You are here

ਆਕਸਫੋਰਡ ਵੈਕਸੀਨ ਨੂੰ ਕ੍ਰਿਸਮਿਸ ਤੋਂ ਬਾਅਦ ਮਾਨਤਾ ਮਿਲ ਸਕਦੀ ਹੈ  

ਲੰਡਨ, ਦਸੰਬਰ 2020 (ਗਿਆਨੀ ਰਵਿੰਦਰਪਾਲ ਸਿੰਘ )- 

ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਵਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਦੇ ਪ੍ਰਯੋਗ ਦੇ ਆਖਰੀ ਪੜਾਅ 'ਚ ਤਬਦੀਲੀਆਂ ਕੀਤੀਆਂ ਗਈਆਂ ਹਨ। ਦਸਤਾਵੇਜ਼ਾਂ ਅਨੁਸਾਰ ਪ੍ਰਯੋਗ 'ਚ ਨਵੇਂ ਗਰੁੱਪ ਨੂੰ ਸ਼ਾਮਿਲ ਕੀਤਾ ਗਿਆ ਹੈ। ਆਸ ਪ੍ਰਗਟ ਕੀਤੀ ਜਾ ਰਹੀ ਹੈ ਕ੍ਰਿਸਮਿਸ ਤੋਂ ਬਾਅਦ ਆਕਸਫੋਰਡ ਵੈਕਸੀਨ ਨੂੰ ਯੂ.ਕੇ. 'ਚ ਵਰਤੋਂ ਲਈ ਮਨਜ਼ੂਰੀ ਮਿਲ ਜਾਵੇਗੀ। ਦੂਜੇ ਪਾਸੇ ਅਮਰੀਕੀ ਬਾਇਓ ਐਨ ਟੈਕ ਕੰਪਨੀ ਮੋਡਰਨਾ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਉਮੀਦ ਹੈ ਕਿ ਉਸ ਦੀ ਵੈਕਸੀਨ ਵੀ ਕੋਰੋਨਾ ਦੇ ਇਕ ਨਵੇਂ ਸਟ੍ਰੇਨ 'ਤੇ ਕੰਮ ਕਰੇਗੀ, ਕੰਪਨੀ ਵੈਕਸੀਨ ਦੇ ਪ੍ਰਭਾਵ ਦੀ ਪੁਸ਼ਟੀ ਕਰਨ ਲਈ ਪ੍ਰਯੋਗ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੂੰ ਉਮੀਦ ਹੈ ਕਿ ਵੈਕਸੀਨ ਜਿਸ ਨੂੰ ਹਾਲ ਹੀ 'ਚ ਯੂ.ਐਸ. ਵਿਚ ਸੰਕਟਕਾਲੀਨ ਵਰਤੋਂ ਵਾਸਤੇ ਮਨਜ਼ੂਰੀ ਦਿੱਤੀ ਗਈ ਹੈ, ਯੂ.ਕੇ. 'ਚ ਪਾਏ ਜਾਣ ਵਾਲੇ ਕੋਰੋਨਾ ਦੇ ਨਵੇਂ ਸਟ੍ਰੇਨ 'ਤੇ ਵੀ ਅਸਰਦਾਰ ਰਹੇਗੀ।