ਜਗਰਾਉਂ,ਜਨਵਰੀ 2021-( ਬਲਵੀਰ ਸਿੰਘ ਬਾਠ) ਖੇਤੀ ਆਰਡੀਨੈਂਸ ਬਿਲਾਂ ਦੇ ਵਿਰੁੱਧ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਨੂੰ ਸਮਰਪਤ ਇੰਦਰਜੀਤ ਸਿੰਘ ਡੋਗਾ ਵੱਲੋਂਪਹਿਲਾ ਖੂਨਦਾਨ ਕੈਂਪ ਭੰਡਾਰੀ ਮਾਰਕੀਟ ਜਗਰਾਉਂ ਵਿਖੇ ਸਾਥੀਆਂ ਸਮੇਤ ਲਗਵਾਇਆ ਗਿਆ ਇਸ ਕੈਂਪ ਵਿਚ ਸੱਤਰ ਵਿਅਕਤੀਆਂ ਨੇ ਆਪਣਾ ਖੂਨਦਾਨ ਕੀਤਾ ਜਨ ਸ਼ਕਤੀ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਡੋਗਰਾ ਤੇ ਮਨੀ ਨੇ ਦੱਸਿਆ ਕਿ ਕਿਸਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਪਹਿਲਾ ਕੈਂਪ ਅੱਜ ਲਵਾਇਆ ਜਾ ਰਿਹਾ ਹੈ ਇਸ ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੇ ਡਾਕਟਰਾਂ ਦੀ ਟੀਮ ਤੋਂ ਇਲਾਵਾ ਨੌਜਵਾਨ ਵੀਰਾਂ ਨੇ ਵੱਧ ਚਡ਼੍ਹ ਕੇ ਯੋਗਦਾਨ ਪਾਇਆ ਪ੍ਰਧਾਨ ਡੋਗਾ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬੇ ਇਸੇ ਤਰ੍ਹਾਂ ਦੇ ਕੈਂਪ ਲਵਾਇਆ ਜਾਇਆ ਕਰਨਗੇ ਤਾਂ ਜੋ ਸਾਡੇ ਸਮਾਜ ਵਿੱਚ ਖ਼ੂਨਦਾਨ ਕਰਨ ਨਾਲ ਵਿਜੈ ਦੇਵ ਸੁੱਖਾ ਸੰਧੂ ਮਾਣੂੰਕੇ ਕਿਸੇ ਦਿਨ ਕਿਸੇ ਜਾਨ ਨੂੰ ਬਚਾਇਆ ਜਾ ਸਕੇ ਇਸ ਸਮੇਂ ਉਨ੍ਹਾਂ ਨਾਲ ਸਰਪੰਚ ਗੁਰਪ੍ਰੀਤ ਸਿੰਘ ਦੀਪਾ ਜਗਦੀਪ ਸਿੰਘ ਲੰਮੇ ਬ੍ਰਹਮਜੋਤ ਸਿੰਘ ਪੰਨੂੰ ਦਰਸ਼ਪ੍ਰੀਤ ਸਿੰਘ ਹੈਰੀਟੇਜ ਇਮੀਗ੍ਰੇਸ਼ਨ ਜਸਪ੍ਰੀਤ ਸਿੰਘ ਹਨੀ ਮਨਪ੍ਰੀਤ ਸਿੰਘ ਮਨੀ ਹਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਦੇਹਡ਼ਕਾ ਵਿਜੈ ਦੇਵ ਸੁੱਖਾ ਸੰਧੂ ਮਾਣੂੰਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ