ਸਿੱਧਵਾਂ ਬੇਟ (ਜਸਮੇਲ ਗ਼ਾਲਿਬ )
ਕੇਂਦਰ ਦੀ ਮੋਦੀ ਸਰਕਾਰ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਕੇ ਆਪਣਾ ਅੜੀਅਲ ਰਵੱਈਆ ਛੱਡੇ ।ਕਿਸਾਨਾਂ ਨਾਲ ਵਾਰ ਵਾਰ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੇ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਗੀ ਢਾਡੀ ਗ੍ਰੰਥੀ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੱਦ ਛੱਡ ਕੇ ਕਿਸਾਨ ਵਿਰੋਧੀ ਬਿੱਲ ਵਾਪਸ ਲੈ ਲੈਣੇ ਚਾਹੀਦੇ ਹਨ ।ਭਾਈ ਪਾਰਸ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕੜਾਕੇ ਦੀ ਠੰਢ ਵਿੱਚ ਸੜਕ ਤੇ ਬੈਠਾ ਹੈ ਪਰ ਪ੍ਰਧਾਨਮੰਤਰੀ ਜੈਤੇ ਅੜੇ ਬੈਠੇ ਹਨ ।ਭਾਈ ਪਾਰਸ ਨੇ ਕਿਹਾ ਕਿ ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਹੀ ਅੰਦੋਲਨ ਨਹੀਂ ਰਿਹਾ ਇਹ ਤਾਂ ਆਮ ਲੋਕਾਂ ਦਾ ਅੰਦੋਲਨ ਬਣ ਗਿਆ ਹੈ ।ਭਾਈ ਪਾਰਸ ਨੇ ਕਿਹਾ ਹੈ ਕਿ ਕਿਰਤੀ ਲੋਕਾਂ ਦੇ ਹੱਕਾਂ ਤੇ ਹਮੇਸ਼ਾਂ ਡਾਕੇ ਪੈਂਦੇ ਰਹੇ ਹਨ ਉਨ੍ਹਾਂ ਕਿਹਾ ਹੈ ਗੁਰੂ ਨਾਨਕ ਪਾਤਸ਼ਾਹ ਅਤੇ ਦਸਮੇਸ਼ ਪਿਤਾ ਦਾ ਨਿਰਾਲਾ ਪੰਥ ਹਮੇਸ਼ਾ ਜੇਤੂ ਰਿਹਾ ਹੈ ਐਤਕੀਂ ਵੀ ਕਿਸਾਨ ਸ਼ਿੰਗਾਰ ਚ ਹਰ ਹੀਲੇ ਸਫਲ ਹੋਵੇਗਾ ਕਿਉਂਕਿ ਕਿਸਾਨ ਸੰਘਰਸ਼ ਸਚਾਈ ਦੇ ਰਾਹ ਤੇ ਚੱਲ ਰਿਹਾ ਹੈ ਭਾਈ ਪਾਰਸ ਨੇ ਮੋਦੀ ਮੋਦੀ ਈ ਜੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਖੇਤੀ ਦੇ ਕਾਲੇ ਕਾਨੂੰਨ ਤੁਰੰਤ ਰੱਦ ਕਰਕੇ ਤੇ ਕਿਸਾਨਾਂ ਨੂੰ ਆਪਣੇ ਘਰਾਂ ਨੂੰ ਭੇਜਿਆ ਜਾਵੇ ।ਇਸ ਸਮੇਂ ਭਗਵੰਤ ਸਿੰਘ ਗਾਲਬ ਬਲਜਿੰਦਰ ਸਿੰਘ ਦੀਵਾਨਾ ਰਾਜਪਾਲ ਸਿੰਘ ਰਾਜੂ ਅਤੇ ਉਨ੍ਹਾਂ ਦੇ ਹੋਰ ਸਾਥੀ ਹਾਜ਼ਰ ਸਨ ।