ਹਠੂਰ,23,ਜਨਵਰੀ-(ਕੌਸ਼ਲ ਮੱਲ੍ਹਾ)-
ਅੱਜ ਸੀ ਪੀ ਆਈ (ਐਮ)ਦੀ ਤਹਿਸੀਲ ਪੱਧਰੀ ਮੀਟਿੰਗ ਹਲਕਾ ਪ੍ਰਧਾਨ ਕਾਮਰੇਡ
ਹਾਕਮ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਸਬ ਦਫਤਰ ਜਗਰਾਓ ਵਿਖੇ ਹੋਈ।ਇਸ ਮੀਟਿੰਗ ਵਿਚ ਇਲਾਕੇ ਦੇ
ਨੌਜਵਾਨਾ ਅਤੇ ਮਜਦੂਰਾ ਨੇ ਸਮੂਲੀਅਤ ਕੀਤੀ।ਇਸ ਮੌਕੇ ਮੀਟਿੰਗ ਵਿਚ ਵਿਸ਼ੇਸ ਤੌਰ ਤੇ ਪਹੁੰਚੇ ਜਿਲ੍ਹਾ
ਸਕੱਤਰ ਕਾਮਰੇਡ ਬਲਜੀਤ ਸਿੰਘ ਸਾਹੀ ਨੇ ਕਿਹਾ ਕਿ ਦੇਸ ਦੀ ਅਜਾਦੀ ਤੋ ਬਾਅਦ ਕੇਂਦਰ ਸਰਕਾਰ ਖਿਲਾਫ
ਕਿਸਾਨਾ,ਮਜਦੂਰਾ,ਵਿਿਦਆਰਥੀਆ ਅਤੇ ਆਮ ਲੋਕਾ ਦਾ ਇਹ ਸਭ ਤੋ ਲੰਮਾ ਅਤੇ ਤਿੱਖਾ ਸੰਘਰਸ ਹੈ।ਜਿਸ
ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਹੁਣ ਦੇਸ ਦੇ ਲੋਕ ਆਪਣੇ ਹੱਕ ਲੈਣ ਲਈ ਦਿੱਲੀ ਦੀ ਹਿੱਕ ਤੇ ਬੈਠੇ ਹਨ।ਉਨ੍ਹਾ
ਕਿਹਾ ਕਿ ਕੇਂਦਰ ਸਰਕਾਰ ਵੱਲੋ ਜਲਦਬਾਜੀ ਵਿਚ ਤਿਆਰ ਕੀਤੇ ਇਹ ਕਾਲੇ ਕਾਨੂੰਨ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ
ਚੁੱਕੇ ਹਨ ਕਿਉਕਿ ਕਿਸਾਨ ਜੱਥੇਬੰਦੀਆ ਨਾਲ 57 ਦਿਨਾ ਵਿਚ ਕੀਤੀਆ 11 ਮੀਟਿੰਗਾ ਵੀ ਬੇਸਿੱਟਾ ਨਿਕਲੀਆ
ਹਨ,ਹੁਣ ਮੋਦੀ ਸਰਕਾਰ ਪੂਰਨ ਰੂਪ ਵਿਚ ਫਸ ਚੁੱਕੀ ਹੈ।ਉਨ੍ਹਾ ਕਿਹਾ ਕਿ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ
ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਸੂਬੇ ਵਿਚੋ 26 ਜਨਵਰੀ ਦੇ ਟਰੈਕਟਰ ਪ੍ਰਦਰਸਨ ਵਿਚ ਸਾਮਲ ਹੋਣ ਲਈ
ਪਾਰਟੀ ਦੇ ਵਰਕਰ ਅਤੇ ਆਹੁਦੇਦਾਰ ਦਿੱਲੀ ਵੱਲ ਨੂੰ ਬਹੀਰਾ ਘੱਤਣਗੇ।ਉਨ੍ਹਾ ਕਿਹਾ ਕਿ ਅੱਜ 24 ਜਨਵਰੀ ਨੂੰ
ਜਗਰਾਓ ਤੋ ਟਰੈਕਟਰ-ਟਰਾਲੀਆ ਦਾ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਹੋਵੇਗਾ ਅਤੇ ਕਾਲੇ ਕਾਨੂੰਨਾ ਨੂੰ ਰੱਦ
ਕਰਵਾਕੇ ਹੀ ਵਾਪਸ ਪਰਤੇਗਾ।ਅੰਤ ਵਿਚ ਉਨ੍ਹਾ ਕਿਹਾ ਕਿ 14 ਫਰਵਰੀ ਨੂੰ ਪੰਜਾਬ ਵਿਚ ਹੋਣ ਵਾਲੀਆ ਨਗਰ-
ਨਿਗਮ ਦੀਆ ਚੋਣਾ ਵਿਚ ਸੀ ਪੀ ਆਈ (ਐਮ) ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇਗੀ।ਇਸ ਮੌਕੇ
ਉਨ੍ਹਾ ਨਾਲ ਕਾਮਰੇਡ ਦਰਸਨ ਸਿੰਘ ਉਬਰਾਏ,ਕਾਮਰੇਡ ਗੁਰਦੀਪ ਸਿੰਘ ਕੋਟਉਮਰਾ,ਗੁਰਮੀਤ ਸਿੰਘ
ਮੀਤਾ,ਪਾਲ ਸਿੰਘ ਭੰਮੀਪੁਰਾ, ਜਗਜੀਤ ਸਿੰਘ ਡਾਗੀਆਂ,ਜਗਤਾਰ ਸਿੰਘ ਡੱਲਾ,ਮਸਤਾਨ ਸਿੰਘ, ਨਿਰਮਲ ਸਿੰਘ
ਧਾਲੀਵਾਲ, ਸਤਨਾਮ ਸਿੰਘ,ਭਰਪੂਰ ਸਿੰਘ ਛੱਜਾਵਾਲ,ਬਲਦੇਵ ਸਿੰਘ ਰੂੰਮੀ,ਅਜੈਬ ਸਿੰਘ,ਗੁਰਜੋਤ ਸਿੰਘ,ਹਰਬਨ
ਸਿੰਘ ਹਾਜ਼ਰ ਸਨ।
ਫੋਟੋ ਕੈਪਸਨ:- ਜਿਲ੍ਹਾ ਸਕੱਤਰ ਕਾਮਰੇਡ ਬਲਜੀਤ ਸਿੰਘ ਸਾਹੀ ਮੀਟਿੰਗ ਕਰਦੇ।