ਹਠੂਰ,23,ਜਨਵਰੀ-(ਕੌਸ਼ਲ ਮੱਲ੍ਹਾ)-
ਫਤਹਿ ਖਾਲਸਾ ਚੈਰੀਟੇਬਲ ਟਰੱਸਟ (ਰਜਿ:),ਧਰਮ ਪ੍ਰਚਾਰ ਜੱਥਾ ਚਕਰ ਅਤੇ ਸਮੂਹ
ਗ੍ਰਾਮ ਪੰਚਾਇਤ ਚੱਕਰ ਵੱਲੋ ਇਲਾਕੇ ਦੇ ਉੱਘੇ ਸਮਾਜ ਸੇਵਕ ਸਵ: ਲਾਲ ਸਿੰਘ ਨੰਬੜਦਾਰ ਦੀ ਯਾਦ ਵਿਚ ਪਿੰਡ
ਚਕਰ ਵਿਖੇ ਲਾਇਬਰੇਰੀ ਸਥਾਪਿਤ ਕੀਤੀ ਗਈ।ਇਸ ਲਾਇਬਰੇਰੀ ਦਾ ਉਦਘਾਟਨ ਐਸ ਜੀ ਪੀ ਸੀ ਦੇ ਮੈਬਰ ਭਾਈ
ਗੁਰਚਰਨ ਸਿੰਘ ਗਰੇਵਾਲ ਨੇ ਨੀਹ ਪੱਥਰ ਦਾ ਪਰਦਾ ਚੁੱਕ ਕੇ ਕੀਤਾ।ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ
ਨੇ ਕਿਹਾ ਕਿ ਅੱਜ ਦੇ ਸਮੇਂ ਪਿੰਡਾ ਵਿਚ ਲਾਇਬਰੇਰੀਆ ਦਾ ਹੋਣਾ ਸਮੇਂ ਦੀ ਮੁੱਖ ਲੋੜ ਹੈ ਕਿਉਕਿ
ਲਾਇਬਰੇਰੀ ਤੋ ਧਾਰਮਿਕ ਅਤੇ ਸਾਹਿਤਕ ਕਿਤਾਬਾ ਪੜ੍ਹ ਕੇ ਸਾਡੇ ਗਿਆਨ ਵਿਚ ਵਾਧਾ ਹੁੰਦਾ ਹੈ ਪਰ ਅੱਜ ਦਾ
ਨੌਜਵਾਨ ਵਰਗ ਮੋਬਾਇਲ ਫੋਨ ਵਿਚ ਰੁੱਝਿਆ ਹੋਣ ਕਰਕੇ ਕਿਤਾਬਾ ਤੋ ਦੂਰ ਹੁੰਦਾ ਜਾ ਰਿਹਾ ਹੈ ਜੋ ਬਹੁਤ ਹੀ
ਚਿੱਤਾ ਦਾ ਵਿਸਾ ਹੈ।ਇਸ ਮੌਕੇ ਸਮੂਹ ਪ੍ਰਬੰਧਕੀ ਕਮੇਟੀ ਅਤੇ ਗ੍ਰਾਮ ਪੰਚਾਇਤ ਚਕਰ ਨੇ ਭਾਈ ਗੁਰਚਰਨ
ਸਿੰਘ ਗਰੇਵਾਲ ਨੂੰ ਸਿਰਾਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ
ਸਰਪੰਚ ਸੁਖਦੇਵ ਸਿੰਘ,ਬੂਟਾ ਸਿੰਘ,ਚੇਅਰਮੈਨ ਬਸੰਤ ਸਿੰਘ ਖਾਲਸਾ,ਜਸਵੀਰ ਸਿੰਘ,ਹਰਵਿੰਦਰ
ਸਿੰਘ,ਸਤਨਾਮ ਸਿੰਘ,ਅਮਨਦੀਪ ਸਿੰਘ,ਮੇਜਰ ਸਿੰਘ,ਬਾਈ ਰਛਪਾਲ ਸਿੰਘ ਚਕਰ,ਦਰਸਨ ਕੁਮਾਰ,ਸਾਬਕਾ
ਸਰਪੰਚ ਪਿਆਰਾ ਸਿੰਘ,ਮੇਜਰ ਸਿੰਘ,ਸਾਬਕਾ ਸਰਪੰਚ ਰਣਧੀਰ ਸਿੰਘ,ਲੇਖਕ ਰਛਪਾਲ ਸਿੰਘ ਸਿੱਧੂ,ਮੱਖਣ
ਸਿੰਘ, ਰੂਪ ਸਿੰਘ ਬਾਠ,ਰੂਪ ਸਿੰਘ ਸੰਧੂੂ,ਚੰਦ ਸਿੰਘ,ਹਰਜਿੰਦਰ ਸਿੰਘ,ਬਲਵੀਰ ਸਿੰਘ,ਨਛੱਤਰ ਸਿੰਘ,ਦੁੱਲਾ
ਸਿੰਘ,ਇਕਬਾਲ ਸਿੰਘ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਭਾਈ ਗੁਰਚਰਨ ਸਿੰਘ ਗਰੇਵਾਲ ਲਾਇਬਰੇਰੀ ਦਾ ਉਦਘਾਟਨ ਕਰਦੇ ਹੋਏ।