ਅਜੀਤਵਾਲ ,ਦਸੰਬਰ 2020 -( ਬਲਵੀਰ ਸਿੰਘ ਬਾਠ)
ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਵਾਸਤੇ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਚ ਆਪਣਾ ਯੋਗਦਾਨ ਪਾ ਕੇ ਵਾਪਸ ਇਤਿਹਾਸਕ ਪਿੰਡ ਢੁੱਡੀਕੇ ਦੇ ਸਮਾਜ ਸੇਵੀ ਆਗੂ ਸੱਤਪਾਲ ਸਿੰਘ ਢੁੱਡੀਕੇ ਨੇ ਇੱਕ ਮੀਟਿੰਗ ਦੌਰਾਨ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਹੀ ਕਿਸਾਨੀ ਸੰਘਰਸ਼ ਵਿੱਢਿਆ ਹੋਇਆ ਹੈ ਜੋ ਨਿਰੰਤਰ ਜਾਰੀ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਧਰਨਾ ਦਿੰਦੇ ਹੋਏ ਗੁੱਸੇ ਦੇ ਲਹਿਜੇ ਵਿੱਚ ਕਿਹਾ ਕੇ ਮਨ ਜਾਂ ਦਿੱਲੀਏ ਮਨ ਜਾਨੀ ਪੜ੍ਹਨੇ ਪਾ ਕੇ ਜਾਵਾਂਗੇ ਕਿਉਂਕਿ ਅਸੀਂ ਝੁਕਣ ਵਾਲੇ ਨਹੀਂ ਹਰ ਹਾਲਤ ਵਿੱਚ ਖੇਤੀ ਆਰਡੀਨੈਂਸ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ ਉਨ੍ਹਾਂ ਅੱਗੇ ਕਿਹਾ ਕਿ ਮੇਰੇ ਦੇਸ਼ ਦੇ ਕਿਸਾਨਾਂ ਅੰਦਰ ਇੱਕ ਜਨੂੰਨ ਭਰਿਆ ਹੋਇਆ ਹੈ ਇਸ ਜਨੂਨ ਦੀ ਬਦੌਲਤ ਹੀ ਏਨੀ ਠੰਢ ਦੇ ਵਿੱਚ ਆਪਣੇ ਹੱਕ ਲੈਣ ਲਈ ਕਿਸਾਨ ਸੜਕਾਂ ਤੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਿਹਾ ਹੈ ਇਸ ਲਈ ਸੈਂਟਰ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਖੇਤੀ ਆਰਡੀਨੈਂਸ ਪਾਸ ਕੀਤੇ ਬਿੱਲ ਰੱਦ ਕੀਤੇ ਜਾਣ ਤਾਂ ਕਿ ਦੇਸ਼ ਭਰ ਦੇ ਕਿਸਾਨਾਂ ਨੂੰ ਰਾਹਤ ਦੇ ਕੇ ਆਪਣੇ ਹੱਕ ਮਿਲ ਜਾਣ ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਤਰੱਕੀ ਵੱਲ ਨੂੰ ਆਪਣਾ ਬਣਦਾ ਯੋਗਦਾਨ ਪਾ ਸਕਣ