You are here

ਜਗਰਾਓ ਰੇਲਵੇ ਸਟੇਸ਼ਨ ਤੇ ਧਰਨਾ 85 ਵੇਂ ਦਿਨ ਵਿੱਚ ਪਹੁੰਚਿਆ  

ਕਿਸਾਨੀ ਸੰਘਰਸ਼ ਨੂੰ ਹੋਰ ਵਰਗਾਂ ਵੱਲੋਂ ਸਾਥ ਮਿਲਣਾ ਜਿੱਤ ਦੀ ਗਾਰੰਟੀ -ਮਨਜੀਤ ਧਨੇਰ  

ਜਗਰਾਉਂ , ਦਸੰਬਰ 2020 -(ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ  )-  

ਸਥਾਨਕ ਰੇਲ ਪਾਰਕ ਚ 85ਵੇਂ ਦਿਨ ਚ ਸ਼ਾਮਲ ਹੋਇਆ। ਇਸ ਸਮੇਂ ਭੁੱਖ ਹੜਤਾਲ ਚ ਸ਼ਾਮਲ ਹੋਏ ਬਲਬੀਰ ਸਿੰਘ ਅਗਵਾੜ ਲੋਪੋ, ਗਿੰਦਰ ਸਿੰਘ ਜਗਰਾਂਓ, ਭੋਲਾ ਸਿੰਘ, ਚਰਨ ਸਿੰਘ, ਗੁਰਚਰਨ ਸਿੰਘ ਕਾਉਂਕੇ ।ਅੱਜ ਦੇ ਇਸ ਸਘੰਰਸ਼ ਚ ਦਿੱਲੀ ਸਘੰਰਸ਼ ਤੋਂ ਪਰਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋੰਦਾ ਦੇ ਸੂਬਾਈ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ  ਨੇ ਵਿਸੇਸ਼ ਤੋਰ ਤੇ ਪਹੁੰਚੇ ਸਨ, ਨੇ ਅਪਣੇ ਸੰਬੋਧਨ ਚ ਕਿਹਾ ਕਿ ਮਹਿਲਕਲਾਂ ਸੰਘਰਸ਼ ਚ ਪਰਖੇ ਸਾਂਝੇ ਕਿਸਾਨ ਸੰਘਰਸ਼ ਦੇ ਰਾਹ ਨੇ ਦਿੱਲੀ ਸਘੰਰਸ਼ ਦਾ ਮੁੱਢ ਬੱਝਿਆ ਹੈ।ਉਨਾਂ ਕਿਹਾ ਕਿ  ਕਿਂਸਾਨ ਸੰਘਰਸ਼ ਚ ਹੋਰ ਵਰਗਾਂ ਦਾ ਸਾਥ ਦੀ ਜਿੱਤ ਦੀ ਗਰੰਟੀ ਬਣੇਗਾ। ਇਸ ਸਮੇ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ  ਹਰਦੀਪ ਸਿੰਘ  ਗਾਲਬ ਨੇ ਕਿਹਾ ਕਿ ਹਰ ਪਰਿਵਾਰ ਨੂੰ ਪੱਕੇ ਤੋਰ ਤੇ ਦਿੱਲੀ ਸਘੰਰਸ਼ ਨਾਲ ਜੂੜਨਾ ਹੋਵੇਗਾ ।ਹਰ ਪਰਿਵਾਰ ਚੋਂ ਬੀਬੀਆਂ ਭੈਣਾਂ ਨੂੰ ਵੀ ਦਿੱਲੀ ਸੰਘਰਸ਼ ਦਾ ਹਿੱਸਾ ਬਣਨਾ ਹੋਵੈਗਾ।ਸਾਬਕਾ ਅਧਿਆਪਕ ਆਗੂ ਧਰਮ ਸਿੰਘ ਸੂਜਾਪੁਰ ਨੇ ਕਿਹਾ ਕਿ ਡੀ ਟੀ ਐਫ ਜਥੇਬੰਦੀ ਕਿਸਾਨ ਸੰਘਰਸ਼ ਨਾਲ ਹਰ ਪੱਧਰ ਤੇ ਜੂੜੀ  ਹੋਈ ਹੈ। ਇਸ ਸਮੇਂ ਚਮਕੌਰ ਸਿੰਘ ਦੌਧਰ, ਕਿਂਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ, ਡਾ ਸਾਧੂ ਸਿੰਘ, ਸਰਬਜੀਤ ਰੂਮੀ ,ਸ਼ਿੰਗਾਰਾ ਸਿੰਘ ਢੋਲਣ, ਮਦਨ ਸਿੰਘ, ਜਤਿੰਦਰ ਸਿੰਘ ਮਲਕ ,ਸਰਬਜੀਤ ਸਿੰਘ ਧੂੜਕੋਟ, ਸਮਸ਼ੇਰ ਸਿੰਘ ਮਲਕ,ਰਣਧੀਰ ਸਿੰਘ ਬੱਸੀਆਂ,ਜਸਵੰਤ ਸਿੰਘ ਚੂਹੜਚੱਕ,ਜਸਵੰਤ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਸਮੇਂ ਰੂਮੀ ਪਿੰਡ ਤੋਂ ਧੀਆਂ ਹਰਮਨ ਅਤੇ ਜੈਸਮੀਨ ਨੇ , ਛੋਟੇ  ਬੱਚੇ ਸੁਰਜੀਤ ਸਿੰਘ ,ਲਖਵੀਰ ਸਿੰਘ ਸਿੱਧੂ,ਸਤਪਾਲ, ਮੱਘਰ ਸਿੰਘ ਢੋਲਣ ਨੇ ਗੀਤ ਸੰਗੀਤ ਪੇਸ਼ ਕੀਤੇ।ਇਸ ਸਮੇ ਅਨੇਕਾਂ ਪਿੰਡਾਂ ਕਾਉਂਕੇ ,ਬੱਸੂਵਾਲ, ਬੱਸੀਆਂ,ਜਗਰਾਂਓ ਤੋਂ ਵੱਡੀ ਮਾਤਰਾ ਚ ਰਾਸ਼ਨ ਦੀ ਸੇਵਾ ਭੇਜੀ।