You are here

ਨਵੀਂ ਆਬਾਦੀ ਅਕਾਲਗਡ਼੍ਹ ਗੁਰੂਸਰ ਸਧਾਰ ਵਿਖੇ   ਸਮਾਰਟ ਕਾਰਡ ਤੇ ਕਣਕ ਦੀ ਵੰਡ  

ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਬਣਾਏ ਗਏ  

ਗੁਰੂਸਰ ਸੁਧਾਰ/ ਲੁਧਿਆਣਾ, ਮਾਰਚ 2021 ( ਜਗਰੂਪ ਸਿੰਘ ਸੁਧਾਰ )- 

ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਐੱਸ ਡੀ ਐੱਮ ਰਾਏਕੋਟ ਡਾ ਹਿਮਾਂਸ਼ੂ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਨਵੀਂ ਆਬਾਦੀ ਅਕਾਲਗਡ਼੍ਹ ਵਿਖੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦਾ ਕੈਂਪ ਲਗਾਇਆ ਗਿਆ ਅਤੇ ਡਿੱਪੂ ਹੋਲਡਰ ਵੱਲੋਂ ਲਾਭਪਾਤਰੀਆਂ ਦੀਆਂ ਕਣਕ ਦੀਆਂ ਪਰਚੀਆਂ ਵੀ ਕੱਟੀਆਂ ਗਈਆਂ  । ਜਸਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਵੀਂ ਆਬਾਦੀ ਅਕਾਲਗਡ਼੍ਹ ਦੇ ਕੁੱਲ 475 ਲਾਭਪਾਤਰੀ ਹਨ । ਜਿਨ੍ਹਾਂ ਦੇ ਬੀਮਾ ਸਿਹਤ ਯੋਜਨਾ ਕਾਰਡ ਅਤੇ ਕਣਕ ਦੀਆਂ ਪਰਚੀਆਂ ਕੱਟੀਆਂ ਗਈਆਂ । ਇਸ ਸਮੇਂ ਸਰਪੰਚ ਸੁਖਵਿੰਦਰ ਸਿੰਘ ਕਲੇਰ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਕੰਮ ਦੀ ਸ਼ਲਾਘਾ ਕੀਤੀ । ਇਸ ਮੌਕੇ ਜਸਵਿੰਦਰ ਸਿੰਘ ਜੌਨੀ, ਸੁਰਜੀਤ ਸਿੰਘ, ਬਾਬੂ ਨਾਇਕ, ਰਾਮ ਮੂਰਤੀ, ਸੁਰਿੰਦਰਜੀਤ ਕੌਰ ,ਰਾਜਿੰਦਰ ਸਿੰਘ , ਰਕੇਸ਼ ਕੁਮਾਰ, ਸ਼ਾਮ ਲਾਲ ਗਰਗ , ਕਮਲਜੀਤ ਸਿੰਘ, ਮਨਜੀਤ ਕੌਰ, ਕੁਲਦੀਪ ਕੌਰ ਸਾਰੇ ਪੰਚ ਹਾਜ਼ਰ ਸਨ। ਇੰਸਪੈਕਟਰ ਸੰਦੀਪ ਸਿੰਘ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਆਖਿਆ ਕੇ ਜੋ ਵੀ ਲਾਭਪਾਤਰੀ ਹਨ ਉਹ ਸਾਰੇ ਕੈਂਪ ਵਿਚ ਆ ਕੇ ਆਪਣੇ ਕਾਰਡ ਬਣਾਉਣ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਦਾ ਲਾਹਾ ਲੈਣ । ਇਸ ਸਮੇਂ ਕਾਰਡ ਕਾਰਡ ਬਣਾਉਣ ਆਏ ਲੋਕਾਂ ਲਈ  ਕੋਰੂਨਾ ਮਹਾਂਮਾਰੀ ਨੂੰ ਦੇਖਦਿਆਂ ਮਾਸਕ ਅਤੇ ਸੈਨੀਟੇਸ਼ਨ ਖਾਸ ਪ੍ਰਬੰਧ ਕੀਤਾ ਗਿਆ ਸੀ।