You are here

ਗੁਰੂ ਕੇ ਵਜ਼ੀਰ ਨੂੰ ਕੱੁਟਮਾਰ ਤੇ ਦਾੜੀ ਦੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਤੇ ਸ਼ੋ੍ਰਮਣੀ ਪ੍ਰਬੰਧਕ ਕਮੇਟੀ ਕਰਵਾਈ ਕਰੇ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਕਾਰਵਾਈ ਕਰੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਤਿ ਗੰ੍ਰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਕੀਤਾ।ਉਨ੍ਹਾਂ ਕਿਹਾ ਕਿ ਪਿੰਡ ਖਰਾਜਪੁਰਾ ਵਿਖੇ ਗੁਰੂ ਕੇ ਵਜੀਰ ਨੂੰ ਕੱੁਟਮਾਰ ਕਰਕੇ ਅਤੇ ਦਾੜ੍ਹੀ ਦੇ ਕੇਸਾਂ ਦੀ ਬੇਅਦਬੀ ਕਰਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਬੇਸ਼ਰਮੀ ਅਤੇ ਘੱਟੀਆਂ ਹਰਕਤ ਕਰਕੇ ਆਪਣੇ ਕਮੀਨੇ ਪੁਣੇ ਦਾ ਸਬੂਤ ਦਿੱਤਾ ਇਹੋ ਜਿਹੇ ਪ੍ਰਬੰਧਕਾਂ ਨੂੰ ਸਰਮ ਆਉਣੀ ਚਾਹੀਦੀ ਹੈ ਕਿ ਅਸੀ ਗੰ੍ਰਥੀ ਦੀ ਬੇਜਤੀ ਕਰਕੇ ਕੀ ਦੱਸਣਾ ਚਾਹੰੁਦੇ ਹਾਂ ਕਿ ਅਸੀ ਸਿੱਖੀ ਦਾ ਬੇੜਾ ਗਰਕ ਕਰ ਰਹੇ ਹਾਂ ਭਾਈ ਪਾਰਸ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਬਣਦੀ ਕਰਵਾਈ ਕਰਨ। ਇਸ ਸਮੇ ਬਲਜਿੰਦਰ ਸਿੰਘ ਦੀਵਨਾ,ਭਾੲ ਿਰਾਜਪਾਲ ਸਿੰਘ ਰੋਸ਼ਨ, ਭਾਈ ਭਗਵੰਤ ਸਿੰਘ ਗਾਲਿਬ,ਭਾਈ ਗੁਰਮੇਲ ਸਿੰਘ ਬੰਸੀ, ਉਕਾਰ ਸਿੰਘ,ਅਵਤਾਰ ਸਿੰਘ,ਭਾਈ ਗੁਰਚਰਨ ਸਿੰਘ ਦਲੇਰ,ਭਾਈ ਬੱਗਾ ਸਿੰਘ ਜਗਰਾਉ,ਭਾਈ ਜਸਵਿੰਦਰ ਸਿੰਗ ਖਾਲਸਾ,ਭਾਈ ਬਲਜਿੰਦਰ ਸਿੰਘ ਅਲੀਗ੍ਹੜ,ਭਾਈ ਸੁਖਪਾਲ ਸਿੰਘ ਆਦਿ ਹਾਜ਼ਰ ਸਨ।