You are here

ਸੱਤਾ ਦੇ ਨਸ਼ੇ ਚ ਚੂਰ ਭਨੋਹੜ ਦੇ ਕਾਂਗਰਸੀ ਸਰਪੰਚ ਵੱਲੋਂ ਚੋਣ ਜਾਬਤੇ ਦੀ ਸ਼ਰੇਆਮ ਉਲੰਘਣਾ

* ਚੋਣ ਜਾਬਤੇ ਦੌਰਾਨ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਕਾਰਜਾ ਨੂੰ ਸੁਰੂ ਕਰਵਾਉਣ ਦੀਆ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਪਾਕੇ ਵੋਟਰਾਂ ਨੂੰ ਭਰਮਾਉਣ ਦੀਆ ਕੋਸ਼ਿਸਾ *

*ਪਿੰਡ ਦੇ ਦਲਿਤ ਭਾਈਚਾਰੇ ਦਾ ਨਿਕਾਸੀ ਪਾਣੀ ਕੀਤਾ ਬੰਦ *

ਚੌਕੀਮਾਨ / 30 ਅਪ੍ਰੈਲ (ਨਸੀਬ ਸਿੰਘ ਵਿਰਕ) ਪੰਜਾਬ ਦੇ ਕਾਂਗਰਸੀ ਸੱਤਾ ਦੇ ਨਸ਼ੇ ਚ ਵਿੱਚ ਇਸ ਕਦਰ ਚੂਰ ਨੇ ਕਿ ਉਹ ਨਿਯਮਾ ਨੂੰ ਸ਼ਿੱਕੇ ਟੰਗਣ ਨੂੰ ਆਪਣੀ ਟੌਹਰ ਸਮਝਦੇ ਹਨ । ਅੱਜ ਜਦੋ ਪੂਰੇ ਦੇਸ਼ ਅੰਦਰ ਅਦਾਰਸ਼ ਚੋਣ ਜਾਬਤਾ ਲੱਗਿਆ ਹੋਇਆ ਹੈ ਤਾਂ ਪਿੰਡ ਭਨੋਹੜ ਦੀ ਕਾਂਗਰਸੀ ਸਰਪੰਚ ਬੀਬੀ ਸੁਖਵੀਰ ਕੌਰ ਭੱਠਲ ਵੱਲੋਂ ਚੋਣ ਜਾਬਤੇ ਦੌਰਾਨ ਸਰਕਾਰੀ ਸਕੀਮਾਂ ਅਤੇ ਵਿਕਾਸ ਕਾਰਜਾਂ ਨੂੰ ਸੁਰੂ ਕਰਵਾਕੇ ਅਤੇ ਉਸ ਦੀਆ ਤਸਵੀਰਾਂ ਸ਼ੋਸਲ ਮੀਡੀਆ ਤੇ ਪਾਕੇ ਜਿੱਥੇ ਵੋਟਰਾਂ ਨੂੰ ਭਰਮਾਉਣ ਦੀ ਕੋਸਿਸ਼ ਕੀਤੀ ਜਾ ਰਹੀ ਉੱਥੇ ਹੀ ਕਾਨੂੰਨ ਨੂੰ ਵੀ ਸ਼ਰੇਆਮ ਅੱਖਾਂ ਵਿਖਾਈਆ ਜਾ ਰਹੀਆ ਹਨ ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਬੀ ਡੀ ਪੀ ਓ ਸੁਧਾਰ , ਡੀ ਡੀ ਪੀ ਓ ਲੁਧਿਆਣਾ ਖਾਸ ਤੌਰ ਤੇ ਡਿਪਟੀ ਕਮੀਸਨਰ ਅਤੇ  ਜਿਲ੍ਹਾ ਚੋਣ ਅਧਿਕਾਰੀ ਇਸ ਸਾਰੇ ਘਟਨਾ ਕ੍ਰਮ ਤੋਂ ਬੇਖਬਰ ਨੇ ਪਿੰਡ ਦਾ ਦੌਰਾ ਕਰਨ ਤੇ ਪਤਾ ਲੱਗਿਆ ਕਿ ਸਰਪੰਚ ਬੀਬੀ ਸਖਵੀਰ ਕੌਰ ਦੇ ਪਤੀ ਜਿਲ੍ਹਾ ਕਾਂਗਰਸ ਕਮੇਟੀ ਚ ()ਹਨ ਪਰ ਸੱਤਾ ਦੇ ਨਸ਼ੇ ਚ ਚੂਰ ਦੋਨੋ ਮੀਆਂ ਬੀਬੀ ਜਿੱਥੇ ਕਾਨੂੰਨ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ ਉੱਥੇ ਹੀ ਪਿੰਡ ਦੇ ਦਲਿਤ ਭਾਈਚਾਰੇ ਨਾਲ ਇਸ ਕਦਰ ਧੱਕਾ ਕਰ ਰਹੇ ਹਨ ਕਿ ਉਹਨਾ ਦਾ ਨਿਕਾਸੀ ਪਾਣੀ ਵਾਲਾ ਛੱਪੜ ਵੀ ਬੰਦ ਕਰ ਦਿੱਤਾ ਹੈ ਅਤੇ ਹੁਣ ਇਹ ਨਿਕਾਸੀ ਪਾਣੀ ਇੱਕ ਐਨ ਆਰ ਆਈ ਦੇ ਪਲਾਟ ਵਿੱਚ ਜਾ ਰਿਹਾ ਹੈ । ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਪੰਚ ਬੀਬੀ ਵੱਲੋਂ ਜਿੰਨੇ ਵੀ ਵਿਕਾਸ ਕਾਰਜ ਚਲਾਏ ਗਏ ਹਨ ਉਹ ਸਿਰਫ ਜਨਰਲ ਵਾਰਡਾਂ ਦੇ ਅੰਦਰ ਹੀ ਚਲਾਏ ਗਏ ਹਨ ਰਿਜ਼ਰਵ ਵਾਰਡਾਂ ਅੰਦਰ ਇੱਕ ਨਿੱਕਾ ਪੈਸਾ ਵੀ ਨਹੀ ਲਗਾਇਆ ਜਾ ਰਿਹਾ ਹੈ । ਸਰਪੰਚ ਅਤੇ ਉਸ ਦੇ ਪਤੀ ਵੱਲੋਂ ਪਿੰਡ ਵਿੱਚ ਸੀਵਰੇਜ ਪਵਾਉਣ ਦੇ ਨਾਮ 3-3 ਹਜਾਰ ਰੁਪਏ ਪ੍ਰਤੀ ਪਰਿਵਾਰ ਤੋਂ ਇੱਕਠਾ ਕੀਤਾ ਗਿਆਂ ਹੈ ਅਤੇ ਸੀਵਰੇਜ ਪਵਾਉਣਦਾ ਸਾਰਾ ਸਿਹਰਾ ਕਾਂਗਰਸ ਪਾਰਟੀ ਨੂੰ ਦੇ ਕੇ ਵੋਟਰਾਂ ਨੂੰ ਭਰਮਾਉਣ ਦੀ ਚਰਚਾ ਵੀ ਸੁਨਣ ਨੂੰ ਮਿਲੀ । ਸਰਪੰਚ ਬੀਬੀ ਸੁਖਵੀਰ ਕੌਰ ਭੱਠਲ ਨੇ ਕਿਸ ਸਿਆਸੀ ਆਗੂ ਦੀ ਸਹਿ ਤੇ ਪਿੰਡ ਵਿੱਚ ਚੋਣ ਜਾਬਤੇ ਦੀਆਂ ਧੱਜੀਆਂ ਉਡਾਈਆ ਹਨ ਅਤੇ ਕਿਸ ਦੇ ਕਹਿਣ ਤੇ ਪਿੰਡ ਦੇ ਦਲਿਤ ਭਾਈਚਾਰੇ ਦਾ ਹੁੱਕਾ ਪਾਣੀ ਬੰਦ ਕੀਤਾ ਹੈ ।

ਸਰਪੰਚ ਬੀਬੀ ਭਨੋਹੜ ਵੱਲੋਂ ਪਿੰਡ ਦੀ ਸਰਕਾਰੀ ਡਿਸਪੈਂਸਰੀ ਤੇ ਪੰਚਾਇਤ ਦਾ ਕਬਜਾ ਕਰਨ ਦੀ ਨਿਅਤ ਨਾਲ ਪਾਰਕ ਬਣਾਈ ਜਾ ਰਹੀ ਹੈ । ਸਰਪੰਚ ਬੀਬੀ ਦਾ ਘਰ ਇਸ  ਪਾਰਕ ਦੇ ਨੇੜੇ ਹੋਣ ਕਰਕੇ ਇਸ ਨੂੰ ਨਿੱਜੀ ਹਿੱਤਾ ਦੀ ਪੂਰਤੀ ਲਈ ਵੀ ਵਰਤਿਆ ਜਾ ਸਕਦਾ ਹੈ । ਇਕ ਸਰਕਾਰੀ ਡਿਸਪੈਂਸਰੀ ਤੇ ਕਬਜਾ ਕਿਸ ਦੀ ਸਹਿ ਅਤੇ ਕਿਸੇ ਦੇ ਹੁਕਮਾਂ ਨਾਲ ਹੋ ਰਿਹਾ ਹੈ ਇਹ ਅੱਜ ਚਿੰਤਾਂ ਦਾ ਵਿਸ਼ਾ ਬਣਿਆ ਹੋਇਆ ਹੈ । ਹੁਣ ਦੇਖਣਾ ਇਹ ਹੈ ਕਿ ਸਰਪੰਚ ਭਨੋਹੜ ਵੱਲੋਂ ਆਪਣੇ ਪਤੀ ਨਾਲ ਮਿਲਕੇ ਚੋਣ ਜਾਬਦੇ ਦੀ ਕੀਤੀ ਜਾ ਰਹੀ ਉਲੰਘਣਾ ਤੇ ਕਿਹੜਾ ਕਿਹੜਾ ਅਧਿਕਾਰੀ ਕਿਸ ਰੂਪ ਵਿੱਚ ਕਾਰਵਾਈ ਕਰਦਾ ਹੈ ਅਤੇ ਪਿੰਡ ਦਲਿਤਾਂ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ ਕਿਹੜੀ ਜੱਥੇਬੰਦੀ ਅੱਗੇ ਆਉਂਦੀ ਹੈ ।