ਮਹਿਲ ਕਲਾਂ /ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਖੇਤੀ ਸਬੰਧੀ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਪਾਸ ਕੀਤੇ ਗਏ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਬੰਦ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਗਗਨ ਸਰਾਂ ਪ੍ਰਧਾਨ ਦੁਕਾਨਦਾਰ ਯੂਨੀਅਨ ਅਤੇ ਨਿਰਭੈ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ 'ਚ ਮਹਿਲ ਕਲਾਂ ਵਿਖੇ ਹੋਈ। ਕਿਸਾਨ ਆਗੂ ਨਿਰਭੈ ਸਿੰਘ ਛੀਨੀਵਾਲ ਨੇ ਮਹਿਲਕਲਾਂ ਦੁਕਾਨਦਾਰ ਯੂਨੀਅਨ ਤੋਂ ਭਰਵੇਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ 25 ਸਤੰਬਰ ਦੇ ਬੰਦ ਦੇ ਸੱਦੇ ਤੇ ਸਾਰੇ ਦੁਕਾਨਦਾਰ ਸਾਡਾ ਸਹਿਯੋਗ ਦੇਣ। ਜਿਸ ਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਨੇ ਵਿਸ਼ਵਾਸ ਦਵਾਇਆ ਕਿ ਪਹਿਲਾਂ ਦੀ ਤਰ੍ਹਾਂ ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨ, ਮਜ਼ਦੂਰ,ਦੁਕਾਨਦਾਰ ਏਕੇ ਦਾ ਸਬੂਤ ਦਿੰਦੇ ਹੋਏ ਕਿਸਾਨੀ ਘੋਲਾਂ ਵਿੱਚ ਬਣਦਾ ਯੋਗਦਾਨ ਪਾਉਣਗੇ। ਉਨ੍ਹਾਂ ਹੋਰ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ ਦਿੱਤੇ ਹੋਏ ਨਾਅਰੇ ਨਰਿੰਦਰ ਮੋਦੀ ਕਿਸਾਨ ਵਿਰੋਧੀ ਅਤੇ ਜਿਹੜਾ ਕਿਸਾਨਾਂ ਨਾਲ ਖੜੂਗਾ,ਉਹੀ ਪਿੰਡਾਂ ਵਿੱਚ ਵੜੂਗਾ ਦਾ ਪੁਰਜੋਰ ਸਮਰਥਨ ਕੀਤਾ ਜਾਵੇਗਾ । ਗਗਨ ਸਰਾਂ ਨੇ ਕਿਹਾ ਕਿ ਪਿਛਲੇ ਸਮੇਂ ਦੀ ਤਰ੍ਹਾਂ ਇਸ ਵਾਰ ਵੀ ਦੁਕਾਨਦਾਰ ਯੂਨੀਅਨ ਵੱਲੋਂ ਹਜ਼ਾਰਾਂ ਦੇ ਇਸ ਇਕੱਠ ਲਈ ਚਾਹ ਦਾ ਲੰਗਰ ਦੁਕਾਨਦਾਰ ਯੂਨੀਅਨ ਵੱਲੋਂ ਵਿਸ਼ੇਸ਼ ਤੌਰ ਤੇ ਲਗਾਇਆ ਜਾਵੇਗਾ । ਇਸ ਸਮੇਂ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਅਣਖੀ,ਡਾਕਟਰ ਮਿੱਠੂ ਮੁਹੰਮਦ,ਬਲਦੇਵ ਸਿੰਘ ਗਾਗੇਵਾਲ, ਹਰਦੀਪ ਸਿੰਘ ਬੀਹਲਾ,ਅਕਬਰ ਖਾਨ,ਪ੍ਰਿੰਸ ਅਰੋੜਾ ,ਬੂਟਾ ਸਿੰਘ ,ਪੰਨਾ ਮਿੱਤੂ,ਸੰਜੀਵ ਕੁਮਾਰ,ਸੁਖਵਿੰਦਰ ਸਿੰਘ ਹੈਰੀ,ਹਰਦੀਪ ਸਿੰਘ ਪੰਡੋਰੀ,ਮਨਦੀਪ ਕੁਮਾਰ ਚੀਕੂ ,ਜਗਦੀਸ਼ ਸਿੰਘ ਪੰਨੂੰ, ਲੱਕੀ ਪਾਸੀ ,ਕਾਲਾ ਸਿੰਘ ,ਜਗਜੀਤ ਸਿੰਘ ਮਾਹਲ,ਪ੍ਰੇਮ ਕੁਮਾਰ ਪਾਸੀ, ਜਗਤਾਰ ਸਿੰਘ,ਅਮਰਿੰਦਰ ਸਿੰਘ, ਜਗਦੀਪ ਸਿੰਘ,ਐਡਵੋਕੇਟ ਗੁਰਜੋਤ ਸਿੰਘ,ਮੋਨੂੰ ਸ਼ਰਮਾ,ਸਰਦਾਰਾ ਸਿੰਘ, ਪ੍ਰਦੀਪ ਵਰਮਾ,ਕਾਕਾ ਹਰਦਾਸਪੁਰਾ ਆਦਿ ਹਾਜ਼ਰ ਸਨ।