ਗਲਾਸਗੋ,ਦਸੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)
ਸਕਾਟਲੈਂਡ ਦੇ ਮੌਤਾਂ ਦੇ ਰਾਸ਼ਟਰੀ ਰਿਕਾਰਡ ਅਨੁਸਾਰ 14 ਤੋਂ 20 ਦਸੰਬਰ ਦਰਮਿਆਨ ਸਕਾਟਲੈਂਡ 'ਚ ਸੱਭ ਤੋਂ ਛੋਟੀ ਇਕ ਸਾਲ ਤੋਂ ਵੀ ਘੱਟ ਉਮਰ ਦੀ ਕੋਰੋਨਾ ਪੀੜਤ ਬੱਚੀ ਦੀ ਮੌਤ ਦਰਜ ਹੋਈ ਹੈ। ਇਸ ਤੋਂ ਪਹਿਲਾਂ ਸਕਾਟਲੈਂਡ 'ਚ ਸੱਭ ਤੋਂ ਘੱਟ 15 ਸਾਲ ਦੇ ਬੱਚੇ ਦੀ ਕੋਰੋਨਾ ਨਾਲ ਮੌਤ ਹੋਈ ਸੀ। ਮੌਤਾਂ ਦੇ ਰਾਸ਼ਟਰੀ ਰਿਕਾਰਡ ਆਫ ਸਕਾਟਲੈਂਡ 'ਚ 20 ਦਸੰਬਰ ਤੱਕ ਕੋਰੋਨਾ ਨਾਲ ਕੁੱਲ 6298 ਮੌਤਾਂ ਦਰਜ ਹੋਈਆਂ ਅਤੇ ਬੀਤੇ ਹਫ਼ਤੇ ਕੁੱਲ 203 ਮੌਤਾਂ ਹੋਈਆਂ, ਜਿਨ੍ਹਾਂ 'ਚ 81 ਫੀਸਦੀ 75 ਸਾਲ ਤੋਂ ਉੱਪਰ ਦੀ ਉਮਰ ਦੇ ਬਜ਼ੁਰਗਾਂ ਦੀਆਂ ਹਨ।