ਜਗਰਾਉਂ ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਚੈਅਰਮੈਨ ਗੁਰਮੇਲ ਸਿੰਘ ਢਿੱਲੋਂ ਤੇ ਪ੍ਰਧਾਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ ਸਵ ਸੰਸਾਰ ਚੰਦ ਵਰਮਾ ਦੀ 12 ਵੀ ਬਰਸੀ ਮੌਕੇ 26 ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਗਈ ਅਤੇ ਲੰਗਰ ਛਕਾਇਆ ਗਿਆ। ਇਸ ਮੌਕੇ ਇਹ ਪੈਨਸ਼ਨ ਵਰਮਾ ਪਰਿਵਾਰ ਵਲੋਂ ਸਵ ਸੰਸਾਰ ਚੰਦ ਵਰਮਾ ਦੇ ਛੋਟੇ ਬੇਟੇ ਅਭਿਨਾਸ ਵਰਮਾ (ਕਨੇਡਾ) ਵਲੋਂ ਬਜ਼ੁਰਗਾਂ ਨੂੰ ਦਿੱਤੀ ਗਈ। ਇਸ ਮੌਕੇ ਸਵ ਸੰਸਾਰ ਚੰਦ ਵਰਮਾ ਦੇ ਵੱਡੇ ਬੇਟੇ ਪ੍ਰੇਮ ਵਰਮਾ ਤੇ ਕੈਪਟਨ ਨਰੇਸ਼ ਵਰਮਾ ਨੇ ਦੱਸਿਆ ਕਿ ਪਿਛਲੇ 139 ਮਹੀਨਿਆ ਹਰ ਮਹੀਨੇ ਪਿਤਾ ਦੀ ਯਾਦ ਵਿੱਚ 26 ਬਜ਼ੁਰਗਾਂ ਨੂੰ ਪੰਜ ਪੰਜ ਸੋ ਰੁਪਏ ਮਹੀਨਾ ਪੈਨਸ਼ਨ ਤੇ ਰਾਸ਼ਨ ਦਿੱਤਾ ਜਾਂਦਾ ਹੈ ਤੇ ਜ਼ਰੁਰਤ ਦੀਆਂ ਹੋਰ ਚੀਜ਼ਾਂ ਵੀ ਦਿਤੀਆਂ ਜਾਂਦੀਆਂ ਹਨ ਕੈਪਟਨ ਨਰੇਸ਼ ਵਰਮਾ ਨੇ ਭਾਵੁਕ ਹੁੰਦਿਆਂ ਹੋਇਆਂ ਕਿਹਾ ਕਿ ਬਾਬੇ ਨਾਨਕ ਦੇ ਇਹ ਪੈਨਸ਼ਨ ਲੰਗਰ ਹਰ ਵੇਲੇ ਚਲਦਾ ਰਹੇਗਾ। ਇਸ ਮੌਕੇ ਤੇ ਕੈਪਟਨ ਨਰੇਸ਼ ਵਰਮਾ, ਡਾ ਰਕੇਸ਼ ਭਾਰਤਵਾਜ, ਐਡਵੋਕੇਟ ਨਵੀਨ ਗੁਪਤਾ, ਕੰਚਨ ਗੁਪਤਾ, ਜਤਿੰਦਰ ਬਾਂਸਲ,ਮੇਨੇਜਰ ਰਜਿੰਦਰ ਸੇਤੀਆ,ਮੇਨੇਜਰ ਦਿਲਜਿੰਦਰ ਸਿੰਘ ਸੇਖੋਂ, ਗੁਰਿੰਦਰ ਸਿੰਘ ਸਿੱਧੂ, ਰਜਿੰਦਰ ਜੈਨ, ਮਨੇਜਰ ਵਿਸ਼ਾਲ ਗੁਪਤਾ, ਪ੍ਰਦੀਪ ਗੁਪਤਾ, ਪੰਕਜ ਗੁਪਤਾ, ਰਾਜ ਕੁਮਾਰ ਭੱਲਾ,ਸੁੰਮਨ ਪ੍ਰੀਤ ਖੈਹਰਾ, ਰਮਨ ਜੈਨ,ਅੰਜੂ ਗੋਇਲ,ਰਾਜਨ ਸਿੰਗਲਾ,ਰਿਪੀ ਭੰਡਾਰੀ, ਅਤੇ ਸਮੂਹ ਸਟਾਫ ਹਾਜ਼ਰ ਸਨ।