You are here

ਕਾਂਗਰਸ ਵਲੋਂ ਦਿਲੀ ਮੋਰਚੇ ’ਚ ਸ਼ਾਮਲ ਲਖਾਂ ਲੋਕਾਂ ਦੀ ਗੈਰ ਮੌਜੂਦਗੀ ’ਚ ਪੰਜਾਬ ਅੰਦਰ ਚੋਣਾਂ ਕਰਵਾਉਣਾ ਲੋਕਤੰਤਰ ਨਾਲ ਖਿਲਵਾੜ-ਭਾਈ ਗਰੇਵਾਲ

ਜਗਰਾਓਂ, ਜਨਵਰੀ 2021 ( ਗੁਰਕੀਰਤ ਸਿੰਘ ਜਗਰਾਉਂ/ ਮਨਜਿੰਦਰ ਗਿੱਲ   )-

ਪੰਜਾਬ ਸਰਕਾਰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਲਾਂਭੇ ਕਰਨ ਲਈ ਸੂਬੇ ਅੰਦਰ ਨਗਰ ਪਾਲਕਾਂ ਚੋਣਾਂ ਕਰਵਾਉਣ ਲਈ ਕਮਰਕਸੇ ਕਸ ਰਹੀ ਹੈ। ਪੰਜਾਬ ਦੇ ਹਕਾਂ ਲਈ ਲੜੇ ਜਾ ਰਹੇ ਕਿਸਾਨੀ ਸੰਘਰਸ਼ ’ਚ ਸੂਬੇ ਦਾ ਹਰ ਵਰਗ ਸ਼ਮੂਲੀਅਤ ਕਰ ਰਿਹਾ । ਲਖਾਂ ਦੀ ਗਿਣਤੀ ’ਚ ਪੰਜਾਬ ਦੇ ਲੋਕ ਦਿਲੀ ਡਟੇ ਹੋਏ ਹਨ, ਉਨ੍ਹਾਂ ਦੀ ਗੈਰ ਹਾਜ਼ਰੀ ’ਚ ਚੋਣਾਂ ਕਰਵਾਉਣਾ ਜਿਥੇ ਮੋਰਚੇ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਦਰਸਾਉਂਦਾ , ਉਥੇ ਲਖਾਂ ਵੋਟਰਾਂ ਦੀ ਗੈਰ ਮੌਜੂਦਗੀ ’ਚ ਕਾਂਗਰਸ ਆਪਣੀ ਮਾੜੀ ਕਾਰਗੁਜਾਰੀ ਨੂੰ ਛਪਾਉਣ ਲਈ ਸ਼ਹਿਰੀ ਸਰਕਾਰਾਂ ’ਤੇ ਕਾਬਜ਼ ਹੋਣ ਦਾ ਯਤਨ ਕਰ ਰਹੀ, ਜੋ ਕਿ ਲੋਕਤੰਤਰ ਦੇ ਨਾਮ ’ਤੇ ਵਡਾ ਕਲੰਕ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੈਪਟਨ ਸਰਕਾਰ ਵਲੋਂ ਸੂਬੇ ਅੰਦਰ ਚੋਣਾਂ ਦੀ ਤਿਆਰੀ ਦੇ ਮੁਦੇ ’ਤੇ ਆਪਣਾ ਇਤਰਾਜ ਦਰਜ ਕਰਵਾਉਂਦਿਆਂ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਹਰ ਘਰ ਦਾ ਮੈਂਬਰ ਮੋਰਚੇ ’ਚ ਸ਼ਾਮਲ ਹੋ ਰਿਹਾ ਹੈ। ਬੜੇ ਹੀ ਭਾਵੁਕ ਮਾਹੌਲ ’ਚ ਠੰਡੇ ਮੌਸਮ ’ਚ ਲੋਕ ਸੜਕਾਂ ’ਤੇ ਬੈਠੇ ਹਨ ਤੇ ਕੁਰਬਾਨੀਆਂ ਦਿਤੀਆਂ ਜਾ ਰਹੀਆਂ ਹਨ। ਇਨ੍ਹਾਂ ਹਲਾਤਾਂ ਨੂੰ ਅਖੋਂ-ਪਰੋਖੇ ਕਰਕੇ ਕੈਪਟਨ ਸਰਕਾਰ ਪੰਜਾਬ ਅੰਦਰ ਸ਼ਹਿਰੀ ਸਰਕਾਰਾਂ ’ਤੇ ਕਾਬਜ਼ ਹੋਣ ਦੀ ਵਿਉਂਤਬੰਦੀ ਕਰ ਰਹੀ ਹੈ , ਜਿਸ ਦਾ ਹਰ ਵਰਗ ਤੇ ਰਾਜਨੀਤਿਕ ਪਾਰਟੀਆਂ ਵਲੋਂ ਵਿਰੋਧ ਕੀਤਾ ਜਾਣਾ ਚਾਹੀਦਾ । ਭਾਈ ਗਰੇਵਾਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੰਜਾਬ ਦੀ ਅਹਿਮ ਖੇਤਰੀ ਪਾਰਟੀ  ਜਿਸ ਦੇ ਹਜ਼ਾਰਾਂ ਵਰਕਰ ਕਿਸਾਨੀ ਸੰਘਰਸ਼ ’ਚ ਸ਼ਾਮਲ ਹਨ। ਕਾਂਗਰਸ ਦੀ ਸੂਬਾ ਸਰਕਾਰ ਇਸ ਦਾ ਲਾਹਾ ਲੈਣ ਦੀ ਆੜ ’ਚ ਇਕ ਤਰਫਾ ਚੋਣਾਂ ਕਰਵਾਉਣ ਦੀ ਕੋਝੀ ਚਾਲ ਚਲ ਰਹੀ , ਜਿਸ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਤੇ ਕਿਸਾਨ ਮੋਰਚੇ ਨੂੰ ਢਾਅ ਲਾਉਣ ਦੇ ਮਨਸੂਬੇ ਸਫ਼ਲ ਨਹੀਂ ਹੋਣ ਦੇਣਗੇ ਅਤੇ ਡਟਕੇ ਹਰ ਪਖ ਤੋਂ ਕਾਂਗਰਸ ਦਾ ਵਿਰੋਧ ਦਰਜ ਕਰਵਾਉਣਗੇ ਅਤੇ ਉਸ ਦੇ ਮਨਸੂਬਿਆਂ ਨੂੰ ਲੋਕਾਂ ’ਚ ਨੰਗਾ ਕਰਨਗੇ।