(ਫ਼ੋਟੋ-ਪਿੰਡ ਰਸੂਲਪੁਰ (ਮੱਲ੍ਹਾ) ਦੀ ਦਾਣਾ ਮੰਡੀ ਵਿਚ ਬਾਹਰਲੇ ਸੂਬੇ ਦਾ ਝੋਨਾ ਪਹੁੰਚਣ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਰਸੂਲਪੁਰ ਅਤੇ ਅਵਤਾਰ ਸਿੰਘ ਤਾਰੀ ਦੀ ਅਗਵਾਈ ਹੇਠ ਰਸੂਲਪੁਰ ਦੀ ਦਾਣ )
ਹਠੂਰ/ਲੁਧਿਆਣਾ , ਅਕਤੂਬਰ 2020-( ਕੌਸ਼ਲ ਮੱਲ੍ਹਾ / ਮਨਜਿੰਦਰ ਗਿੱਲ)
ਪਿੰਡ ਰਸੂਲਪੁਰ (ਮੱਲ੍ਹਾ) ਦੀ ਦਾਣਾ ਮੰਡੀ ਵਿਚ ਬਾਹਰਲੇ ਸੂਬੇ ਦਾ ਝੋਨਾ ਪਹੁੰਚਣ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਰਸੂਲਪੁਰ ਅਤੇ ਅਵਤਾਰ ਸਿੰਘ ਤਾਰੀ ਦੀ ਅਗਵਾਈ ਹੇਠ ਰਸੂਲਪੁਰ ਦੀ ਦਾਣਾ ਮੰਡੀ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਕਿਸਾਨਾਂ ਅਤੇ ਮਜਦੂਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਬੁਲਾਰਿਆਂ ਨੇ ਕਿਹਾ ਕਿ ਕੁਝ ਲਾਲਚੀ ਆੜ੍ਹਤੀਏ ਕਿਸਾਨਾਂ ਦੇ ਸੰਘਰਸ ਨਾਲ ਦਗਾ ਕਮਾ ਰਹੇ ਹਨ ਅਤੇ ਜੋ ਵਧੇਰੇ ਮੁਨਾਫਾ ਕਮਾਉਣ ਦੇ ਚੱਕਰ ਵਿਚ ਯੂਪੀ ਅਤੇ ਬਿਹਾਰ ਵਰਗੇ ਸੂਬਿਆਂ ਵਿਚੋ ਸਸਤੇ ਰੇਟ ਤੇ ਝੋਨਾ ਖਰੀਦ ਕੇੇ ਪਿੰਡਾਂ ਵਿਚ ਰਾਤ ਸਮੇਂ ਸਰਕਾਰੀ ਰੇਟ 1888 ਰੁਪਏ ਪ੍ਰਤੀ ਕੁਇੰਟਲ ਵੇਚ ਰਹੇ ਹਨ, ਉਨ੍ਹਾਂ ਦਾ ਉਹ ਸਖਤ ਵਿਰੋਧ ਕਰਦੇ ਹਨ।ਉਨ੍ਹਾਂ ਮੰਗ ਕੀਤੀ ਕਿ ਦੇਹੜਕਾ ਟ੍ਰੇਡਿੰਗ ਖਰੀਦ ਏਜੰਸੀ ਦੀ ਏਜੰਸੀ ਬੰਦ ਕੀਤੀ ਜਾਵੇ, ਮੰਡੀ ਵਿਚ ਆਇਆ ਝੋਨਾ ਜਬਤ ਕੀਤਾ ਜਾਵੇ ਅਤੇ ਸਬੰਧਤ ਦੋਸੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਡਾ:ਜਰਨੈਲ ਸਿੰਘ, ਦਲੀਪ ਸਿੰਘ, ਗੁਰਚਰਨ ਸਿੰਘ, ਨਿੰਮਾ ਸਿੰਘ, ਅਜੈਬ ਸਿੰਘ, ਪਿੰਦੂ ਰਸੂਲਪੁਰ, ਅਮਰਜੀਤ ਸਿੰਘ, ਗੁਰਮੇਲ ਸਿੰਘ, ਗੁਰਪ੍ਰਰੀਤ ਸਿੰਘ, ਗੋਪੀ ਸਿੰਘ, ਹਰਦੇਵ ਸਿੰਘ, ਸੀਰਾ ਸਿੰਘ, ਰਾਮ ਸਿੰਘ, ਸੋਹਣ ਸਿੰਘ, ਮੋਹਣ ਸਿੰਘ ਹਾਜ਼ਰ ਸਨ।