You are here

ਪਿੰਡ ਦੇ ਵਿਕਾਸ ਕਾਰਜਾ ਲਈ 44 ਲੱਖ ਰੁਪਏ ਦੀ ਗ੍ਰਾਟ ਜਾਰੀ

ਹਠੂਰ,24,ਜਨਵਰੀ-(ਕੌਸ਼ਲ ਮੱਲ੍ਹਾ)-

ਪµਜਾਬ ਦੇ ਪਿµਡਾਂ ਦੀ ਨੁਹਾਰ ਬਦਲਣ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੂਰੇ ਸੂਬੇ ’ਚ ਵਿਕਾਸ ਕਾਰਜ ਤੇਜੀ ਨਾਲ ਚੱਲ ਰਹੇ ਅਤੇ ਵਿਕਾਸ ਕਾਰਜਾਂ ’ਚ ਹੋਰ ਤੇਜੀ ਲਿਆਉਣ ਲਈ ਹਰ ਪਿµਡ ’ਚ ਵੱਡੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।ਇਨ੍ਹਾ ਸਬਦਾ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਪਲੈਨਿµਗ ਬੋਰਡ ਦੇ ਚੇਅਰਮੈਨ ਮਲਕੀਤ ਸਿµਘ ਦਾਖਾ ਨੇ ਪਿੰਡ ਚਕਰ ਦੇ ਵਿਕਾਸ ਕਾਰਜਾ ਲਈ ਪੰਜਾਬ ਸਰਕਾਰ ਵੱਲੋ ਭੇਜੀ 44 ਲੱਖ ਰੁਪਏ ਦੀ ਗ੍ਰਾਟ ਦਾ ਚੈਕ ਸਮੂਹ ਗ੍ਰਾਮ ਪੰਚਾਇਤ ਚਕਰ ਨੂੰ ਭੇਂਟ ਕਰਦਿਆ ਕੀਤਾ।ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਸੋਚ ਹੈ ਕਿ ਪਿੰਡਾ ਨੂੰ ਸਹਿਰਾ ਦਾ ਹਾਣੀ ਬਣਾਇਆ ਜਾਵੇ ਜਿਸ ਕਰਕੇ ਅੱਜ ਪੰਜਾਬ ਦੀ ਕਾਗਰਸ ਸਰਕਾਰ ਵੱਲੋ ਸੂਬੇ ਵਿਚ ਵਿਕਾਸ ਕਾਰਜ ਵੱਡੀ ਪੱਧਰ ਤੇ ਚੱਲ ਰਹੇ ਹਨ। ਇਸ ਮੌਕੇ ਸਰਪµਚ ਸੁਖਦੇਵ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਚਕਰ ਨੇ ਪੰਜਾਬ ਸਰਕਾਰ,ਜ਼ਿਲ੍ਹਾ ਪਲੈਨਿµਗ ਬੋਰਡ ਦੇ ਚੇਅਰਮੈਨ ਮਲਕੀਤ ਸਿµਘ ਦਾਖਾ,ਜਿਲ੍ਹਾ ਪ੍ਰੀਸਦ ਦੇ ਚੈਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ,ਚੈਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਉੱਘੇ ਸਮਾਜ ਸੇਵਕ ਬੂਟਾ ਸਿੰਘ,ਸਰਪੰਚ ਜਗਜੀਤ ਸਿੰਘ ਕਾਉਕੇ,ਦਰਸਨ ਸਿੰਘ ਲੱਖਾ,ਸਾਬਕਾ ਸਰਪੰਚ ਜਸਵਿੰਦਰ ਸਿੰਘ,ਮਨੀ ਗਰਗ,ਛਿੰਦਾ ਚਕਰ,ਪੰਚ ਮਨਪ੍ਰੀਤ ਸਿੰਘ,ਜਗਤਾਰ ਸਿੰਘ,ਜੱਗਾ ਚਕਰ,ਦੁੱਲਾ ਚਕਰ,ਮਨੋਜ ਕੁਮਾਰ,ਨੀਟਾ ਚਕਰ,ਸਮੂਹ ਗਰਾਮ ਪੰਚਾਇਤ ਚਕਰ ਹਾਜ਼ਰ ਸੀ।

ਫੋਟੋ ਕੈਪਸਨ:- ਚੇਅਰਮੈਨ ਮਲਕੀਤ ਸਿµਘ ਦਾਖਾ ਗ੍ਰਾਮ ਪੰਚਾਇਤ ਚਕਰ ਨੂੰ ਵਿਕਾਸ ਕਾਰਜਾ ਲਈ ਚੈੱਕ ਭੇਂਟ ਕਰਦੇ ਹੋਏ।