ਅਜੀਤਵਾਲ, ਜਨਵਰੀ 2021 -( ਬਲਵੀਰ ਸਿੰਘ ਬਾਠ)
ਦਿੱਲੀ ਦੀ ਭਾਜਪਾ ਸਰਕਾਰ ਨੇ ਤਿੰਨ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਇਨ੍ਹਾਂ ਕਾਲੇ ਬਿਲਾਂ ਨੂੰ ਮੇਰੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ ਇਨ੍ਹਾਂ ਕਾਲੇ ਬਿਲਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਕਿਸਾਨਾਂ ਮਜ਼ਦੂਰਾਂ ਵੱਲੋਂ ਸ਼ਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਵਿਢਿਆ ਹੋਇਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਕਬੱਡੀ ਪ੍ਰਮੋਟਰ ਮਨਪ੍ਰੀਤ ਸਿੰਘ ਬਸੀ ਅਤੇ ਹਰਪ੍ਰੀਤ ਸਿੰਘ ਸਿਵੀਆ ਨੇ ਫੌਰਨ ਤੋਂ ਜਨਸ਼ਕਤੀ ਨਿੳੂਜ਼ ਨਾਲ ਫੋਨ ਤੇ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕੱਲਾ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਭਰ ਦਾ ਅੰਦੋਲਨ ਬਣ ਚੁੱਕਾ ਹੈ ਕਿਸਾਨੀ ਅੰਦੋਲਨ ਨੂੰ ਸਫਲ ਬਣਾਉਣ ਅਤੇ ਖੇਤੀ ਆਰਡੀਨੈਂਸ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਧਰਮ ਦਾ ਬੱਚਾ ਬੱਚਾ ਕਿਸਾਨੀ ਅੰਦੋਲਨ ਨਾਲ ਜੁੜ ਚੁੱਕਿਆ ਹੈ ਉਨ੍ਹਾਂ ਸੈਂਟਰ ਦੀ ਸਰਕਾਰ ਨੂੰ ਬੇਨਤੀ ਕੀਤੀ ਕਿ ਛੇਤੀ ਤੋਂ ਛੇਤੀ ਇਹ ਖੇਤੀ ਆਰਡੀਨੈਂਸ ਬਿੱਲ ਰੱਦ ਕੀਤੇ ਜਾਣ ਅਤੇ ਕਿਸਾਨਾਂ ਮਜ਼ਦੂਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਤਦ ਹੀ ਦੇਸ਼ ਦਾ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤੇਗਾ