ਹੰਕਾਰੀ ਰਾਜਿਆ ਦਾ
ਅੰਤ ਮਾੜਾ ਹੁੰਦਾ
“”””””””””
ਹੰਕਾਰੀ ਰਾਜੇ ਹਰਣਾਖਸ ਨੂੰ ਪਾਂਧੇ ਨੇ ਕਿਹਾ ਰਾਜਨ ਤੇਰਾ ਪੁੱਤ ਪ੍ਰਹਿਲਾਦ ਬਾਗ਼ੀ ਹੋ ਗਿਆ , ਅਪਣੇ ਸਾਥੀਆਂ ਨੂੰ ਭੜਕਾ ਕੇ ਬਗ਼ਾਵਤ ਕਰਵਾ ਰਿਹਾ ,
ਹੰਕਾਰੀ ਰਾਜੇ ਨੇ ਹੁਕਮ ਕਰ ਦਿੱਤਾ ਪਾਣੀ ਚ ਡੋਬ ਦਿਓ ਅੱਗ ਵਿੱਚ ਸਾੜ ਦਿਓ ਪਹਾੜਾ ਤੋ ਰੋੜ ਕੇ ਮਾਰ ਦਿਓ ,
ਅਦਿੱਖ ਸ਼ਕਤੀ ਵਾਹਿਗੁਰੂ ਦਾ ਕਰਿਸ਼ਮਾ ਵਰਤਿਆ
ਜਲ ਅਗਨੀ ਵਿਚਿ ਘਤਿਆ
ਜਲੈ ਨ ਡੂਬੈ ਦੁਰ ਪਰਸਾਦਿ
ਅਖੀਰ ਹੰਕਾਰੀ ਹਰਨਾਖਸ਼ ਨੂੰ ਕੀਤੇ ਬਜਰ ਪਾਪ ਨੇ ਖਤਮ ਕਰ ਦਿੱਤਾ
ਖਿਨ ਮਹਿ ਭੈਆਨ ਰੂਪੁ ਨਿਕਸਿਆ
ਥੰਮੑ ਉਪਾੜਿ
ਹਰਣਾਖਸੁ ਨਖੀ ਬਿਦਾਰਿਆ
ਪ੍ਰਹਲਾਦੁ ਲੀਆ ਉਬਾਰਿ
।।।
ਹੰਕਾਰੀ ਰਾਵਣ
।।।
ਨੂੰ ਬਹੁਤ ਸਮਝਾਇਆ ਏਹਦੇ ਘਰਆਲੀ ਨੇ ਤੇ ਭਰਾ ਭਭੀਸ਼ਣ ਨੇ ਹੰਕਾਰੀ ਨੇ ਇਕ ਨਾ ਮੰਨੀ ਹਸ਼ਰ ਕੀ ਹੋਇਆ
ਰੋਵੈ ਦਹਸਿਰੁ ਲੰਕ ਗਵਾਇ
ਜਿਨਿ ਸੀਤਾ ਆਦੀ ਡਉਰੂ ਵਾਇ
ਭੂਲੋ ਰਾਵਣੁ ਮੁਗਧੁ ਅਚੇਤਿ
ਲੂਟੀ ਲੰਕਾ ਸੀਸ ਸਮੇਤਿ
।।।
ਹੰਕਾਰੀ ਦੁਰਯੋਧਨ
ਛਲ ਕਪਟ ਨਾਲ ਜੂਆ ਖੇਡ ਕੇ ਪਾਂਡਵਾ ਤੋ ਰਾਜ ਜਿੱਤ ਗਿਆ
ਤੇ ਔਰਤ ਵੀ ਜਿੱਤ ਲਈ
ਹੰਕਾਰੇ ਹੋਏ ਨੇ ਹੁਕਮ ਕਰ ਦਿੱਤਾ ਦਰੋਪਤੀ ਨੂੰ ਭਰੀ ਸਭਾ ਵਿੱਚ ਬਸਤਰਹੀਣ ਬੇਪਰਦ ਕਰ ਦਿਓ
ਅੰਤ ਨੂੰ ਏਹਦਾ ਹੰਕਾਰ ਇਹਦੀ ਮੌਤ ਦਾ ਕਾਰਣ ਬਣਿਆ
ਇਸਦੀ ਦੇਹ ਨੂੰ ਕਾਂਵਾ ਇੱਲਾਂ ਨੇ ਖਾਧਾ
ਗੁਰਬਾਣੀ ਦੱਸ ਰਹੀ ਹੈ
ਮੇਰੀ ਮੇਰੀ ਕੈਰਉ ਕਰਤੇ
ਦੁਰਜੋਧਨ ਸੇ ਭਾਈ
ਬਾਰਹ ਜੋਜਨ ਛਤ੍ਰੁ ਚਲੈ ਥਾ
ਦੇਹੀ ਗਿਰਝਨ ਖਾਈ
।।।
ਹੰਕਾਰੀ ਕੰਸ
।।।
ਦਸਿਆ ਇਸਨੂੰ ਸਿਆਣਿਆ ਕਿ ਤੇਰੀ ਮੌਤ ਤੇਰੇ ਭਾਣਜੇ ਹੱਥੋ ਹੋਣੀ ਹੈ
ਕਹਿੰਦਾ ਏ ਕਿਵੇ ਹੋ ਸਕਦਾ
ਭੈਣ ਨੂੰ ਬੰਦੀ ਬਣਾ ਦਿੱਤਾ
ਭਾਣਜੇ ਭਾਣਜੀਆਂ ਵੀ ਮਾਰ ਦਿੱਤੇ
ਪਰ ਅਦਿੱਖ ਸ਼ਕਤੀ ਤੋ ਬੇਖ਼ਬਰ ਕੰਸ ਨੂੰ ਭਾਣਜੇ ਨੇ ਹੀ ਮਾਰਿਆ
ਕਰਿ ਬਾਲਕ ਰੂਪ ਉਪਾਉਂਦਾ ਪਿਆਰਾ
ਚੰਡੂਰੁ ਕੰਸੁ ਕੇਸੁ ਮਾਰਾਹਾ
।।।
ਹੰਕਾਰੀ ਔਰੰਗਜੇਬ
—-
ਸਵਾ ਮਣ ਜਨੇਊ ਲਾਹਕੇ ਰੋਟੀ ਖਾਣ ਵਾਲਾ ਕਹਿੰਦਾ ਏ ਗੁਰੂ ਕੌਣ ਹੈ ਜੋ ਤਿਲਕ ਜੰਝੂ ਨੂੰ ਬਚਾਏਗਾ
ਗੁਰੂ ਗੋਬਿੰਦ ਸਿੰਘ ਕੌਣ ਹੈ ਏਹਦੇ ਬੱਚੇ ਸ਼ਹੀਦ ਕਰ ਦਿਓ
ਅਖੀਰ ਨੂੰ ਪਛਤਾਉਂਦਾ ਹੋਇਆ ਕੁੱਤੇ ਦੀ ਮੌਤ ਮਰਿਆ
।।।
ਹੰਕਾਰੀ ਜਰਨਲ ਡਾਇਰ
—-
ਏ ਲੋਕ ਕੌਣ ਹੁੰਦੇ ਨੇ ਹੁਕਮ ਅਦੂਲੀ ਕਰਨ ਵਾਲੇ ਜਲਿਆ ਵਾਲੇ ਬਾਗ਼ ਵਿੱਚ ਇਕੱਠ ਕਰ ਰਹੇ ਨੇ
ਗੋਲੀਆਂ ਨਾਲ ਭੁੰਨ ਦਿਓ
ਕਤਲੇਆਮ ਕਰਕੇ ਵਲੈਤ ਜਾ ਵੜਿਆ
ਅਦਿੱਖ ਸ਼ਕਤੀ ਦਾ ਧਰਮੀ ਦੂਤ ਉੱਧਮ ਸਿੰਘ ਮੌਤ ਬਣਕੇ ਮਗਰੇ ਚਲਿਆ ਗਿਆ ਇਕ ਗੋਲੀ ਇਹਦੇ ਹਿੱਸੇ ਆਈ
।।।
ਹੰਕਾਰੀ ਇੰਦਰਾ
—-
ਸ੍ਰੀ ਹਰਿਮੰਦਰ ਸਾਹਿਬ ਜੀ ਤੇ ਗੋਲੀਆ ਮਾਰੀਆ
ਸ੍ਰੀ ਅਕਾਲ ਤੱਖਤ ਸਾਹਿਬ ਦੀ ਇਮਾਰਤ ਢਾਹ ਦਿੱਤੀ
ਪਰ ਥੋੜਾ ਸਮਾ ਹੀ ਲੰਘਿਆ
ਜਦੋਂ ਅਦਿੱਖ ਸ਼ਕਤੀ ਦੀ ਪ੍ਰੇਰਨਾ ਲੈਕੇ ਮੌਤ ਨੇ ਆ ਢਾਹਿਆ
—-
ਹੰਕਾਰੀ ਬੇਅੰਤਾ ਬੁੱਚੜ
।।।
ਗੁਰੂਆ ਨਾਲ ਤੁਲਨਾ ਕਰਵਾਉਣ ਲੱਗ ਪਿਆ ਸੀ ਵੱਡਾ ਬਣਦਾ ਸੀ ਸ਼ਾਂਤੀ ਦਾ ਮਸੀਹਾ
—-
ਅਦਿੱਖ ਸ਼ਕਤੀ ਦੇ ਅਣਿਆਲੇ ਤੀਰ ਬੱਬਰਾਂ ਨੇ ਖਿੱਦੋ ਵਾਂਗੂ ਖਿਲਾਰਤਾ ਸੀ
—-
ਏ ਅਚੰਭਾ ਨੀ ਇਤਹਾਸ ਪੜਕੇ ਦੇਖ ਲੈਣਾ ਵੱਡੇ ਵੱਡੇ ਹੰਕਾਰੀ ਰਾਜੇ ਤੇ ਕਰਿੰਦੇ ਅਖੀਰ ਇਉ ਹੀ ਮਰੇ
—-
ਗੁਰੂ ਜੀ ਫ਼ੁਰਮਾਉਂਦੇ ਹਨ
।।।
ਮਾਣਸਾ ਕਿਅਹੁ ਦੀਬਾਣਹੁ
ਕੋਈ ਨਸਿ ਭਜਿ ਨਿਕਲੈ
ਹਰਿ ਦੀਬਾਣਹੁ ਕੋਈ ਕਿਥੈ ਜਾਇਆ
।।।
ਹਰਿ ਜੀਉ ਅਹੰਕਾਰੁ ਨ ਭਾਵਈ
ਵੇਦ ਕੂਕਿ ਸੁਣਾਵਹਿ
—-
ਗ਼ਰੀਬਾ ਉਪਰਿ ਜਿ ਖਿੰਜੈ ਦਾੜੀ
ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ
—-
ਹਸ਼ਰ ਹੁਣ ਵਾਲਿਆ ਦਾ ਵੀ ਇਹੀ ਹੋਣਾ
—
ਜਿਸੁ ਸਿਕਦਾਰੀ ਤਿਸਹਿ ਖੁਆਰੀ ..