ਜਗਰਾਉਂ, ਦਸੰਬਰ 2020 -(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)
ਅੱਜ ਇਥੇ ਭਾਰਤ ਬੰਦ ਦੇ ਸੱਦੇ ਤੇ ਕਿਸਾਨ ਅੰਦੋਲਨ ਵਲੋਂ ਦਿੱਤੇ ਸਦੇ ਦੇ ਹੱਕ ਵਿੱਚ ਨਾਰਥਨ ਰੇਲਵੇ ਯੂਨੀਅਨਾਂ ਵੱਲੋਂ ਪੂਰਾ ਸਾਥ ਦੇਣ ਲਈ ਮਹਾਮੰਤਰੀ ਸਿਵ ਕੁਮਾਰ ਮਿਸ਼ਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਕ ਮੀਟਿੰਗ ਹੋਈ ਜਿਸ ਵਿਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕਿਸਾਨਾਂ ਦਾ ਪੂਰਾ ਸਾਥ ਦੇਣ ਲਈ ਫੈਸਲਾ ਲਿਆ ਗਿਆ, ਅਤੇ ਕਿਹਾ ਗਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਵਾਜਬ ਮੰਗਾਂ ਨੂੰ ਜਲਦ ਮੰਨ ਕੇ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤਾਂ ਜੋ ਕਿਸਾਨ ਤੇ ਮਜ਼ਦੂਰ ਸੁਖ ਦਾ ਸਾਹ ਦੇ ਸਕਨ। ਅਤੇ ਦਿੱਲੀ ਦੇ ਬਾਡਰਾ ਤੇ ਠੰਡ ਵਿੱਚ ਬੈਠੇ ਕਿਸਾਨਾਂ ਨੂੰ ਇਨਸਾਫ ਮਿਲੇ ਤੇ ਉਹ ਆਪਣੇ ਘਰ ਵਾਪਸ ਆਉਣ।ਪਰ ਕੇਂਦਰ ਸਰਕਾਰ ਦਾ ਰਵੱਈਆ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਆਪਣੇ ਕੰਨ ਬੰਦ ਕਰ ਕੇ ਬੈਠੀ ਹੋਈ ਹੈ। ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਮਨਾਉਣ ਦਾ ਯਤਨ ਕਰ ਰਿਹਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ , ਰਾਕੇਸ਼ ਬੱਗਾ, ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ ਆਦਿ ਨੇ ਸੰਬੋਧਨ ਕੀਤਾ , ਰੇਲਵੇ ਯੂਨੀਅਨ ਦੀ ਆ ਸਾਰੀਆਂ ਇਕਾਈਆਂ ਨੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕਿਹਾ ਤੇ ਅੱਜ ਭਾਰਤ ਬੰਦ ਨੂੰ ਵੀ ਸਫਲ ਬਣਾਉਣ ਲਈ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ।