You are here

ਕਾਂਗਰਸੀ ਅਬਜਰਵਰ ਦੀ ਵਿਸ਼ੇਸ਼ ਮੀਟਿੰਗ ਵਿੱਚ ਸਰਕਾਰੀ ਹਦਾਇਤਾਂ ਦੀਆਂ ਜਮ ਕੇ ਉਡੀਆਂ ਧੱਜੀਆਂ

ਜਗਰਾਉਂ ਜਨਵਰੀ 2021(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਨਗਰ ਕੌਂਸਲ ਦੀਆਂ ਆਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੇ ਜਗਰਾਉਂ ਵਿਚ ਲਗਾਏ ਗਏ ਅਬਜਰਵਰ ਕਰਨ ਵੜਿੰਗ ਦੀ ਮੀਟਿੰਗ ਦੌਰਾਨ ਰਜ ਕੇ ਸਰਕਾਰੀ ਹਿਦਾਇਤਾਂ ਦੀਆਂ ਧੱਜੀਆਂ ਉਡੀਆਂ, ਜਿਵੇਂ ਕਿ ਕਰੋਨਾ ਮਹਾਮਾਰੀ ਦੋਰਾਨ ਸੋਸ਼ਲ ਡਿਸਟੈਂਸ, ਮਾਸਕ ਨਾ ਪਾਣਾ, ਆਪਣੀ ਪ੍ਰਾਈਵੇਟ ਮੀਟਿੰਗ ਦੌਰਾਨ ਸਰਕਾਰੀ ਇਮਾਰਤ ਦਾ ਇਸਤੇਮਾਲ ਕਰਨਾਂ, ਆਦਿ ਜਦੋਂ ਇਨ੍ਹਾਂ ਸਾਰੀਆਂ ਹਿਦਾਇਤਾਂ ਵਾਰੇ ਮੀਟਿੰਗ ਦੇ ਮੁੱਖ ਮਹਿਮਾਨ ਕਰਨ ਵੜਿੰਗ ਅਬਜਰਵਰ ਜਗਰਾਉਂ ਨਾਲ ਸਾਡੀ ਮੀਡੀਆ ਟੀਮ ਨੇ ਗਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਰਹੀ ਸਰਕਾਰੀ ਇਮਾਰਤ ਦਾ ਇਸਤੇਮਾਲ ਕਰਨਾਂ ਉਨਾਂ ਲਈ ਵਾਜਿਬ ਹੈ ਕਿਉਂਕਿ ਅਜੇ ਕੋਡ ਆਫ ਕਨਡੇਕਟ ਨਹੀਂ ਲਗਿਆ,ਹੋਰ ਰਹੀ ਕਰੋ ਖੜਨਾ ਮਹਾਮਾਰੀ ਦੋਰਾਨ ਸਰਕਾਰੀ ਨਿਯਮਾਂ ਦੀ ਧਜੀਆਂ ਉਡਣ ਦੀ ਗੱਲ ਤਾਂ ਉਨ੍ਹਾਂ ਹੱਸ ਕੇ ਆਖਿਆ ਕਿ ਇਹ ਉਨ੍ਹਾਂ ਦੀ ਪਹਿਲੀ ਮੀਟਿੰਗ ਹੈ, ਅੱਗੇ ਤੋਂ ਸਰਕਾਰੀ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ ਉਨ੍ਹਾਂ ਦਾ ਇਹ ਕਹਿਣਾ ਕਿਤੇ ਨਾ ਕਿਤੇ ਇਨ੍ਹਾਂ ਦੀ ਆਪਣੀ ਸਰਕਾਰ ਦਵਾਰਾ ਬਣਾਏ ਗਏ ਨਿਯਮਾਂ ਦੀ ਪਾਲਣਾ ਨਾ ਕਰਕੇ ਆਪਣੀ ਨਾਕਾਮੀ ਦਿਖਾ ਰਹੇ ਹਨ ਸਭ ਤੋਂ ਵੱਡੀ ਗੱਲ ਲੋਕਾਂ ਨੇ ਅਤੇ ਉਥੇ ਆਏਂ ਹੋਏ ਕਾਂਗਰਸੀ ਆਗੂਆਂ ਨੇ ਸਰਕਾਰੀ ਹਿਦਾਇਤਾਂ ਦੀ ਪਾਲਣਾ ਤਾਂ ਨਹੀਂ ਕੀਤੀ, ਪਰ ਪਾਰਟੀ ਵਲੋਂ ਲਗਾਏ ਅਬਜਰਵਰ ਨੇ ਵੀ ਇਹਨਾਂ ਨਿਯਮਾਂ ਦੀ ਅਣਦੇਖੀ ਕਰ ਇਸ ਖਾਸ ਮੀਟਿੰਗ ਨੂੰ ਹਲਕੀ ਜਿਹੀ ਮੀਟਿੰਗ ਕਹਿ ਹੱਸ ਕੇ ਟਾਲ ਦਿੱਤਾ, ਮੀਟਿੰਗ ਹਾਲ ਅਤੇ ਸ਼ਹਿਰ ਵਾਸੀਆਂ ਵਿੱਚ ਇਸਦੀ ਖ਼ੂਬ ਚਰਚਾ ਰਹੀ।