ਮਹਿਲ ਕਲਾਂ /ਬਰਨਾਲਾ -ਦਸੰਬਰ 2020 -(ਗੁਰਸੇਵਕ ਸਿੰਘ ਸੋਹੀ)-
ਮੋਦੀ ਸਰਕਾਰ ਵੱਲੋਂ 26 ਤਰੀਕ ਨੂੰ ਮਨ ਕੀ ਬਾਤ ਸੁਣਾਉਣਗੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਤਰੀਕ ਨੂੰ ਥਾਲੀਆਂ ਵਜਾਉਣ ਦਾ ਅਤੇ ਖੜਕਾਉਣ ਦਾ ਸਮੂਹ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਅਪੀਲ ਕੀਤੀ ਗਈ ਹੈ। 26 ਦਸੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮਨ ਕੀ ਬਾਤ ਕਰਨਗੇ ਉਸ ਦਿਨ ਜਿੰਨਾ ਚਿਰ ਮਨ ਕੀ ਬਾਤ ਕਹਿਣਗੇ ਉਨ੍ਹਾਂ ਚਿਰ ਕਿਸਾਨ ਥਾਲੀਆਂ ਵਜਾਉਣਗੇ ਕਿਉਂਕਿ ਇਹ ਗੂੰਗੀ ਬੋਲੀ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਮਨ ਕੀ ਬਾਤ ਕੋਈ ਵੀ ਨੀ ਸੁਣਨਾ ਚਾਹੁੰਦਾ। ਜਦੋਂ ਕਿ ਭਾਰਤ ਦਾ ਅੰਨਦਾਤਾ ਇੰਨੀ ਹੱਡ ਚੀਰਵੀਂ ਸਰਦੀ ਦੇ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਠੰਢ ਨਾਲ ਮਰ ਰਿਹਾ ਹੈ। ਇਸ ਨੂੰ ਮਨ ਕੀ ਬਾਤ ਸੱਜ ਰਹੀ ਹੈ ਪ੍ਰਧਾਨ ਮੰਤਰੀ ਵੱਲੋਂ ਕਰੋਨੇ ਵੇਲੇ ਲੋਕਾਂ ਨੂੰ ਕਦੇ ਥਾਲੀਆਂ ਵਜਾਉਣ ਲਈ ਕਿਹਾ ਗਿਆ ਕਦੇ ਟਾਰਚਾਂ ਚਲਾਉਣ ਲਈ ਕਦੇ ਮੋਮਬੱਤੀਆਂ ਜਲਾਉਣ ਲਈ ਕਿਹਾ ਗਿਆ ਲੋਕਾਂ ਨੂੰ ਤਾੜੀਆਂ ਵਜਾਉਣ ਲਈ ਕਿਹਾ ਗਿਆ ਜਦੋਂ ਕਿ ਹੁਣ ਇਕ ਅੰਨਦਾਤਾ ਦਿੱਲੀ ਦੇ ਬਾਰਡਰ ਉੱਤੇ ਏਨੀ ਮੁਸ਼ਕਿਲ ਦੇ ਵਿੱਚ ਬੈਠਾ ਹੈ ਉਸ ਦੀ ਉਹ ਕੋਈ ਗੱਲ ਨਹੀਂ ਸੁਣ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀ.ਕੇ.ਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਵੀ ਪੈਸੇ ਸਟੇਜ ਉਪਰ ਇਕੱਠੇ ਹੋ ਰਹੇ ਹਨ। ਉਹ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਲੈਣ ਲਈ ਜਿੱਤ ਪ੍ਰਾਪਤ ਹੋਣ ਤੋਂ ਬਾਅਦ ਜਥੇਬੰਦੀਆਂ ਵੱਲੋਂ ਸੈਂਟਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਜਾਵੇਗਾ। ਘੱਟੋ ਘੱਟ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਿੱਤੇ ਜਾਣ ਅਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਇਨ੍ਹਾਂ ਦੇ ਕਰਜ਼ੇ ਬਿਲਕੁਲ ਮੁਆਫ਼ ਕੀਤੇ ਜਾਣ।