ਜਗਰਾਉਂ, ਫਰਵਰੀ 2021 (ਅਮਿਤ ਖੰਨਾ) -
ਵਾਰਡ ਨੰਬਰ 16ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਕੌਰ ਪਲਣ ਪੱਤਰੀ ਦੀਪਕ ਕੁਮਾਰ ਪਲਣ ਦੇਖ ਲਈ ਘਰ ਘਰ ਜਾ ਕੇ ਸਾਬਕਾ ਵਿਧਾਇਕ ਐੱਸ ਆਰ ਕਲੇਰ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਮੱਲ੍ਹਾ ਤੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ ਵੱਲੋਂ ਵੋਟਾਂ ਮੰਗੀਆਂ ਉਨ੍ਹਾਂ ਵਾਰਡ ਵਾਸੀਆਂ ਨੂੰ ਕਿਹਾ ਕਿ ਤੁਸੀ ਹਰਪ੍ਰੀਤ ਕੌਰ ਪਲਣ ਨੂੰ ਜਿਤਾਓ ਤਾਂ ਕਿ ਵਾਰਡਾਂ ਦੀ ਨੁਹਾਰ ਬਦਲ ਸਕੇ ਇਸ ਮੌਕੇ ਉਮੀਦਵਾਰ ਹਰਪ੍ਰੀਤ ਕੌਰ ਨੇ ਕਿਹਾ ਕਿ ਵਾਰਡ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਤੇ ਸਤਿਕਾਰ ਤੇ ਉਹ ਹਮੇਸ਼ਾ ਰਿਣੀ ਰਹਿਣਗੇ ਅਤੇ ਹਰ ਇੱਕ ਦੇ ਦੁੱਖ ਸੁੱਖ ਚ ਡਟ ਕੇ ਖੜ੍ਹਨਗੇ ਉਨ੍ਹਾਂ ਕਿਹਾ ਕਿ ਮੇਰਾ ਮਕਸਦ ਵਾਰਡ ਦਾ ਵਿਕਾਸ ਕਰਵਾਉਣਾ ਹੈ ਜਿਸ ਕਰਕੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਵਾਰਡ ਦੀ ਨੁਹਾਰ ਬਦਲਣ ਲਈ ਤੁਸੀਂ ਮੈਨੂੰ ਇੱਕ ਮੌਕਾ ਜ਼ਰੂਰ ਦਿਓ ਇਸ ਮੌਕੇ ਡਾ ਮਦਨ ਮਿੱਤਲ, ਪਰਮਜੀਤ ਸਿੰਘ ਪੰਮਾ, ਕ੍ਰਿਸ਼ਨ ਕੁਮਾਰ ,ਜਗਮੋਹਨ ਬਾਂਸਲ, ਮਿੰਟੋ ,ਅਰੁਣ ਗੁਪਤਾ, ਵਿਵੇਕ ਸ਼ਰਮਾ, ਵਿੱਕੀ ,ਅਸ਼ਵਨੀ, ਮੋਹਿਤ ਵਰਮਾ, ਵਿੱਕੀ ਚੌਧਰੀ, ਲਾਲ ਚੰਦ ਬੌਬੀ ਪਲਣ ,ਟੀਟੂ ਤੋਮਰ, ਸੋਨੂੰ ਮਿਗਲਾਨੀ ਤੇ ਵਰੁਣ ਗਰਗ ਆਦਿ ਹਾਜ਼ਰ ਸਨ