You are here

ਦਿੱਲੀ ਕਿਸਾਨੀ ਸੰਘਰਸ਼ ਦੌਰਾਨ ਜੇਲ੍ਹ ਵਿੱਚ ਬੰਦ ਨੌਜਵਾਨਾਂ ਦੀ ਜ਼ਮਾਨਤ ਤੇ ਰਿਹਾਈ ਉਪਰੰਤ  ਜਥੇਦਾਰ ਤਲਵੰਡੀ ਵੱਲੋਂ ਸਿਰੋਪਾ ਪਾ ਕੇ ਮਾਣ ਸਨਮਾਨ   

ਸੁਧਾਰ /ਲੁਧਿਆਣਾ,ਮਾਰਚ 2021( ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ )- 

ਪਿੰਡ ਟੂਸੇ ਵਿਖੇ ਦਿੱਲੀ ਜੇਲ ਤੋਂ ਜ਼ਮਾਨਤ ਤੇ ਰਿਹਾਅ ਹੋ ਕੇ ਆਏ ਨੌਜਵਾਨ ਦਾ ਮਾਣ ਸਨਮਾਨ ਕਰਨ ਪਹੁੰਚੇ ਜਥੇਦਾਰ ਰਣਜੀਤ ਸਿੰਘ ਤਲਵੰਡੀ ਉਸ ਸਮੇਂ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਨ ਤੇ ਦੱਸਿਆ ਕੇ ਦਿੱਲੀ 26 ਜਨਵਰੀ ਦਾ ਹਊਆ ਬਣਾਕੇ ਜੋ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਉਹਨਾਂ ਨੌਜਵਾਨਾਂ ਵਿੱਚ ਹਲਕਾ ਰਾਏਕੋਟ ਦੇ ਪਿੰਡ ਟੂਸਾ ਦੇ ਨੌਜਵਾਨ ਇਕਬਾਲ ਸਿੰਘ ਨੂੰ ਦਿੱਲੀ ਤਿਹਾੜ ਜੇਲ ਵਿੱਚ ਬੰਦ ਕਰ ਦਿਤਾ ਗਿਆ ਸੀ ਜੋ  ਅੱਜ ਜਮਾਨਤ ਤੇ ਰਿਹਾਅ ਹੋ ਕੇ ਆੲਿਅਾ ਹੈ।ਉਸ ਨੌਜਵਾਨ ਨਾਲ ਅੱਜ ਮੇਰੇ ਵੱਲੋ ਮੁਲਾਕਾਤ ਕੀਤੀ ਗਈ ਅਤੇ ਇਕਬਾਲ ਸਿੰਘ ਦਾ ਸਨਮਾਨ ਸਿਰੋਪਾਓ ਨਾਲ ਕੀਤਾ ਗਿਆ । ਉਨ੍ਹਾਂ ਅੱਗੇ ਆਖਿਆ ਕੇ ਮੇਰੀ ਸਾਰੀਆ ਪਾਰਟੀਆਂ ਨੂੰ ਬੇਨਤੀ ਹੈ ਕਿ ਦਿੱਲੀ ਜੇਲਾਂ ਵਿੱਚ ਬੰਦ ਕੀਤੇ ਨੌਜਵਾਨਾਂ ਨਾਲ ਸਾਨੂੰ ਖੜਨਾ ਚਾਹੀਦਾ ਹੈ ਅਤੇ ਉਹਨਾਂ ਦੀ ਰਿਹਾਈ ਲਈ ਹਰ ਯਤਨ ਕਰਨਾ ਚਾਹੀਦਾ ਹੈ।ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਤੇ ਵੀ ਸਾਨੂੰ ਵਿਸ਼ਵਾਸ ਬਣਾਕੇ ਰੱਖਣਾ ਚਾਹੀਦਾ ਹੈ ਜੇ ਅਸੀ ਵਿਸ਼ਵਾਸ ਅਤੇ ਏਕਤਾ ਨਾਲ ਲੜਾਂਗੇ ਤਾ ਸਾਡੀ ਜਿੱਤ ਯਕੀਨਨ ਹੋਵੇਗੀ ।