ਬਰਨਾਲਾ/ਮਹਿਲ ਕਲਾਂ-ਫਰਵਰੀ 2021- (ਗੁਰਸੇਵਕ ਸਿੰਘ ਸੋਹੀ)-
ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਚੰਨਣਵਾਲ ਤੋਂ ਭਾਰਤੀ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਸਰਦਾਰ ਜਸਮੇਲ ਸਿੰਘ ਦੀ ਸੈਂਟਰ ਸਰਕਾਰ ਦੇ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸਿੰਘੂ ਬਾਰਡਰ ਤੇ ਹਾਰਟ ਅਟੈਕ ਦੇ ਨਾਲ ਸ਼ਹੀਦ ਹੋ ਗਏ । ਬੀਕੇਯੂ ਰਾਜੇਵਾਲ (ਬਰਨਾਲਾ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਜਥੇਬੰਦੀ ਦੇ ਆਗੂ ਸ਼ਹੀਦ ਜਸਮੇਲ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਦਾ ਚੈੱਕ ਦਿੰਦੇ ਹੋਏ ਅਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਜਸਮੇਲ ਸਿੰਘ ਦੇ ਪਰਿਵਾਰ ਨੂੰ ਦੱਸ ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸਮਾਜ ਸੇਵੀ ਜਸਮੇਲ ਸਿੰਘ 48 ਵਾਸੀ ਚੰਨਣਵਾਲ 26 ਨਵੰਬਰ ਤੋਂ ਲਗਾਤਾਰ ਜਥੇਬੰਦੀਆ ਦੇ ਮੋਢੇ ਨਾਲ ਮੋਢਾ ਲਾਕੇ ਅਗਲੀ ਕਤਾਰ ਵਿੱਚ ਲੱਗਕੇ ਕਿਸਾਨ ਅੰਦੋਲਨ ਚ ਸਿੰਘੂ ਬਾਰਡਰ ਤੇ ਸ਼ਮੂਲੀਅਤ ਕਰ ਰਿਹਾ ਸੀ। ਚੱਲ ਰਹੇ ਅੰਦੋਲਨ ਦੀ ਸਟੇਜ ਉਪਰ ਜਾਣ ਸਮੇਂ ਹਾਰਟ ਅਟੈਕ ਨਾਲ ਸ਼ਹੀਦ ਹੋ ਗਏ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਗੂਆਂ ਵੱਲੋਂ ਜਸਮੇਲ ਸਿੰਘ ਚੰਨਣਵਾਲ ਦੀ ਮੌਤ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।