You are here

ਪਿੰਡ ਗੁਰਮ ਵਿਖੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ।  ਧਨੌਲਾ  

ਮਹਿਲ ਕਲਾਂ/ਬਰਨਾਲਾ-ਜਨਵਰੀ 2021-(ਗੁਰਸੇਵਕ ਸਿੰਘ ਸੋਹੀ)-

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਦਿੱਤੇ ਸੱਦੇ ਅਨੁਸਾਰ ਅੱਜ ਪਿੰਡ ਗੁਰਮ ਵਿਖੇ ਸਾਥੀ ਲਾਲ ਸਿੰਘ ਧਨੌਲਾ ਸੂਬਾ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਅਤੇ ਸਾਥੀ ਚੇਤ ਰਾਮ ਦੀ ਪ੍ਰਧਾਨਗੀ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਵਕਤ ਪਹਿਲਾਂ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਧਨੌਲਾ ਨੇ ਕਿਹਾ ਕਿ ਜੇ ਅੱਜ ਮਜ਼ਦੂਰ ਨਹੀਂ ਲੜੇਗਾ ਤਾਂ ਮਰ ਜਾਵੇਗਾ।ਸਮੁੱਚੇ ਦੇਸ਼ ਦੀ ਕਿਸਾਨੀ ਤਿੱਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਫੈਸਲਾਕੁੰਨ ਲੜਾਈ ਲੜ ਰਹੀ ਹੈ।ਉਹ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਸੰਘਰਸ਼ ਕਰ ਰਹੇ ਹਨ।ਇਨ੍ਹਾਂ ਕਾਨੂੰਨਾਂ ਦਾ ਖੇਤ ਮਜ਼ਦੂਰਾਂ ਉੱਪਰ ਵੀ ਬਹੁਤ ਬੁਰਾ ਪ੍ਰਭਾਵ ਪਏਗਾ ਉਨ੍ਹਾਂ ਨੂੰ ਦਿਹਾੜੀ ਨਹੀਂ ਮਿਲੇਗੀ, ਮੁਫ਼ਤ ਮਿਲਦੀ ਆਟਾ ਦਾਲ ਸਕੀਮ ਖ਼ਤਮ ਹੋ ਜਾਵੇਗੀ,ਮਨਰੇਗਾ ਦੇ ਕੰਮ ਤੇ ਵੀ ਬੁਰਾ ਅਸਰ ਪਵੇਗਾ, ਸਮਾਜ ਦੇ ਵਿੱਚ ਨਾ ਬਰਾਬਰੀ ਬਹੁਤ ਵਧ ਜਾਵੇਗੀ, ਪ੍ਰਚੂਨ ਮਹਿੰਗਾਈ ਗ਼ਰੀਬਾਂ ਦਾ ਜਿਉਣਾ ਦੁੱਭਰ ਕਰ ਦੇਵੇਗੀ ਕਿਉਂਕਿ ਸਰਕਾਰ ਨੇ ਕਾਲਾ ਬਾਜ਼ਾਰੀ ਕਰ ਨੂੰ ਖੁੱਲ੍ਹ ਦੇ ਦਿੱਤੀ ਹੈ।ਇਸ ਲਈ ਖੇਤ ਮਜ਼ਦੂਰਾਂ ਨੂੰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਸੰਘਰਸ਼ਾਂ ਦੇ ਪਿਡ਼ ਮਿਲਣੇ ਚਾਹੀਦੇ ਹਨ।ਉਨ੍ਹਾਂ ਦੱਸਿਆ ਕਿ ਬਿਜਲੀ ਬਿਲ  2020 ਲਾਗੂ ਹੋ ਜਾਣ ਨਾਲ ਖੇਤ ਮਜ਼ਦੂਰਾਂ ਅਤੇ ਗ਼ਰੀਬਾਂ ਨੂੰ ਮੁਫ਼ਤ ਮਿਲਦੀ ਬਿਜਲੀ ਬੰਦ ਕਰ ਦਿੱਤੀ ਜਾਵੇਗੀ।ਇਸ ਲਈ ਹੁਣ ਵੇਲਾ ਹੈ ਕਿ ਇਨ੍ਹਾਂ ਸੱਜਰੇ ਹਮਲਿਆਂ ਨੂੰ ਪੁੱਠਾ ਮੋੜਾ ਦੇਣ ਲਈ ਪਰਿਵਾਰਾਂ ਸਮੇਤ ਇਸ ਹੱਕੀ ਸੰਘਰਸ਼ ਵਿਚ ਸ਼ਾਮਲ ਹੋਇਆ ਜਾਵੇ।ਸਾਥੀ ਮਾਨ ਸਿੰਘ ਗੁਰਮ ਨੇ ਸੰਬੋਧਨ ਕਰਦਿਆਂ ਕਿਹਾ ਜੇ ਸਰਕਾਰ ਨੇ ਮਜ਼ਦੂਰਾਂ ਦੇ ਹੱਕਾਂ ਸਬੰਧੀ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਕਾਨੂੰਨਾਂ ਨੂੰ ਚਾਰ ਕੋਡਾਂ ਵਿਚ ਬਦਲ ਦਿੱਤਾ ਹੈ।ਮਜ਼ਦੂਰਾਂ ਲਈ ਦਿਹਾੜੀ ਆਉਣ ਵਾਲੇ ਸਮੇਂ ਵਿਚ ਅੱਠ ਘੰਟੇ ਦੀ ਬਜਾਏ ਬਾਰਾਂ ਘੰਟੇ ਦੀ ਕਰ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਪਿੰਡ ਗੁਰਮਾ ਦੇ ਕਿਸਾਨ ਸੰਘਰਸ਼ ਚ ਸ਼ਹੀਦ ਹੋਏ ਸਾਥੀ ਸੁਖਦੇਵ ਸਿੰਘ ਅਤੇ ਸਾਰੇ ਸ਼ਹੀਦਾਂ ਨੂੰ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਇਕੱਠ ਨੂੰ ਬੂਟਾ ਸਿੰਘ ਕੇਵਲ ਸਿੰਘ ਜਰਨੈਲ ਸਿੰਘ ਅੰਗਰੇਜ਼ ਸਿੰਘ ਰੂਪ ਸਿੰਘ ਹਮੀਰ ਸਿੰਘ ਜੱਗਾ ਸਿੰਘ ਨਾਹਰ ਸਿੰਘ ਅਤੇ ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ।