ਹਠੂਰ,8,ਜਨਵਰੀ 2021 -(ਕੌਸ਼ਲ ਮੱਲ੍ਹਾ)-
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਕਮੇਟੀ ਮੈਬਰ ਕਾਮਰੇਡ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਸਰਕਲ ਜਗਰਾਓ ਦੇ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੱਜ ਅਗਵਾੜ ਲੋਪੋ,ਗੁਰੂਸਰ ਕਾਉਕੇ,ਕਾਉਕੇ ਕਲਾਂ,ਕਾਉਕੇਂ ਖੁਰਦ,ਡਾਗੀਆ,ਡੱਲਾ,ਮੱਲ੍ਹਾ,ਦੇਹੜਕਾ, ਮਾਣੂੰਕੇ,ਚਕਰ,ਹਠੂਰ,ਲੱਖਾ,ਭੰਮੀਪੁਰਾਕਲਾ,ਰਣਧੀਰਗੜ੍ਹ,ਬੱਸੂਵਾਲ,ਚੀਮਾ,ਰੂੰਮੀ,ਅਖਾੜਾ,ਢੋਲਣ,ਬਾਰਦਕੇ,ਕੋਠੇ ਪੋਨਾ,ਬਾਵਾ,ਲੰਮਾ-ਜੱਟਪੁਰਾ ਅਤੇ ਬੁਰਜ ਕੁਲਾਲਾ ਆਦਿ ਪਿੰਡਾ ਵਿਚ ਰੋਸ ਮਾਰਚ ਕੀਤਾ ਗਿਆ।ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਆਗੂਆ ਨੇ ਪਿੰਡਾ ਦੇ ਲੋਕਾ ਨੂੰ ਬੇਨਤੀ ਕੀਤੀ ਕਿ 13 ਜਨਵਰੀ ਲੋਹੜੀ ਦੀ ਰਾਤ ਨੂੰ ਧੂਣੀ ਉੱਪਰ ਤਿੱਲ ਪਾਉਣ ਦੀ ਬਜਾਏ ਤਿੰਨ ਕਾਲੇ ਕਾਨੂੰਨਾ ਦੀਆ ਫੋਟੋ ਕਾਪੀਆ ਸਾੜੀਆ ਜਾਣਗੀਆ ਅਤੇ ਲੋਹੜੀ ਵਾਲੇ ਦਿਨ ਪਿੰਡ-ਪਿੰਡ ਲੋਕ ਰੋਸ ਮਾਰਚ ਕਰਨਗੇ।ਉਨ੍ਹਾ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨਾ ਵੱਲੋ ਟਰੈਕਟਰ ਰੈਲੀ ਕੱਢ ਕੇ ਗਣਤੰਤਰਤਾ ਦਿਵਸ ਮਨਾਇਆ ਜਾਵੇਗਾ ਅਤੇ ਪੰਜਾਬ ਵਿਚ ਕੇਂਦਰ ਦੀ ਲੋਕ ਅਤੇ ਕਿਸਾਨ ਵਿਰੋਧੀ ਸਰਕਾਰ ਦੇ ਪੁੱਤਲੇ ਸਾੜੇ ਜਾਣਗੇ।ਉਨ੍ਹਾ ਕਿਹਾ ਕਿ 26 ਜਨਵਰੀ ਦੀ ਟਰੈਕਟਰ ਰੈਲੀ ਵਿਚ ਸਾਮਲ ਹੋਣ ਲਈ ਕਿਸਾਨਾ ਵੱਲੋ ਆਪੋ-ਆਪਣੇ ਟਰੈਕਟਰ 24 ਜਨਵਰੀ ਨੂੰ ਹੀ ਦਿੱਲੀ ਲਈ ਰਵਾਨਾ ਕੀਤੇ ਜਾਣਗੇ ਅਤੇ 25 ਜਨਵਰੀ ਨੂੰ ਰੋਸ ਰੈਲੀ ਦੀਆ ਤਿਆਰੀਆ ਮੁਕੰਮਲ ਕੀਤੀਆ ਜਾਣਗੀਆ।ਉਨ੍ਹਾ ਸਮੂਹ ਕਿਸਾਨਾ ਅਤੇ ਮਜਦੂਰਾ ਨੂੰ ਬੇਨਤੀ ਕੀਤੀ ਕਿ 26 ਜਨਵਰੀ ਦੀ ਟਰੈਕਟਰ ਰੋਸ ਰੈਲੀ ਵਿਚ ਵੱਧ ਤੋ ਵੱਧ ਸਮੂਲੀਅਤ ਕਰੋ ਤਾਂ ਜੋ ਇਹ ਕਾਲੇ ਕਾਨੂੰਨਾ ਨੂੰ ਜਲਦੀ ਰੱਦ ਕਰਵਾਇਆ ਜਾਵੇ।ਇਸ ਮੌਕੇ ਉਨ੍ਹਾ ਕਿਸਾਨ-ਮਜਦੂਰ ਏਕਾਤਾ ਜਿੰਦਾਬਾਦ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਜੰਮ ਕੇ ਨਾਅਰੇਬਾਜੀ ਕੀਤੀ ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ, ਇਕਾਈ ਪ੍ਰਧਾਨ ਇਕਬਾਲ ਸਿੰਘ, ਅੰਗਰੇਜ ਸਿੰਘ,ਜਗਜੀਤ ਸਿੰਘ,ਪਰਮਜੀਤ ਸਿੰਘ,ਸੰਨੀ ਦਿਓਲ,ਜਗਤਾਰ ਸਿੰਘ,ਨਛੱਤਰ ਸਿੰਘ,ਗੁਰਪ੍ਰੀਤ ਸਿੰਘ,ਦੀਪਾ ਸਿੰਘ,ਜੱਸਾ ਸਿੰਘ,ਜਸਨਦੀਪ ਸਿੰਘ, ਜਤਿੰਦਰ ਸਿੰਘ,ਕਾਕਾ ਸਿੰਘ,ਮੈਗਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਕਿਸਾਨ ਆਗੂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ।