ਮਹਿਲ ਕਲਾਂ /ਬਰਨਾਲਾ -ਦਸੰਬਰ 2020 - (ਗੁਰਸੇਵਕ ਸਿੰਘ ਸੋਹੀ)-ਜ਼ਿਲ੍ਹਾ ਸਿੱਖਿਆ ਅਫਸਰ (ਐ,ਸਿੱ ) ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਰਨਾਲਾ ਜ਼ਿਲਾ ਦੇ ਸਕੂਲ ਇੰਚਾਰਜਾਂ ਅਤੇ ਪ੍ਰੀ-ਪ੍ਰਾਇਮਰੀ ਇੰਚਾਰਜ ਅਧਿਆਪਕਾਂ ਸਵੈ-ਇੱਛਾਂ ਨਾਲ ਸ.ਪ.ਸ.ਸ ਬੀਹਲਾ ਵਿਜ਼ਿਟ ਕੀਤਾ ਗਿਆ ਜਿੱਥੇ ਜ਼ਿਕਰਯੋਗ ਹੈ ਕਿ ਸ.ਪ.ਸ.ਸ ਬੀਹਲਾ ਵਿਖੇ ਪੰਜਾਬ ਦਾ ਪਹਿਲਾ ਸਮਰਾਟ ਕਿੰਡਰਗਾਰਡਨ ਤਿਆਰ ਕੀਤਾ ਗਿਆ ਹੈ।ਏਸ ਕਿੰਡਰ ਗਾਰਡਨ ਦੀ ਵੀਡੀਓ ਸਿੱਖਿਆ ਵਿਭਾਗ ਵੱਲੋਂ ਮਾਡਲ ਕਿੰਡਰ ਗਾਰਡਨ ਦੇ ਰੂਪ ਵਿਚ ਪੂਰੇ ਪੰਜਾਬ ਦੇ ਸਕੂਲ ਦੇ ਮੁਖੀਆਂ ਅਤੇ ਬਾਕੀ ਅਧਿਆਪਕਾਂ ਨੂੰ ਦਿਖਾਈ ਗਈ।ਇਹ ਵੀਡੀਓ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਵਾਇਰਲ ਹੋਈ ਹੈ।ਇਸ ਲਈ ਆਓ ਬੀਹਲਾ ਚੱਲੀਏ"ਤਹਿਤ ਅਧਿਆਪਕਾਂ ਨੂੰ ਪ੍ਰੇਰਤ ਕਰਨ ਅਤੇ ਨਵੀਂ ਜਾਣਕਾਰੀ ਦੇਣ ਲਈ ਬੀਹਲਾ ਸਕੂਲ ਦਾ ਵਿਜ਼ਿਟ ਕਰਵਾਇਆ ਗਿਆ। ਸਾਰੇ ਅਧਿਆਪਕਾਂ ਨੇ ਬੀਹਲਾ ਸਕੂਲ ਦਾ ਵਿਜ਼ਿਟ ਕਰਕੇ ਖ਼ੁਸ਼ੀ ਅਤੇ ਮਾਣ ਮਹਿਸੂਸ ਕੀਤਾ।ਜਿੱਥੇ ਅਧਿਆਪਕਾਂ ਨਾਲ ਪ੍ਰੀ ਪ੍ਰਾਇਮਰੀ ਸਿੱਖਿਆ ਦੀ ਮਜ਼ਬੂਤੀ ਲਈ ਅਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਸਮਰਾਟ ਕਿੰਡਰਗਾਰਟਨ ਤਿਆਰ ਲਈ ਚਰਚਾ ਕੀਤੀ।ਇਸ ਸਮੇਂ ਪਡ਼੍ਹੋ ਪੰਜਾਬ- ਪਡ਼੍ਹਾਓ ਪੰਜਾਬ ਜ਼ਿਲ੍ਹਾ ਕੋਆਡੀਨੇਟਰ ਸ.ਕੁਲਦੀਪ ਸਿੰਘ ਭੁੱਲਰ.ਮੈਡਮ ਊਸ਼ਾ ਭਾਰੀ.ਨਰਿੰਦਰ ਸ਼ਰਮਾ ਜੀ.ਅਤੇ ਹਿੱਡ ਟੀਚਰ ਸ.ਹਰਪ੍ਰੀਤ ਸਿੰਘ ਦੀਵਾਨਾ ਵੱਲੋਂ ਅਧਿਆਪਕਾਂ ਨਾਲ ਸਿੱਖਿਆ ਦੀ ਗੁਣਵੱਤਾ ਲਈ ਵਿਚਾਰਾਂ ਕੀਤੀਆਂ।ਇਸ ਸਮੇਂ ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਭੇਜੀ 12000/- ਗਰਾਂਟ ਨੂੰ ਖ਼ਰਚਣ ਸਬੰਧੀ ਅਧਿਆਪਕਾਂ ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ।ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ ) ਸ੍ਰੀਮਤੀ ਜਸਵੀਰ ਕੌਰ ਨੇ ਕਿਹਾ ਕਿ ਮੈਂ ਅੱਜ ਤਕ ਦੇ ਸਕੂਲਾਂ ਵਿੱਚ ਇਹ ਸਭ ਤੋਂ ਸੋਹਣਾ ਸਕੂਲ ਦੇਖ ਰਹੀ ਹਾਂ।ਉਨ੍ਹਾਂ ਬਾਕੀ ਅਧਿਆਪਕਾਂ ਨੂੰ ਵੀ ਇਸ ਤਰ੍ਹਾਂ ਸਕੂਲ ਤਿਆਰ ਕਰਨ ਦੀ ਅਪੀਲ ਕੀਤੀ। ਇਸ ਸਮੇਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਵਸੁੰਧਰਾ ਜੀ ਅਤੇ ਬੀ.ਪੀ.ਈ.ਓ ਸ.ਜਗਤਾਰ ਸਿੰਘ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਬੀਹਲਾ ਸਕੂਲ ਨੇ ਪੂਰੇ ਪੰਜਾਬ ਵਿਚੋਂ Self made ਸਮਰਾਟ ਸਕੂਲ ਬਣਨ ਦਾ ਮਾਣ ਹਾਸਲ ਕੀਤਾ ਸੀ ਉਸੇ ਤਰ੍ਹਾਂ ਹੀ ਪੂਰੇ ਪੰਜਾਬ ਵਿੱਚ ਪਹਿਲਾ ਮਾਡਲ ਸਮਰਾਟ ਕਿੰਡਰਗਾਰਟਨ ਤਿਆਰ ਕਰਕੇ ਮਾਣ ਖੱਟਿਆ ਹੈ' ਉਨ੍ਹਾਂ ਕਿਹਾ ਕਿ ਸਾਡੇ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਨੇ ਹਿੱਡ ਟੀਚਰ ਸ. ਹਰਪ੍ਰੀਤ ਸਿੰਘ ਦੀਵਾਨਾ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।ਇਸ ਸਮੇਂ ਬੀ.ਐੱਮ.ਟੀ ਮਲਕੀਅਤ ਸਿੰਘ. ਹਰਜਿੰਦਰ ਸਿੰਘ.ਨਵਜੋਤ ਸਿੰਘ ਅਤੇ ਵੱਖ-ਵੱਖ ਸਕੂਲ ਦੇ ਅਧਿਆਪਕ ਹਾਜ਼ਰ।