ਜਗਜੀਤ ਸਿੰਘ ਜੱਗੀ ਨੇ ਹਰ ਘਰ ਦੇ ਦਰਵਾਜ਼ੇ ਤੇ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ ਜਿੱਥੇ ਉਨ੍ਹਾਂ ਨੂੰ ਹਾਰਾਂ ਨਾਲ ਵਾਰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ
ਜਨ ਸ਼ਕਤੀ ਨਿਊਜ਼ ਪੰਜਾਬ ਦੇ ਆਡੀਟਰ ਸਾਬਕਾ ਕੌਂਸਲਰ ਵਾਰਡ ਨੰਬਰ 2 ਅਮਨਜੀਤ ਸਿੰਘ ਖਹਿਰਾ ਨੇ ਵੀ ਸਿਰੋਪਾ ਦੇ ਕੇ ਕੀਤਾ ਮਾਨ ਸਨਮਾਨ
ਜਗਰਾਉਂ ਫ਼ਰਵਰੀ 2021,( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )
ਨਗਰ ਕੌਂਸਲ ਚੋਣਾਂ ਵਿਚ ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਜੱਗੀ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ । ਜਿੱਤ ਤੋਂ ਬਾਅਦ ਨਵੇਂ ਕੌਂਸਲਰ ਜਗਜੀਤ ਸਿੰਘ ਜੱਗੀ ਨੇ ਵਾਰਡ ਵਾਸੀਆਂ ਦਾ ਘਰ ਘਰ ਜਾ ਕੇ ਧੰਨਵਾਦ ਕੀਤਾ। ਇਸ ਘਰ ਘਰ ਧੰਨਵਾਦੀ ਦੌਰੇ ਦੌਰਾਨ ਨਵੇਂ ਕੌਂਸਲਰ ਜਗਜੀਤ ਸਿੰਘ ਜੱਗੀ ਪੁਰਾਣੇ ਕੌਂਸਲਰ ਅਮਨਜੀਤ ਸਿੰਘ ਖਹਿਰਾ ਦੇ ਘਰ ਪਹੁੰਚੇ ਜਿੱਥੇ ਉਨ੍ਹਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ । ਉਸ ਸਮੇਂ ਨਵੇਂ ਬਣੇ ਕੌਂਸਲਰ ਜਗਜੀਤ ਸਿੰਘ ਜੱਗੀ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਾਰਦਰਸ਼ੀ ਕੰਮ ਕਰਨ ਦਾ ਭਰੋਸਾ ਦਿਵਾਇਆ।ੳੁਨ੍ਹਾਂ ਵਾਰਡ ਦੇ ਕੰਮਾਂ ਬਾਰੇ ਗੱਲ ਕਰਦਿਆਂ ਇਹ ਵੀ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੇ ਵਿੱਚ ਜਦੋਂ ਤੋਂ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਵਾਰਡ ਦੇ ਨਿਰਪੱਖ ਕੰਮ ਕਰਨ ਦੀ ਪ੍ਰੀਕਿਰਿਆ ਦੌਰਾਨ ਵੱਡੀ ਪੱਧਰ ਤੇ ਕੰਮ ਕੀਤੇ ਗਏ ਹਨ । ਅਸੀਂ ਇਨ੍ਹਾਂ ਕੰਮਾਂ ਨੂੰ ਵਾਰਡ ਵਾਸੀਆਂ ਦੇ ਹਿੱਤਾਂ ਲਈ ਜਾਰੀ ਰੱਖਾਂਗੇ। ਜਦੋਂ ਇਸ ਵਾਰਡ ਦੀ ਜਿੱਤ ਲਈ ਅਮਨਜੀਤ ਸਿੰਘ ਖਹਿਰਾ ਸਾਬਕਾ ਕੌਂਸਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਤੌਰ ਤੇ ਆਖ ਦਿੱਤਾ ਕਿ ਪਾਰਟੀਆਂ ਸਾਡੇ ਭਾਈਚਾਰੇ ਦੇ ਵਿੱਚ ਵੰਡੀਆਂ ਪਾਉਣ ਨੂੰ ਹਰ ਵਕਤ ਤਿਆਰ ਰਹਿੰਦੀਆਂ ਨੇ ਪਰ ਜਿਸ ਤਰ੍ਹਾਂ ਵਾਰਡ ਨੰਬਰ 2 ਦੇ ਵਾਸੀਆਂ ਨੇ ਫ਼ੈਸਲਾ ਕੀਤਾ ਇਹ ਇੱਕ ਬਹੁਤ ਹੀ ਵਧੀਆ ਫੈਸਲਾ ਹੈ । ਅੱਜ ਮੈਂ ਖ਼ੁਸ਼ੀ ਦੇ ਮੌਕੇ ਤੇ ਨਵੇਂ ਬਣੇ ਕੌਂਸਲਰ ਜਗਜੀਤ ਸਿੰਘ ਜੱਗੀ ਨੂੰ ਆਪਣੇ ਹਿਰਦੇ ਤੋਂ ਵਧਾਈ ਦਿੰਦਾ ਹਾਂ । ਅੱਜ ਤੋਂ ਬਾਅਦ ਉਹ ਵਾਰਡ ਨੰਬਰ ਦੋ ਦੇ ਵਾਸੀਆਂ ਦੀ ਆਪ ਬਾਂਹ ਫੜਨ ।ਸਾਡੇ ਕੋਲ ਨਗਰ ਕੌਂਸਲ ਦੇ ਵਿਚ ਕੁਰੱਪਸ਼ਨ ਦੀ ਵੱਡੀ ਲੜਾਈ ਹੈ ।ਇਹ ਸਮਾਂ ਦੱਸੇਗਾ ਕਿ ਅਸੀਂ ਕਿਸ ਤਰ੍ਹਾਂ ਉਸ ਲੜਾਈ ਨੂੰ ਠੱਲ੍ਹ ਪਾ ਸਕਦੇ ਹਾਂ । ਉਸ ਸਮੇਂ ਵਾਰਡ ਨੰਬਰ ਦੋ ਤੋਂ ਬਹੁਤੀ ਸ਼ੰਘਰਸ਼ੀਲ ਦੇਸ਼ ਦੀਆਂ ਸੇਵਾਵਾਂ ਦੇ ਵਿੱਚ ਹਿੱਸਾ ਪਾਉਣ ਵਾਲੇ ਸੂਬੇਦਾਰ ਮੇਜਰ ਦੇਵੀ ਦਿਆਲ ,ਜਸਵਿੰਦਰ ਸਿੰਘ ਜੱਸੀ ਖਹਿਰਾ , ਮਾਸਟਰ ਮਦਨ ਲਾਲ,ਐਂਬੂਲੈਂਸ ਯੂਨੀਅਨ ਪੰਜਾਬ ਦੇ ਨੁਮਾਇੰਦੇ ਵਿਜੇ ਕੁਮਾਰ ਸੈਣੀ , ਡਾ ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ,ਡਾ ਦਿਲਬਾਗ ਸਿੰਘ ਮੌਜੂਦਾ ਡਿਪਟੀ ਡਾਇਰੈਕਟਰ ਵੱਲੋਂ ਵੀ ਇਸ ਸਮੇਂ ਸਮੂਹ ਵਾਰਡ ਵਾਸੀਆਂ ਦੇ ਨਾਲ ਜਗਜੀਤ ਸਿੰਘ ਜੱਗੀ ਨੂੰ ਵਧਾਈਆਂ ਦਿੱਤੀਆਂ ਗਈਆਂ ।