ਜਗਰਾਉਂ , ਫ਼ਰਵਰੀ 2021 ( ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ )-
ਪ੍ਰਸੋਤਮ ਲਾਲ ਖਲੀਫਾ ਸੋਸਲ ਵਰਕਰ ਜਗਰਾਉ ਮੈ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਭਾਰਤ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਹਾ ਕਿ ਕਿਸਾਨ ਮਜਦੂਰ ਯੂਨੀਅਨ ਦੇ ਅੰਦੋਲਨ ਦੌਰਾਨ ਕਿਸਾਨਾ ਮਜ਼ਦੂਰਾ ਨੂੰ ਦਿੱਲੀ ਜਾਣ ਸਮੇ ਰੋਕਣ ਵਾਸਤੇ ਸੜਕਾ ਉਪਰ ਭਾਰਤ ਸਰਕਾਰ ਨੇ ਸੀਮਿੰਟ ਨਾਲ ਲੋਹੇ ਦੇ ਕਿਲ ਗਡ ਦਿੱਤੇ ਗਏ ਹਨ ਤਾ ਕਿ ਕਿਸਾਨਾ ਦੇ ਵ੍ਹੀਕਲ ਦੇ ਟਾਇਰ ਪੈਚਰ ਹੋ ਜਾਣ ਪਰ ਮੈ ਮੋਦੀ ਸਰਕਾਰ ਨੂੰ ਇਹ ਪੁੱਛਣਾ ਚਾਹਦਾ ਹਾ ਕਿ ਭਾਰਤ ਦੇ ਬਾਰਡਰ ਜਿਵੇ ਚੀਨ, ਪਾਕਿਸਤਾਨ, ਜੰਮੂ-ਕਸ਼ਮੀਰ ਵਗੈਰਾ ਪਰ ਇਹ ਕੁਝ ਨਹੀ ਹੈ ਜਿੱਥੇ ਕਿ ਮਾੜੇ ਅਨਸਰ ਅਰਾਮ ਨਾਲ ਭਾਰਤ ਦੀ ਹਦ ਅੰਦਰ ਦਾਖਲ ਹੋ ਜਾਦੇ ਹਨ ਇਹ ਕੁਝ ਤਾ ਸਾਲ-1947 ਦੇ ਸਮੇ ਵੀ ਕਿਸੇ ਅੰਗਰੇਜ ਸਰਕਾਰ ਨੇ ਵੀ ਨਹੀ ਕੀਤਾ ਸੀ ਜੋ ਕੁਝ ਮੋਦੀ ਸਰਕਾਰ ਨੇ ਕਿਸਾਨ ਮਜਦੂਰ ਯੂਨੀਅਨ ਦੇ ਅੰਦੋਲਨ ਦੌਰਾਨ ਕੀਤਾ ਹੈ ਇਸ ਸਰਕਾਰ ਨੇ ਸਾਰੀਆ ਹਦਾ ਹੀ ਪਾਰ ਕਰ ਦਿਤਿਆ ਹਨ ਪਰ ਕਿਸਾਨ ਮਜਦੂਰ ਤਾ ਭਾਰਤ ਦੇ ਨਾਗਰਿਕ ਹਨ ਜੋ ਕਿ ਸਾਰੇ ਦੇਸ਼ ਨੂੰ ਅੰਨ ਪੈਦਾ ਕਰ ਕਿ ਦਿੰਦੇ ਹਨ