You are here

ਵਿਧਾਇਕ ਸੰਜੇ ਤਲਵਾੜ ਵੱਲੋਂ ਤਾਜਪੁਰ ਤੇ ਟਿੱਬਾ ਰੋਡ ਨੂੰ ਟ੍ਰੈਫਿਕ ਦੀ ਆਵਾਜਾਈ ਲਈ ਬਣਾਏ ਜਾਣ ਵਾਲੇ ਫਲਾਈ ਓਵਰ ਦੇ ਕੰਮ ਦੀ ਕਰਵਾਈ ਸ਼ੁਰੂਆਤ

ਹਲਕਾ ਪੂਰਬੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਕੀਤਾ ਪੂਰਾ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਹਲਕਾ ਪੂਰਬੀ ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਵੱਲੋਂ ਅੱਜ ਤਾਜਪੁਰ ਚੌਂਕ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ(ਐਨ.ਐਚ.ਏ.ਆਈ) ਵੱਲੋਂ ਤਾਜਪੁਰ ਰੋਡ ਅਤੇ ਟਿੱਬਾ ਰੋਡ ਨੂੰ ਟ੍ਰੈਫਿਕ ਦੀ ਆਵਾਜਾਈ ਲਈ ਬਣਾਏ ਜਾਣ ਵਾਲੇ ਫਲਾਈ ਓਵਰ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਸ੍ਰੀ ਤਲਵਾੜ ਵੱਲੋਂ ਹਲਕਾ ਪੂਰਬੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਗਿਆ।

ਇਸ ਮੌਕੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਐਨ.ਐਚ.ਏ.ਆਈ. ਵੱਲੋਂ ਅੱਜ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਉਨ੍ਹਾਂ 'ਤੇ ਲੱਗਭਗ 85 ਕਰੋੜ ਰੁੱਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਫਲਾਈ ਓਵਰ ਪ੍ਰੋਜੈਕਟ ਵਿੱਚ ਤਾਜਪੁਰ ਰੋਡ ਅਤੇ ਟਿੱਬਾ ਰੋਡ ਵੱਲ ਜਾਣ ਲਈ 30-30 ਮੀਟਰ ਦੇ ਪੰਜ ਸਪੈਨ ਬਣਾਏ ਜਾਣਗੇ ਅਤੇ ਨੈਸ਼ਨਲ ਹਾਈਵੇ ਰੋਡ ਦੇ ਦੋਨੋਂ ਪਾਸੇ ਸਰਵਿਸ ਰੋਡ ਦੀ ਚੌੜਾਈ ਵਿੱਚ ਵਾਧਾ ਕੀਤਾ ਜਾਵੇਗਾ। ਇਸ ਫਲਾਈ ਓਵਰ ਦੀ ਲੰਬਾਈ ਲੱਗਭਗ 500 ਮੀਟਰ ਹੋਵੇਗੀ ਅਤੇ ਫਲਾਈ ਓਵਰ ਦੇ ਦੋਨੋ ਪਾਸੇ ਨਵੀ ਡਰੇਨ ਦਾ ਨਿਰਮਾਣ ਵੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜਲੰਧਰ ਬਾਈਪਾਸ ਚੌਂਕ ਫਲਾਈ ਓਵਰ ਵਿੱਚ ਐਂਟਰੀ ਅਤੇ ਐਗਜਿਟ ਰਂੈਪ ਬਣਾਏ ਜਾਣਗੇ ਅਤੇ ਸ਼ੇਰਪੁਰ ਪੁੱਲ ਦੇ ਦੋਨੋ ਪਾਸੇ ਦੋ ਨਵੇਂ ਆਰ.ਓ.ਬੀ. (ਰੇਲਵੇ ਓਵਰ ਬ੍ਰਿਜ) ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਤਾਜਪੁਰ ਰੋਡ ਅਤੇ ਟਿੱਬਾ ਰੋਡ ਨੂੰ ਟ੍ਰੈਫਿਕ ਜਾਣ ਲਈ ਬਣਾਏ ਜਾਣ ਵਾਲੇ ਫਲਾਈ ਓਵਰ ਦੇ ਕੰਮ ਨੂੰ ਇਸੇ ਸਾਲ ਦਸੰਬਰ 2021 ਤੱਕ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੱਗਲੇ ਹਫਤੇ ਹਲਕਾ ਪੂਰਬੀ ਵਿੱਚ ਪੈਂਦੀ ਮੇਨ ਟਿੱਬਾ ਰੋਡ ਨੈਸ਼ਨਲ ਹਾਇਵੇ ਤੋਂ ਲੈ ਕੇ ਨਗਰ ਨਿਗਮ ਦੇ ਕੁੱੜੇ ਦੇ ਡੰਪ ਤੱਕ ਆਰ.ਸੀ.ਸੀ. ਰੋਡ ਬਨਾਉਣ ਦੇ ਕੰਮ ਦੀ ਸ਼ੁਰਆਤ ਕਰਵਾਈ ਜਾਵੇਗੀ।

ਇਸ ਮੋਕੇ ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਪਤੀ ਹੈਪੀ ਰੰਧਾਵਾ, ਕੌਂਸਲਰ ਪਤੀ ਸਰਬਜੀਤ ਸਿੰਘ, ਕੌਂਸਲਰ ਪਤੀ ਅਸ਼ੀਸ਼ ਟਪਾਰਿਆ, ਕੌਂਸਲਰ ਬੇਟਾ ਅੰਕਿਤ ਮਲਹੋਤਰਾ, ਸਤਨਾਮ ਸਿੰਘ ਸੱਤਾ, ਪੰਕਜ ਜੈਨ, ਰਾਜੀਵ ਝੱਮਟ, ਜੈ ਸੰਕਰ ਯਾਦਵ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਸਾਗਰ ਉੱਪਲ, ਰੀਨਾ ਰਾਣੀ, ਨੀਰਜ ਕੁਮਾਰ, ਰਿੱਕੀ ਮਲਹੋਤਰਾ, ਕੁਅਰ ਸਿੰਘ, ਵਨੀਤ ਕੁਮਾਰ, ਬਲਜੀਤ ਸਿੰਘ, ਬਲਵੀਰ ਚੋਧਰੀ, ਸਿਕੰਦਰ ਸਿੰਘ ਡਾਂਗੋ, ਸੁਰਜੀਤ ਸਿੰਘ, ਬਿੰਦਰ ਸ਼ਿਘਾਰਾ ਸਿੰਘ, ਕ੍ਰਿਸ਼ਨਾ, ਜੇ.ਪੀ. ਭੱਟ, ਡਾ ਮੱਲ, ਵਿੱਕੀ ਕੁਮਾਰ, ਆਨੰਦ ਠਾਕੁਰ, ਕੁਲਵੰਤ ਸਿੰਘ, ਮਲਕੀਤ ਸਿੰਘ ਪਟਵਾਰੀ, ਬੰਤ ਸਿੰਘ ਗਰੇਵਾਲ, ਨਵੀਨ, ਜਗਦੀਪ ਸਿੰਘ, ਗੁਰਿੰਦਰ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।