ਪੰਜਾਬ ਚ 10 ਅਕਤੂਬਰ ਨੂੰ ਚੱਕਾ ਜਾਮ ਤੇ ਬੰਦ ਨੂੰ ਕਾਮਯਾਬ ਬਣਾ ਕੇ ਦਲਿਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰੇਗੀ ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ: ਰਾਜੀਵ ਕੁਮਾਰ ਲਵਲੀ
ਭ੍ਰਿਸ਼ਟ ਕੇਂਦਰ ਸਰਕਾਰ ਦੇ ਵਿਰੁੱਧ ਅਜ਼ਾਦ ਸਮਾਜ ਪਾਰਟੀ ਦੇ ਕੋਮੀਂ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਧਰਨੇ-ਪ੍ਰਦਰਸ਼ਨਾਂ ਦੀ ਖੁਦ ਸੰਭਾਲਣਗੇ ਕਮਾਨ
ਲੁਧਿਆਣਾ, ਅਕਤੂਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ )- ਅੱਜ ਇੱਥੇ ਅਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਇਕ ਅਹਿਮ ਬੈਠਕ ਕੀਤੀ ਤੇ ਜਿਸ ਕੀ ਫੈਸਲਾ ਲਿਆ ਗਿਆ ਕਿ 9 ਅਤੇ 10 ਅਕਤੂਬਰ ਨੂੰ ਅਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਦੀ ਪੰਜਾਬ ਫੇਰੀ ਦੇ ਦੌਰਾਨ ਸਾਧੂ ਜਥੇਬੰਦੀਆਂ ਵੱਲੋਂ ਉਲੀਕੇ ਗਏ ਚੱਕਾ ਜਾਮ ਅਤੇ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਅਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਸਾਂਝੇ ਤੌਰ ਤੇ ਹਿੱਸਾ ਲਵੇਗੀ ਕੇਂਦਰ ਦੀ ਭਰਿਸ਼ਟ ਅਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਅਵਾਜ਼ ਬੁਲੰਦ ਕਰੇਗੀ। 10 ਅਕਤੂਬਰ ਨੂੰ ਪੰਜਾਬ ਚ ਚੱਕਾ ਜਾਮ ਕੀਤਾ ਜਾਵੇਗਾ ਅਤੇ ਪੂਰੇ ਪੰਜਾਬ ਭਰ ਦੇ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ, ਹਾਥਰਸ ਸਮੂਹਿਕ ਬਲਾਤਕਾਰ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ ਚ ਅਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਵੱਧ ਚੜ੍ਹ ਕੇ ਹਿੱਸਾ ਲਵੇਗੀ।ਇਸ ਅਹਿਮ ਬੈਠਕ ਦੀ ਅਗਵਾਈ ਕਰਦੇ ਹੋਏ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਅਤੇ ਭੀਮ ਆਰਮੀ ਦੇ ਹੋਰਨਾਂ ਮੈਂਬਰਾਂ ਨੇ ਕਿਹਾ ਕਿ 9 ਅਕਤੂਬਰ ਨੂੰ ਰੋਪੜ ਚ ਅਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਪਹੁੰਚ ਰਹੇ ਨੇ ਅਤੇ ਇਸ ਦੌਰਾਨ 10 ਅਕਤੂਬਰ ਨੂੰ ਸਾਧੂ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ, ਇਸ ਵਿੱਚ ਖੁਦ ਐਡਵੋਕੇਟ ਚੰਦਰ ਸ਼ੇਖਰ ਨਾ ਸਿਰਫ਼ ਸ਼ਾਮਲ ਹੋਣਗੇ ਸਗੋਂ ਆਜ਼ਾਦ ਸਮਾਜ ਪਾਰਟੀ ਵਰਕਰਾਂ ਅਤੇ ਭੀਮ ਆਰਮੀ ਨੂੰ ਇਕਜੁਟ ਕਰਕੇ ਕੇਂਦਰ ਸਰਕਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਨਗੇ ਅਤੇ ਵਰਕਰਾਂ ਵਿੱਚ ਜੋਸ਼ ਭਰਨਗੇ, ਉਨ੍ਹਾਂ ਕਿਹਾ ਕਿ ਅੱਜ ਨਾ ਤਾਂ ਸਾਡੇ ਦੇਸ਼ ਵਿੱਚ ਦਲਿਤ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕਿਸੇ ਤਰ੍ਹਾਂ ਦੀ ਸਕਾਲਰਸ਼ਿਪ ਹਾਸਿਲ ਕਰ ਪਾ ਰਹੇ ਨੇ ਸਗੋਂ ਸਰਕਾਰ ਦੀ ਮਾੜੀ ਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ, ਉਹਨਾਂ ਕਿਹਾ ਕਿ ਹਾਥਰਸ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਤੋਂ ਜ਼ਾਹਿਰ ਹੈ ਕਿ ਸਾਡੀ ਦੇਸ਼ ਦੀਆਂ ਧੀਆਂ ਅੱਜ ਵੀ ਸੁਰੱਖਿਅਤ ਨਹੀਂ ਹਨ ਪਰ ਅਜ਼ਾਦ ਸਮਾਜ ਪਾਰਟੀ ਦੇਸ਼ ਦੀਆਂ ਧੀਆਂ ਅਤੇ ਮਾਵਾਂ ਦੇ ਨਾਲ ਖੜ੍ਹੀ ਹੈ, ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅੱਜ ਦੇਸ਼ ਦਾ ਅੰਨਦਾਤਾ ਵੀ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੈ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਾਰਪੋਰੇਟ ਘਰਾਨੇ ਹੋਰ ਵੱਡੇ ਹੋ ਰਹੇ ਨੇ ਅਤੇ ਕਿਸਾਨ, ਖੇਤ ਮਜ਼ਦੂਰ, ਦਿਹਾੜੀਦਾਰ ਦੋ ਵਕਤ ਦੀ ਰੋਟੀ ਖਾਣ ਦੇ ਵੀ ਮੁਹਤਾਜ ਬਣਾਏ ਜਾ ਰਹੇ ਨੇ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਨ੍ਹਾਂ ਜ਼ੁਲਮਾਂ ਦੇ ਖਿਲਾਫ ਅਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਹੁਣ ਉੱਠ ਗਈ ਹੈ। ਇਸ ਬੈਠਕ ਦੇ ਵਿਚ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ, ਮਾਲਵਾ ਜ਼ੋਨ ਦੇ ਇੰਚਾਰਜ ਐਡਵੋਕੇਟ ਇੰਦਰਜੀਤ, ਤੀਰਥ ਸਮਰਾ, ਡਾਕਟਰ ਰਵਿੰਦਰ ਸਰੋਏ, ਧਰਮਿੰਦਰ, ਨਵੀਨ ਕੁਮਾਰ, ਐਡਵੋਕੇਟ ਰਾਹੁਲ ਚੀਮਾ, ਬਲਵਿੰਦਰ ਸਿੰਘ ਗੋਲਡੀ, ਗੁਰਦੀਪ ਚਾਵਲਾ ਅਤੇ ਰਾਜਨ ਤੋਂ ਇਲਾਵਾ ਅਜ਼ਾਦ ਸਮਾਜ ਪਾਰਟੀ ਤੇ ਭੀਮ ਆਰਮੀ ਦੇ ਹੋਰਨਾਂ ਮੈਂਬਰ ਵੀ ਮੌਜੂਦ ਰਹੇ