You are here

ਮੰਜੀ ਠੋਕ ਕੇ ਛੱਡਾਂਗੇ ਸੜੇ ਦੀ ਤੰਗ ਮੁਲਕ ਨੂੰ ਕਰਿਆ ਪਿਆ- ਸਰਪੰਚ ਜਸਬੀਰ ਸਿੰਘ ਢਿੱਲੋਂ

ਅਜੀਤਵਾਲ ,ਫ਼ਰਵਰੀ  2021 (ਬਲਵੀਰ ਸਿੰਘ ਬਾਠ) 

ਤਿੱਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਦੇਸ਼ ਦੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਕਿਸਾਨੀ ਸੰਘਰਸ਼  ਬੈਂਚ ਲੰਗਰ ਵਰਤਾਉਣ ਦੀ ਸੇਵਾ ਨਿਭਾ ਰਹੇ ਪਿੰਡ ਢੁੱਡੀਕੇ ਦੇ ਨੌਜਵਾਨ ਸਮਾਜ ਸੇਵੀ ਸਰਪੰਚ ਜਸਵੀਰ  ਸਿੰਘ ਢਿੱਲੋਂ  ਨੇ ਜਨਸ਼ਕਤੀ ਨਿੳੂਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਇਸ ਸਮੇਂ ਉਨ੍ਹਾਂ ਕਿਹਾ ਕਿ  ਏਨੀ ਠੰਢ ਦੇ ਬਾਵਜੂਦ ਵੀ ਦੇਸ਼ ਦਾ ਕਿਸਾਨ  ਮਜ਼ਦੂਰ ਛੋਟੇ ਬੱਚੇ ਮਾਤਾਵਾਂ ਭੈਣਾਂ ਕਿਸਾਨੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ  ਪਰ ਸੈਂਟਰ ਦੀ ਨਿਕੰਮੀ ਸਰਕਾਰ ਬਿੱਲ ਰੱਦ ਕਰਨ ਦੀ ਬਜਾਏ ਗਲ ਸਣਨ ਨੂੰ ਵੀ ਤਿਆਰ ਨਹੀਂ ਪਰ ਦੇਸ਼ ਦੇ ਕਿਸਾਨਾਂ ਦਾ ਸੰਘਰਸ਼ ਆਪਣੀਆਂ ਆਖ਼ਰੀ ਬਰੂਹਾਂ ਤੇ ਚੱਲ ਰਿਹਾ ਹੈ  ਇਹ ਕਿਸਾਨੀ ਸੰਘਰਸ਼ ਹਮੇਸ਼ਾਂ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਵਾਪਸ ਮੁੜੇਗਾ  ਉਨ੍ਹਾਂ ਕਿਹਾ ਕਿ ਅੱਜ ਮੇਰੇ ਦੇਸ਼ ਦਾ ਨੌਜਵਾਨ ਵੀ ਕਿਸਾਨੀ ਸੰਘਰਸ਼ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ   ਤਰਕੀ ਲਹਿਜੇ ਵਿੱਚ ਸਰਪੰਚ ਢਿਲੋਂ ਨੇ ਕਿਹਾ ਕਿ ਮੰਜੀ ਠੋਕ ਕੇ ਹਟਾਂਗੇ ਛੜੇ ਦੀ  ਉਨ੍ਹਾਂ ਕਿਹਾ ਕਿ  ਮੰਜੀ ਠੋਕ ਕੇ ਛੱਡਾਂਗੇ ਛੜੇ ਦੀ ਤੰਗ ਮੁਲਕ ਨੂੰ ਕਰਿਆ  ਪਿਆ  ਅੱਜ ਬੱਚੇ ਬੱਚੇ ਦੀ ਜ਼ੁਬਾਨ ਤੇ ਇਕੋ  ਨਾਅਰਾ ਜਾਪਦਾ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ  ਇਸ ਨਾਅਰੇ ਹੇਠਾਂ ਹੀ ਅਸੀਂ ਕਾਲੇ ਕਾਨੂੰਨ ਰੱਦ ਕਰਵਾ ਕੇ ਵਾਪਸ ਪੰਜਾਬ ਘਰਾਂ ਨੂੰ ਪਰਤਣਗੇ