ਜਗਰਾਉਂ, ਦਸੰਬਰ 2020(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)
ਅੱਜ ਜਗਰਾਉਂ ਦੇ ਪ੍ਰਮੁੱਖ ਦੁਕਾਨ ਦਾਰ ਵੀਰਾਂ ਨਾਲ ਟਰੇਫਿਕ ਸਮਸਿਆ ਦਾ ਹਲ ਕਰਨ ਲਈ ਅਤੇ ਦੁਕਾਨਾਂ ਦੇ ਬਾਹਰ ਰੱਖੇ ਗਏ ਸਮਾਨ ਜੋ ਕਿ ਆਮ ਤੋਰ ਤੇ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਆਪਣਾ ਕਾਫ਼ੀ ਸਮਾਨ ਬਾਹਰ ਪਿਆ ਜਾ ਟੰਗਿਆ ਹੁੰਦਾ ਹੈ ਜਾਂ ਫਿਰ ਆਪਣੇ ਬੋਰਡ ਸੜਕਾਂ ਤੇ ਰੱਖ ਕੇ ਕਾਫੀ ਸੜਕ ਰੋਕ ਆਮ ਲੋਕਾਂ ਦੀ ਤਕਲੀਫ ਦਾ ਕਾਰਨ ਬਣਦੇ ਹਨ , ਉਸ ਤੋਂ ਬਾਅਦ ਦੁਕਾਨ ਦੇ ਅੱਗੇ ਗਡੀਆਂ ਖੜ੍ਹਾ ਕੇ ਪੁਰੇ ਰਸਤੇ ਰੋਕ ਦਿੱਤੇ ਜਾਂਦੇ ਹਨ , ਪੁਲਿਸ ਵਲੋਂ ਉਨ੍ਹਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੇ ਸਮਾਨ ਨੂੰ ਸਿਰਫ਼ ਆਪਣੇ ਦੁਕਾਨ ਦੇ ਥੜੇ ਤੇ ਹੀ ਰੱਖਣ ਤਾਂ ਜੋ ਆਮ ਲੋਕਾਂ ਨੂੰ ਇਸ ਤਕਲੀਫ ਤੋਂ ਰਾਹਤ ਮਿਲੇ, ਇਸ ਸਮੇਂ ਤੇ ਦੁਕਾਨਦਾਰਾਂ ਨੇ ਆਪਣੀਆਂ ਤਕਲੀਫਾਂ ਵੀ ਦਸੀਆਂ। ਨਵੇਂ ਆਏ ਡੀ ਅੈਸ ਪੀ ਸਾਹਿਬ ਸ: ਦਿਲਜੀਤ ਸਿੰਘ ਹੁਣਾਂ ਨੇ ਕਿਹਾ ਕਿ ਦੁਕਾਨ ਦਾਰ ਵੀਰ ਵੀ ਪੁਲਿਸ ਤੇ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਮਿਲਜੁਲ ਕੇ ਸ਼ਹਿਰ ਦੀਆਂ ਸਮਸਿਆਵਾਂ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਜੋ ਵੀ ਇਸ ਤੋਂ ਉਲਟ ਚਲੇਗਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।