਖੀਰ ਵਿੱਚ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਰੋਹ ਭਰਪੂਰ ਨਾਹਰੇ ਲਗਾਏ ਗਏ।