ਜਗਰਾਉਂ ਦਸੰਬਰ2020 (ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਫੂਡ ਗਰੇਨ ਐਡ ਅਲਾਇਡ ਵਰਕਰਜ ਯੂਨੀਅਨ ਪੰਜਾਬ ਦੀ ਮੀਟਿੰਗ ਜਗਰਾਓਂ(ਜਿਲਾ ਲ਼ੁਧਿਆਣਾ ) ਵਿਖੇ ਪ੍ਰਧਾਨ ਅਵਤਾਰ ਸਿੰਘ ਬਿੱਲਾ, ਜਰਨਲ ਸੈਕਟਰੀ ਖੁਸ਼ੀ ਮਹੁੰਮਦ ,ਦੀ ਰਹਿਨਮਾਈ ਹੇਠ ਹੋਈ ਜਿਸ ਵਿੱਚ ਕੜਾਕੇ ਠੰਡ ਅਤੇ ਅੰਤਂ ਧੁੰਦ ਦੇ ਬਾਵਜੂਦ ਪੰਜਾਬ ਦੇ ਕੋਨੇ ਕੋਨੇ ਵਿੱਚੋ ਵਰਕਰਜ ਅਤੇ ਪ੍ਰਧਾਨ ਹੁਮ ਹਮਾ ਕਿ ਪਹੁੰਚੇ ਅਤੇ ਮੀਟਿੰਗ ਵਿੱਚ ਹਾਜ਼ਰ ਵਰਕਰਜ ਨੇ ਆਪਣੀਆ ਆਉਦੀਆ ਮੁਸਕਲਾ ਕਮੇਟੀ ਨੂੰ ਦੱਸਿਆ ਤੇ ਕਮੇਟੀ ਨੇ ਮੁਸਕਲਾ ਦਾ ਜਲਦੀ ਤੋ ਜਲਦੀ ਹੱਲ ਕਰਨ ਦਾ ਭਰੋਸਾ ਦਿਤਾ ਇਸ ਸਮੇ ਮੀਟਿੰਗ ਦੀ ਪ੍ਰਧਾਨਗੀ ਅਤੇ ਸਟੇਜਸੈਕਟਰੀ ਸੇਵਾ ਅਵਤਾਰ ਸਿੰਘ ਬਿੱਲਾ ਨੇ ਨਿਭਾਈ ਇਸ ਸਮੇ ਬੁਲਾਰਿਆ ਨੇ ਪਲੇਦਾਰ ਮਜਦੂਰਾ ਦੀ ਠੇਕੇਦਾਰੀ ਸਿਸਟਮ ਖ਼ਤਮ ਕਰ ਕਿ ਲੇਵਰਾ ਨੂੰ ਸਿੱਧੀ ਪੇਮੈਂਟ ਕਰਨਾ E.P.F. ਫੰਡ ਠੇਕੇਦਾਰਾ ਵਲੋਂ ਸਹੀ ਤਰੀਕੇ ਨਾਲ ਜਮਾ ਨਾ ਕਰਵਾਇਆ ਜਾਣਾ E,S,I ਵਰਕਰਜ ਦੇ ਖਾਤੇ ਜਮਾ ਕਰਵਾਉਣਾ ਵਰਕਰਜ ਮਨੇਜਮੈਟ ਕਮੇਟੀਆ ਨੂੰ ਸਹੀ ਤਰੀਕੇ ਨਾਲ ਸਰਕਾਰ ਵੱਲੋ ਮਾਨਤਾ ਦੇਣਾ ਤੇ ਜੋਰ ਦਿੱਤਾ ਗਿਆ, ਇਸ ਸਮਸ਼ੇਰ ਸਿੰਘ ਕੋਟਕਪੂਰਾ, ਬਲਵੀਰ ਸਿੰਘ ਮੱਖੂ, ਗੁਰਬਖਸ਼ ਸਿੰਘ ਬੱਧਣੀ, ਅਵਤਾਰ ਸਿੰਘ ਰਾਏਕੋਟ, ਕਰਮਦੀਨ ਦੋਰਾਹਾ, ਦੇਸਾ ਸਿੰਘ ਡੀ ਸੀ ਮੁਕਤਸਰ, ਅਨਵਰ ਮਸੀਹ ਮੱਖੂ, ਤਾਰਾ ਸਿੰਘ ਤਲਵੰਡੀ, ਬਲਵੀਰ ਸਿੰਘ ਜੀਰਾ,ਸੁਖਦੇਵ ਸਿੰਘ ਭੂਪਾ ਨਿਹਾਲ ਸਿੰਘ ਵਾਲਾ,ਰਾਮ ਸਿੰਘ ਸਮਰਾਲਾ, ਅਮਰੀਕ ਸਿੰਘ ਚਾਵਾ, ਬਗੜ ਸਿੰਘ, ਬਲਵੰਤ ਸਿੰਘ ਕੋਟਈਸੇ ਖਾ ,ਅਮਰਜੀਤ ਸਿੰਘ ਸੰਦੌੜ, ਆਦਿ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਇਹਨਾ ਮੰਗਾ ਦੇ ਸਬੰਧੀ ਜਲਦੀ ਹੀ ਯੂਨੀਅਨ ਦਾ ਵਫਦ ਫੂਡ ਮਨਿਸਟਰ ਭਾਰਤ ਭੂਸ਼ਣ ਆਸ਼ੂ ਨੂੰ ਮਿਲ ਕਿ ਹੱਲ ਕਡਿਆ ਜਾਵੇਗਾ ।