ਸਰਕਾਰ ਅਧਿਆਪਕਾ ਦੇ ਵਾਰਸਾਂ ਨੂੰ 50 ਲੱਖ ਦੀ ਗਰਾਂਟ ਅਤੇ ਨੌਕਰੀ ਦੇਵੇ- ਜਸਵੀਰ ਸਿੰਘ ਅਕਾਲਗੜ੍ਹ
ਜਗਰਾਉਂ, ਜਨਵਰੀ 2021 (ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ )
ਸਰਕਾਰ ਵੱਲੋਂ ਸੁਰੱਖਿਆ ਪ੍ਰਬੰਧਾਂ ਬਿਨਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਡਿਊਟੀ ਕਰਨ ਲਈ ਮਜਬੂਰ ਕਰਨ ਦੀ ਡੇਮੋਕ੍ਰੇਟਿਕ ਟੀਚਰ ਫਰੰਟ ਵੱਲੋਂ ਨਿਖੇਦੀ ਕੀਤੀ ਗਈ। ਜਥੇਬੰਦੀ ਦੇ ਪ੍ਰਧਾਨ ਜਸਵੀਰ ਸਿੰਘ ਅਕਾਲਗੜ੍ਹ ਅਤੇ ਜਨਰਲ ਸਕੱਤਰ ਰੁਪਿੰਦਰਪਾਲ ਸਿੰਘ ਗਿੱਲ ਨੇ ਸਰਕਾਰੀ ਸਕੂਲ ਗਾਲਿਬ ਕਲਾਂ ਦੀ ਅਧਿਆਪਿਕਾ ਤੇਜਿੰਦਰ ਕੌਰ ਦੀ ਕਰੋਨਾ ਮਹਾਂਮਾਰੀ ਕਾਰਣ ਹੋਈ ਮੌਤ ਤੇ ਅਫਸੋਸ ਪ੍ਰਗਟ ਕਰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਪ੍ਰਾਈਵੇਟ ਸਕੂਲ ਦੇ ਮੁਕਾਬਲੇ ਸਹੂਲਤਾਂ ਪੱਖੋਂ ਸੱਖਣੇ ਹਨ। ਕੋਈ ਵੀ ਵੈਕਸੀਨ ਦਾ ਪ੍ਰਬੰਧ ਨਾ ਹੋਣ ਕਾਰਨ ਸਕੂਲ ਨੂੰ ਜਰੂਰੀ ਸੁਰੱਖਿਆ ਸਮਾਨ ਨਾ ਦੇਣ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸਕੂਲ ਮੁਖੀ ਪਹਿਲਾਂ ਤੋਂ ਕਿਸੇ ਬਿਮਾਰੀ ਨਾਲ ਪੀੜ੍ਹਤ ਅਧਿਆਪਕਾਂ ਨੂੰ ਸਿੱਖਿਆ ਸਕੱਤਰ ਦੇ ਤਾਨਾਸ਼ਾਹੀ ਰਵੱਈਏ ਕਾਰਣ ਛੁੱਟੀ ਦੇਣ ਲਈ ਆਨਾਕਾਨੀ ਕਰਦੇ ਹਨ। ਪ੍ਰਸ਼ਾਸ਼ਨ ਦੀ ਲਾਪਰਵਾਹੀ ਨਾਲ ਅਜਿਹੇ ਹਾਦਸੇ ਵਾਪਰਦੇ ਹਨ। ਜਥੇਬੰਦੀ ਵਲੋਂ ਅਧਿਆਪਕਾ ਦੇ ਵਾਰਸਾਂ ਨੂੰ 50 ਲੱਖ ਦੇ ਗਰਾਂਟ ਅਤੇ ਨੌਕਰੀ ਦੇਣ ਦੇ ਮੰਗ ਕੀਤੀ। ਅਧਿਆਪਕ ਆਗੂਆਂ ਰਮਨਜੀਤ ਸਿੰਘ ਸੰਧੂ, ਹਰਿੰਦਰ ਸਿੰਘ ਮੰਡਿਆਣੀ, ਕੁਲਵਿੰਦਰ ਸਿੰਘ ਛੋਕਰਾਂ, ਜੰਗਪਾਲ ਸਿੰਘ,ਕਰਮਜੀਤ ਸਿੰਘ, ਨਵਪ੍ਰੀਤ ਸਿੰਘ, ਸੁਖਦੀਪ ਕਲੇਰ, ਜਗਸੀਰ ਸਿੰਘ, ਰਾਜਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਪ੍ਰਸ਼ਾਸ਼ਨ ਦੇ ਲਾਪਰਵਾਹੀ ਦੀ ਨਿਖੇਦੀ ਕਰਦਿਆਂ ਸਰਕਾਰੀ ਸਕੂਲਾਂ ਨੂੰ ਸੁਰੱਖਿਆ ਪ੍ਰਬੰਧ ਕਰਨ ਦੀ ਅਪੀਲ ਕੀਤੀ।