ਮਾਮਲਾ ਕਾਲ਼ੇ ਦੌਰ ‘ਚ ਫੌਤ ਹੋਏ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਤਰਸ ਅਧਾਰਤ ਨੌਕਰੀਆਂ ਦੇਣ ਦਾ
ਕਈਆਂ ਨੂੰ ਦਿੱਤੀਆਂ 02-02 ਜਾਂ 03-03 ਨੌਕਰੀਆਂ ਅਤੇ ਕਈਆਂ ਨੂੰ ਦੂਜੀ ਨੌਕਰੀ ਦੇਣ ਤੋਂ ਇੰਨਕਾਰ! ਕਈਆਂ ਨੂੰ ਇਕ ਵੀ ਨਹੀਂ?
ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਕੀਤੀ ਜਵਾਬ ਤਲ਼ਬੀ
ਲੋੜ ਪਈ ਤਾਂ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਵਾਂਗੇ-ਐਡਵੋਕੇਟ ਧਾਲੀਵਾਲ
ਜਗਰਾਓ ਨਵੰਬਰ 2020 (ਮਨਜਿੰਦਰ ਸਿੰਘ) ਪੰਜਾਬ ਸਰਕਾਰ ਦਾ ਪੁਲਿਸ ਮਹਿਕਮਾ ਭਾਵੇਂ ਹਰ ਸਾਲ 21 ਅਕਤੂਬਰ ਨੂੰ ਰਾਜ ਦੇ ਕਾਲ਼ੇ ਦੌਰ ਦੁਰਾਨ ਫੌਤ ਹੋ ਗਏ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਪਰਿਵਾਰਾਂ ਦੇ ਦੁੱਖ-ਸੁਖ ਵਿਚ ਨਾਲ ਖੜ੍ਹਨ ਦਾ ਦਾਅਵਾ ਕਰਦਾ ਹੋਇਆ ਲੱਖ ਨੇੜਤਾ ਦਿਖਾਉਂਦਾ ਏ ਪਰ ਜੇਕਰ ਜ਼ਮੀਨੀ ਹਕੀਕਤ ਨੂੰ ਵਾਚਿਆ ਜਾਵੇ ਤਾਂ ਕਈ ਸ਼ਹੀਦ ਪੁਲਿਸ ਪਰਿਵਾਰ ਸਾਲ਼ਾਂ ਤੋਂ ਤਰਸ ਦੇ ਅਧਾਰ ‘ਤੇ ਨੌਕਰੀ ਲਈ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹਨ। ਇਹ ਕਹਿਣਾ ਹੈ ਪੰਜਾਬ ਦੇ ਕਾਲ਼ੇ ਦੌਰ ਦੁਰਾਨ ਮਾਰੇ ਗਏ ਆਮ ਲੋਕਾਂ ਦੇ ਪਰਿਵਾਰਾਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਦਿਵਾਉਣ ਵਾਲੀ ਮਨੁੱਖੀ ਅਧਿਕਾਰ ਸੰਸਥਾ ਦੇ ਜਨਰਲ਼ ਸਕੱਤਰ ਇਕਬਾਲ ਸਿੰਘ ਰਸੂਲਪੁਰ ਅਤੇ ਸੰਸਥਾ ਦੇ ਕਾਨੂੰਨੀ ਸਲਾਹਕਾਰ ਸਤਿੰਦਰਪਾਲ ਸਿੰਘ ਧਾਲੀਵਾਲ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ। ਉਨਾਂ ਪੀੜ੍ਹਤ ਪਰਿਵਾਰਾਂ ਦੀ ਹਾਜ਼ਰੀ ’ਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਪਾਸੇ ਪੁਲਿਸ ਮਹਿਕਮਾ ਹਰ ਸਾਲ 21 ਅਕਤੂਬਰ ਨੂੰ ਕਾਲ਼ੇ ਦੌਰ ਦੁਰਾਨ ਮਾਰੇ ਗਏ ਪੁਲਿਸ ਕਰਮਚਾਰੀਆਂ ਨੂੰ ਯਾਦ ਕਰਦਿਆਂ ਕਾਲ਼ੇ ਦੌਰ ਦੁਰਾਨ ਫੌਤ ਹੋ ਗਏ ਪੁਲਿਸ ਕਰਮਚਾਰੀਆਂ ਨੂੰ ਸ਼ਹੀਦ ਕਰਾਰ ਦਿੰਦਾ ਹੋਇਆ ਉਨਾਂ ਦੀ ਕੁਰਬਾਨੀ ਨੂੰ ਅਦੁੱਤੀ ਕਹਿੰਦਾ ਨਹੀਂ ਥੱਕਦਾ ਅਤੇ ਲੱਖਾਂ ਰੁਪਏ ਖਰਚ ਕੇ ਹਰ ਪੁਲਿਸ ਜਿਲੇ ਵਿਚ ਕਰਾਏ ਜਾਂਦੇ ਸਮਾਗਮ ’ਚ ਸ਼ਹੀਦਾਂ ਦੇ ਹਰ ਮਸਲ਼ੇ ਨੂੰ ਪਹਿਲ਼ ਦੇ ਅਧਾਰ ‘ਤੇ ਹੱਲ਼ ਕਰਨ ਦਾ ਦਾਅਵਾ ਵੀ ਕਰਦਾ ਹੈ ਪਰ ਜਦੋਂ ਸੰਸਥਾ ਵਲੋਂ ਗਰੀਬ ਸ਼ਹੀਦ ਪੁਲਿਸ ਪਰਿਵਾਰਾਂ ਨੂੰ ਜ਼ਮੀਨੀ ਪੱਧਰ ’ਤੇ ਵਾਚਿਆ ਤਾਂ ਇਕ ਸਚਾਈ ਇਹ ਸਾਹਮਣੇ੍ਹ ਆਈ ਹੈ ਕਿ ਜਿਥੇ ਮਹਿਕਮੇ ਨੇ ਇਕ ਸ਼ਹੀਦ ਹੋਏ ਪੁਲਿਸ ਕਰਮਚਾਰੀ ਦੇ ਬਦਲ਼ੇ ਉਸ ਦੇ ਸਰਦੇ-ਬਰਦੇ ਰਸੂਖਦਾਰ ਪਰਿਵਾਰਾਂ ਦੇ 03-03 ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਹਨ, ਉਥੇ ਕਈ ਗਰੀਬ ਸ਼ਹੀਦ ਪਰਿਵਾਰਾਂ ਦੇ ਵਾਰਸ ਅੱਜ 01-01 ਜਾਂ ਦੂਜੀ ਨੌਕਰੀ ਨੂੰ ਪ੍ਰਾਪਤ ਕਰਨ ਲਈ ਸਾਲ਼ਾਂ ਤੋਂ ਐਸ.ਐਸ.ਪੀ. ਜਾਂ ਡੀ.ਜੀ.ਪੀ. ਦਫਤਰ ਦੇ ਧੱਕੇ ਖਾ੍ਹ ਰਹੇ ਹਨ। ਵੱਖ-ਵੱਖ ਪੁਲਿਸ ਦਫਤਰਾਂ ਤੋਂ ਪ੍ਰਾਪਤ ਕੀਤੇ ਦਫਤਰੀ ਰਿਕਾਰਡ ਦਿਖਾਉਂਦਿਆ ਰਸੂਲਪੁਰ ਨੇ ਦੱਸਿਆ ਕਿ ਇਕ ਪਾਸੇ ਤਾਂ ਪੰਜਾਬ ਪੁਲਿਸ ਦੇ ਰਹਿ ਚੁੱਕੇ ਚਰਚਿਤ ਡੀਜੀਪੀ ਸੁਮੇਧ ਸੈਣੀ ਦੇ ਮੌਕੇ ਕਈ ਅਮੀਰ/ਰਸੂਖਵਾਨ ਸ਼ਹੀਦ ਪਰਿਵਾਰਾਂ ਦੇ ਰਿਸ਼ਤੇ ‘ਚ ਲਗਦੇ ਭਤੀਜ਼ਿਆਂ, ਭੈਣਾਂ, ਭਰਾਵਾਂ, ਪੋਤਿਆਂ, ਲੜਕੇ ਤੇ ਲੜਕੀਆਂ ਨੂੰ 03-03 ਜਾਂ 02-02 ਨੌਕਰੀਆਂ ਨਾਲ ਨਿਵਾਜ਼ਿਆ ਗਿਆ ਹੈ ਉਥੇ ਦੂਜੇ ਪਾਸੇ ਗਰੀਬ ਪਰਿਵਾਰਾਂ ਨੂੰ ਪੁਲਿਸ ਮਹਿਕਮੇ ਨੇ 01-01 ਨੌਕਰੀ ਜਾਂ ਕੋਈਹੋਰ ਸਹੂਲਤ ਦੇਣ ਤੋਂ ਵੀ ਪਾਸਾ ਵੱਟ ਲਿਆ ਲਗਦਾ ਹੈ। ਉਨਾਂ ਕਿਹਾ ਕਿ ਇਹ ਵੱਖਰੀ ਗੱਲ਼ ਹੈ ਕਿ ਸੰਸਥਾ ਨੇ ਕਰੀਬ 04 ਸਾਲ਼ ਲੰਬੀ ਕਾਗਜ਼ੀ ਲੜ੍ਹਾਈ ਲੜ੍ਹ ਕੇ ਕੁੱਝ ਗਰੀਬ ਪਰਿਵਾਰਾਂ ਨੂੰ ਮਾਲ਼, ਪੁਨਰਵਾਸ ਤੇ ਮੁੜ ਵਸੇਵਾ ਵਿਭਾਗ ਰਾਹੀ ਤਰਸ ਦੇ ਅਧਾਰ ‘ਤੇ ਦਰਜਾ ਚਾਰ ਦੀ 01-01 ਨੌਕਰੀ, 5000-5000 ਹਜ਼ਾਰ ਰੁਪਏ ਗੁਜ਼ਾਰੇ ਭੱਤੇ ਸਮੇਤ ਸ਼ਹੀਦ ਦੇ ਬੱਚਿਆਂ ਦੀਪੜ੍ਹਾਈ ਖਰਚ ਦਿਵਾਉਣ ;ਚ ਤਾਂ ਕਾਮਯਾਬੀ ਹਾਸਲ਼ ਕੀਤੀ ਹੈ ਜਦੋ ਕਿ ਬਾਕੀਆਂ ਦੀ ਤਰਜ਼ ‘ਤੇ ਪੁਲਿਸ ਮਹਿਕਮੇ ‘ਚ ਇਕ-ਇਕ ਹੋਰ ਨੌਕਰੀ ਦਿਵਾਉਣ ਲਈ ਪਿਛਲੇ 07 ਸਾਲਾਂ ਤੋਂ ਨਿਯਮਾਂ ਅਨੁਸਾਰ ਯਤਨ ਕੀਤੇ ਗਏ ਤਾਂ ਡੀ.ਜੀ.ਪੀ. ਦਫਤਰ ਇਹ ਕਹਿੰਦਿਆਂ ਜਵਾਬ ਦੇ ਦਿੱਤਾ ਕਿ ਪਰਿਵਾਰ ਨੂੰ ਦਰਜਾ-ਚਾਰ ਦੀ ਇਕ-ਇਕ ਨੌਕਰੀ ਮਿਲ ਚੱੁਕੀ ਹੈ ਦੂਜੀ ਨੌਕਰੀ ਨਹੀਂ ਮਿਲ ਸਕਦੀ।
ਦਫਤਰੀ ਰਿਕਾਰਡ ‘ਚ ਖੁਲਾਸਾ- ਇਕ ਸਵਾਲ ਦੇ ਜਵਾਬ ‘ਚ ਐਡਵੋਕੇਟ ਧਾਲੀਵਾਲ ਨੇ ਦੱਸਿਆ ਕਿ ਲੋੜਵੰਦ ਪਰਿਵਾਰਾਂ ਨੂੰ ਬਣਦੀਆਂ ਸਹੂਲ਼ਤਾਂ ਦਿਵਾਉਣ ਲਈ ਲੰਘੇ 07 ਸਾਲਾਂ ਦੁਰਾਨ ਜਿਥੇ 2500 ਤੋਂ ਵਧੇਰੇ ਆਰਟੀਆਈਆਂ ਅਤੇ ਬੇਨਤੀਆਂ ਲ਼ਿਖਣੀਆਂ ਪਈਆਂ ਉਥੇ ਡੀਜੀਪੀ ਦਫਤਰ ਸਮੇਤ ਕਰਮਵਾਰ ਪੁਲਿਸ ਜਿਲਾ ਲੁਧਿਆਣਾ ਦਿਹਾਤੀ, ਕਮਿਸ਼ਨ ਪੁਲਿਸ ਲੁਧਿਆਣਾ, ਪੁਲਿਸ ਜਿਲਾ ਬਠਿਡਾ, ਪਠਾਣਕੋਟ, ਜਲੰਧਰ ਦਿਹਾਤੀ, ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ, ਹੁਸ਼ਿਆਰਪੁਰ, ਫਤਿਹਗੜ੍ਹ, ਫਾਜਿਲਕਾ, ਸੰਗਰੂਰ, ਤਰਨਤਾਰਨ, ਫਰੀਦਕੋਟ ਸਮੇਤ ਅਮ੍ਰਿੰਤਸਰ ਲੱਗਭੱਗ 16 ਪੁਲਿਸ ਜਿਿਲਆਂ ਤੋਂ ਪ੍ਰਾਪਤ ਕੀਤੇ ਰਿਕਾਰਡ ਅਨੁਸਾਰ ਸ਼ਹੀਦ ਹੋਏ 282 ਪੁਲਿਸ ਕਰਮਚਾਰੀਆਂ ਦੇ ਕਰੀਬ 165 ਵਾਰਸ 2-2 ਅਤੇ 3-3 ਨੌਕਰੀਆਂ ਪ੍ਰਾਪਤ ਕਰਨ ਵਾਲੇ ਜਦ ਕਿ
ਬਾਕੀ 117 ਸਿਰਫ ਇਕ-ਇਕ ਨੌਕਰੀ ਲੈਣ ਵਾਲੇ ਪਰਿਵਾਰ ਸਾਹਮਣੇ ਆਏ ਹਨ। ਉਨਾਂ ਦੱਸਿਆ ਕਿ ਦੂਜੇ ਪਾਸੇ ਆਪਣੇ ਪਰਿਵਾਰ ਦੇ ਤਿੰਨ ਜੀਅ ਮਾਂ ਭਾਨ ਕੌਰ, ਬਾਪ ਅਮਰ ਸਿੰਘ ਅਤੇ ਹੋਮਗਾਰਡ ਭਰਾ ਸੁਖਦੇਵ ਸਿੰਘ ਬੈਲਟ ਨੰਬਰ…ਨੂੰ ਗੁਆ ਚੁੱਕੇ ਇਥੋਂ ਨੇੜਲੇ ਇਕ ਪਿੰਡ ਦੇ ਇਕ ਪਰਿਵਾਰ ਦੀਆਂ ਚਾਰ ਭੈਣਾਂ ਪਿਛਲੇ 29 ਸਾਲਾਂ ਤੋਂ ਹੀ ਤਰਸ ਦੇ ਅਧਾਰ ‘ਤੇ ਮਿਲਦੀ ਇਕ ਨੌਕਰੀ ਜਾਂ ਪੈਨਸ਼ਨ ਨੂੰ ਹੀ ਤਰਸ ਰਿਹਾ ਹੈ ਜਦ ਕਿ 1991 ਤੋਂ ਅੱਜ ਤੱਕ ਉਨਾਂ ਨੂੰ ਫੁਟੀ ਕੌਡੀ ਵੀ ਨਹੀਂ ਮਿਲੀ। ਇਸੇ ਤਰਾਂ੍ਹ ਲੁਧਿਆਣੇ ਜਿਲ੍ਹੇ ਦੇ ਹੀ ਵੱਖ-ਵੱਖ ਦੋ ਹੋਰ ਪਿੰਡਾਂ ਦੇ ਸ਼ਹੀਦ ਹੋਏ ਹੋਮਗਾਰਡ ਜਵਾਨ ਨਿਰਮਲ਼ ਸਿੰਘ ਬੈਲਟ ਨੰਬਰ 62/ਪੀ ਅਤੇ ਹੋਮਗਾਰਡ ਬਲਵੀਰ ਸਿੰਘ ਬੈਲਟ ਨੰਬਰ 29691 ਦਾ ਪਰਿਵਾਰ ਦੂਜੀ ਨੌਕਰੀ ਲਈ ਪੁਲਿਸ ਦਫਤਰਾਂ ਦੇ ਧੱਕੇ ਖਾ ਰਹੇ ਹਨ।
ਕੀ-ਕੀ ਮਿਲਦੀਆਂ ਨੇ ਸਹੂਲਤਾਂ- ਐਡਵੋਕੇਟ ਧਾਲੀਵਾਲ ਨੇ ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਤੇ ਮੁੜ ਵਸੇਵਾ ਵਿਭਾਗ ਤੋਂ ਪ੍ਰਾਪਤ ਵੇਰਵੇ ਅਨੁਸਾਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲ਼ੇ ਦੌਰ ‘ਚ ਮਾਰੇ ਗਏ ਸਰਕਾਰੀ ਮੁਲਾਜ਼ਮ ਜਾਂ ਸਿਵਲ ਵਿੱਅਕਤੀ ਦੇ ਪਰਿਵਾਰ ਨੰੁ ਅੱਜ ਕੱਲ਼ 5000 ਰੁਪਏ ਗੁਜ਼ਾਰੇ ਭੱਤੇ ਦੇ ਰੂਪ ਵਿਚ ਪੈਨਸ਼ਨ, ਪਰਿਵਾਰ ਦੇ ਇਕ ਯੋਗ ਮੈਂਬਰ ਨੂੰ ਯੋਗਤਾ ਅਨੁਸਾਰ ਤਰਸ ਦੇ ਅਧਾਰ ‘ਤੇ ਨੌਕਰੀ, ਸਰਕਾਰੀ ਬੱਸ ‘ਚ ਮੁਫਤ ਸਫਰ ਦੀ ਸਹੂਲ਼ਤ, ਬੱਚਿਆਂ ਦੀ ਪੜ੍ਹਾਈ ਦੇ ਖਰਚੇ ਸਮੇਤ ਵੱਖ-ਵੱਖ ਸਰਕਾਰੀ ਸਕੀਮਾਂ ਅਧੀਨ 02 ਪ੍ਰਤੀਸ਼ਤ ਰਾਖਵਾਂਕਰਨ ਆਦਿ ਦੀਆਂ ਸਹੂਲ਼ਤਾਂ ਹਨ।
ਸੰਸਥਾ ਨੇ ਹੁਣ ਤੱਕ ਕੀ-ਕੀ ਯਤਨ ਕੀਤੇ- ਐਡਵੋਕੇਟ ਧਾਲੀਵਾਲ ਅਨੁਸਾਰ ਪੀੜਤ ਪਰਿਵਾਰ ਅਤੇ ਸੰਸਥਾ ਦੇ ਨੁਮਾਇੰਦੇ ਲੰਘੇ 07 ਸਾਲ਼ਾਂ ;ਚ ਜਿਥੇ ਅਨੇਕਾਂ ਵਾਰ ਐਸਐਸਪੀ ਜਗਰਾਓ ਸਮੇਤ ਡੀਜੀਪੀ ਸੁਰੇਸ਼ ਅਰੋੜਾ, ਵਧੀਕ ਡੀਜੀਪੀ ਐਮਕੇ ਤਿਵਾੜੀ, ਵਧੀਕ ਡੀਜੀਪੀ ਅਰਪਿਤ ਸ਼ੁਕਲਾ ਮਿਲ ਚੁੱਕੇ ਹਨ, ਉਥੇ 02 ਵਾਰ ਵਿਸ਼ੇਸ਼ ਤੌਰ ‘ਤੇ ਤੱਤਕਾਲੀਨ ਮੱੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੇ ਹਾਲ਼ੀਆ ਵਧੀਕ ਪ੍ਰਮੁੱਖ ਸਕੱਤਰ ਅਮਿੰ੍ਰਤ ਕੌਰ ਗਿੱਲ਼ ਨੂੰ ਵੀ ਰਿਕਾਰਡ ਸਮੇਤ ਮਿਲ ਚੁੱਕੇ ਹਨ ਪਰ ਪ੍ਰਨਾਲਾ ਉਥੇ ਦਾ ਉਥੇ ਹੀ ਹੈ। ਰਸੂਖਵਾਨਾਂ ‘ਤੇ ਸਰਕਾਰੀ ਮੇਹਰਬਾਨੀ ਅਤੇ ਗਰੀਬਾਂ ਪ੍ਰਤੀ ਬੇ-ਰੁਖੀ ਦੇ ਇਸ ਗੰਭੀਰ ਮਾਮਲੇ ਸਬੰਧੀ ਅੰਤਮ ਕਾਰਵਾਈ ਦੀ ਗੱਲ਼ ਕਰਦਿਆਂ ਉਨਾਂ ਦੱਸਿਆਂ ਕਿ ਗਰੀਬ ਪਰਿਵਾਰਾਂ ਨਾਲ ਹੋ ਰਹੇ ਇਸ ਧੱਕੇ ਖਿਲਾਫ ਹੁਣ ਅਨੁਸੂਚਿਤ ਜਾਤੀਆਂ ਕਮਿਸ਼ਨ ਪਾਸ ਕਰਮਵਾਰ ਸ਼ਿਕਾਇਤ ਨੰਬਰ ……ਦਾਇਰ ਕਰਾਈਆਂ ਗਈਆਂ ਹਨ। ਮਾਣਯੋਗ ਕਮਿਸ਼ਨ ਨੇ ਸਰਕਾਰ ਤੋਂ ਜਵਾਬ ਮੰਗ ਲਿਆ ਹੈ। ਉਨਾਂ ਕਿਹਾ ਕਿ ਲੋੜ ਪਈ ਤਾਂ ਅੱਗੇ ਸੰਸਥਾ ਵਲੋਂ ਸਵਿਧਾਨਿਕ ਨਿਯਮਾਂ ਅਧੀਨ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਜਾਵੇਗੀ