You are here

"ਇੱਕ ਰੈਂਕ ਇੱਕ ਪੈਨਸ਼ਨ" ਨੂੰ ਲੈ ਕੇ ਸਾਬਕਾ ਸੈਨਿਕਾਂ ਨੇ ਡੀ.ਸੀ ਅਤੇ ਏ.ਡੀ.ਸੀ ਨੂੰ ਦਿੱਤਾ ਰੋਸ ਪੱਤਰ

ਲੁਧਿਆਣਾ /ਜਗਰਾਉਂ, ਦਸੰਬਰ  2020 (ਰਾਣਾ ਸ਼ੇਖਦੌਲਤ)

ਇੱਕ ਪਾਸੇ ਤਾਂ ਕਿਸਾਨਾਂ ਦਾ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ ਹੈ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਸਾਬਕਾ ਸੈਨਿਕਾਂ ਦੀਆਂ ਪੈਨਸ਼ਨਾਂ ਵਿਚੋਂ ਕਟੌਤੀ ਕਰਕੇ ਆਪਣੇ ਆਪ ਨੂੰ ਹੋਰ ਮੁਸ਼ਕਲਾਂ ਵਿੱਚ ਪਾ ਲਿਆ ਹੈ ਅੱਜ ਕੈਪਟਨ ਕੁਲਵੰਤ ਸਿੰਘ ਬਾੜੇਵਾਲ ਅਤੇ ਕੈਪਟਨ ਬਲਵਿੰਦਰ ਸਿੰਘ ਰਾਏਕੋਟ ਦੀ ਅਗਵਾਈ ਹੇਠ ਲੁਧਿਆਣਾ ਦੇ ਡੀ.ਸੀ ਅਤੇ ਏ.ਡੀ.ਸੀ ਨੂੰ ਰੋਸ ਪੱਤਰ ਦਿੱਤਾ ਜਿਸ ਵਿੱਚ ਜਰਨਲ ਵਿਪਿਨ ਰਾਵਤ ਦੁਆਰਾ ਪਾਸ ਕੀਤੇ ਕਾਨੂੰਨ ਨੂੰ ਵਾਪਿਸ ਲੈਣ ਲਈ ਕਿਹਾ ਗਿਆ ਕਿਉਂਕਿ ਸੈਨਿਕ ਸਾਰੀ ਜਿੰਦਗੀ ਦੇਸ਼ ਦੀ ਰਾਖੀ ਕਰਨ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਬਾਰਡਰਾਂ ਤੇ ਮੌਜੂਦ ਹਨ ਜੇਕਰ ਬਾਅਦ ਵਿੱਚ ਉਨ੍ਹਾਂ ਨਾਲ ਅਜਿਹਾ ਵਿਤਕਰਾ ਕੀਤਾ ਜਾਵੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਨੌਜਵਾਨ ਫੌਜ਼ ਚ ਭਰਤੀ ਹੋਣ ਤੋਂ ਗਰੇਜ਼ ਕਰੇਗਾ ਇਸ ਮੌਕੇ ਕੁਲਵੰਤ ਸਿੰਘ ਬਾੜੇਵਾਲ ਅਤੇ ਬਲਵਿੰਦਰ ਸਿੰਘ ਰਾਏਕੋਟ ਨੇ ਕਿਸਾਨਾਂ ਦੇ ਹੱਕ ਲਈ ਵੀ ਸਰਕਾਰ ਦੀ ਨਿੰਦਾ ਕੀਤੀ ਰੋਸ ਪੱਤਰ ਦੇਣ ਮੌਕੇ ਕੈਪਟਨ ਨਛੱਤਰ ਸਿੰਘ ਲੁਧਿਆਣਾ,ਸੂਬੇਦਾਰ ਸਤਪਾਲ ਸਿੰਘ,ਕੈਪਟਨ ਨਿਰਮਲ ਸਿੰਘ, ਵੈਟਰਨ ਬਲਜੀਤ ਸਿੰਘ,ਹੌਲਦਾਰ ਨਿਰਮਲ ਸਿੰਘ, ਹੌਲਦਾਰ ਧੰਨਜੀਤ ਸਿੰਘ, ਸੂਬੇਦਾਰ ਸੰਤ ਸਿੰਘ ਆਦਿ ਹਾਜ਼ਰ ਸਨ