You are here

ਹਰ ਬੰਦੇ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੀ ਲੋੜ - ਸੱਤਪਾਲ ਢੁੱਡੀਕੇ

ਅਜੀਤਵਾਲ, ਦਸੰਬਰ  2020 -( ਬਲਵੀਰ ਸਿੰਘ ਬਾਠ)- 

ਖੇਤੀ ਆਰਡੀਨੈਂਸ ਬਿੱਲ ਨੂੰ ਰੱਦ ਕਰਵਾਉਣ ਵਾਸਤੇ  ਹਿੰਦੋਸਤਾਨ ਦੀਆਂ ਕਿਸਾਨ ਜਥੇਬੰਦੀਆਂ ਸਿੱਖ ਸੰਗਤਾਂ ਵੱਲੋਂ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿੱਢਿਆ ਗਿਆ ਇਹ ਅੰਦੋਲਨ  ਕਿਸੇ ਜਾਤ ਪਾਤ ਨਾਲ ਸਬੰਧਤ ਨਹੀਂ ਇਹ ਸਭ ਧਰਮਾਂ ਦਾ ਸਾਂਝਾ ਅੰਦੋਲਨ ਹੈ  ਅੱਜ ਹਰ ਬੱਚੇ ਬੱਚੇ ਨੂੰ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੀ ਲੋੜ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨ ਸ਼ਕਤੀ ਨਿਊਜ਼ ਨਾਲ ਕਰਦਿਆਂ ਸੱਤਪਾਲ ਢੁੱਡੀਕੇ ਨੇ  ਕਿਹਾ ਕਿ ਅੱਜ ਦੁਨੀਆਂ ਦੇ ਕੋਨੇ ਕੋਨੇ ਤੇ ਕਿਸਾਨੀ ਸੰਘਰਸ਼ ਇਕ ਅੰਦੋਲਨ ਦਾ ਰੂਪ ਧਾਰ ਚੁੱਕਿਆ ਹੈ  ਇਹ ਕਿਸਾਨੀ ਅੰਦੋਲਨ ਸਭ ਧਰਮਾਂ ਦਾ ਸਾਂਝਾ ਅੰਦੋਲਨ  ਦਾ ਰੂਪ ਧਾਰ ਚੁੱਕਿਆ ਹੈ  ਗੁਰੂ ਸਾਹਿਬਾਨ ਦਾ ਫੁਰਮਾਨ ਹੈ ਏਕੇ ਵਿੱਚ ਬਰਕਤ  ਜੋ ਸਾਨੂੰ ਅੱਜ ਦਿੱਲੀ ਦੇ ਕਿਸਾਨੀ ਸੰਘਰਸ਼ ਵਿੱਚ ਵੇਖਣ ਨੂੰ ਮਿਲ ਰਹੀ ਹੈ  ਲੋੜ ਹੈ ਅੱਜ ਸਾਨੂੰ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣਦੀ  ਆਪਣੇ ਪਿਆਰ ਮੁਹੱਬਤ ਦੀ  ਪਕੜ ਹੀ ਸਾਨੂੰ ਮਜ਼ਬੂਤ ਬੁਲੰਦੀਆਂ ਤਕ ਲਿਜਾ ਸਕਦੀ ਹੈ ਅਤੇ ਅਸੀਂ ਜਬਰ ਜ਼ੁਲਮ ਦਾ ਟਾਕਰਾ ਡਟ ਕੇ ਕਰ ਸਕਦੇ ਹਾਂ  ਉਹ ਦਿਨ ਦੂਰ ਨਹੀਂ  ਜਦੋਂ ਅਸੀਂ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਦਿੱਲੀ ਜਿੱਤ ਕੇ ਘਰਾਂ ਨੂੰ ਵਾਪਸ ਪਰਤਾਂਗੇ