ਜਗਰਾਉਂ, ਸਤੰਬਰ (ਮੋਹਿਤ ਗੋਇਲ)-ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ‘ਚ ਬੁਰੀ ਤਰ੍ਹਾਂ ਫੇਲ੍ਹ ਹੋਈ ਪੰਜਾਬ ਸਰਕਾਰ ਦੇ ਸਹਿਯੋਗ ਅਤੇ ਲੋਕਾਂ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ (ਆਪ) ਨੇ ਸ਼ੁਰੂ ਕੀਤੀ ਆਕਸੀਜਨ ਮੁਹਿੰਮ ਦਾ ਅੱਜ ਹਲਕਾ ਜਗਰਾਉਂ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਡੂਰ ਟੂ ਡੂਰ ਜਾ ਕੇ ਅਮਲੀ ਰੂਪ ‘ਚ ਆਗਾਜ਼ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੁਕਾਨ-ਦਰ-ਦੁਕਾਨ ਜਾ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਪੂਰੀ ਸਾਵਧਾਨੀ ਨਾਲ ਆਕਸੀਜਨ ਦੇ ਪੱਧਰ ਦੀ ਜਾਂਚ ਕੀਤੀ ਅਤੇ ਕੋਰੋਨਾ ਤੋਂ ਬਚਾਅ ਲਈ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਸਮਝਾਈ ਨਾਲ-ਨਾਲ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕਰਨ ਵਾਲੀ ਸਮੱਗਰੀ ਵੰਡੀ।ਇਸ ਮੌਕੇ ਉਨ੍ਹਾਂ ਨਾਲ ਪੋ੍.ਸੁਖਵਿੰਦਰ ਸਿੰਘ ,ਅਮਨਦੀਪ ਸਿੰਘ ਮੋਹੀ, ਪੱਪੂ ਭੰਡਾਰੀ ਸ਼ਹਿਰੀ ਪ੍ਰਧਾਨ, ਅਮਰਦੀਪ ਸਿੰਘ ਪ੍ਰਧਾਨ ਸ਼ੋਸਲ ਮੀਡੀਆ ,ਕੁਲਵਿੰਦਰ ਸਿੰਘ ਸਹਿਜਲ ,ਡਾ ਨਿਰਮਲ ਭੁੱਲਰ,ਸੰਨੀਬੱਤਰਾ, ਰਮਨ ਅਰੋੜਾ, ਛਿੰਦਰਪਾਲ ਸਿੰਘ ਮੀਨੀਆ,ਮੇਹਰ ਸਿੰਘ ,ਗੁਰਵਿੰਦਰ ਸਿੰਘ ਸੋਢੀਵਾਲ ,ਰਘੂ ਸਿੰਘ ਲੰਮਾ,ਜਸਵਿੰਦਰ ਸਿੰਘ ਲੋਪੋ,ਸੁਖਵਿੰਦਰ ਸਿੰਘ ਆਸੂ,ਲਖਵੀਰ ਸਿੰਘ ਵਰੁਣ ਜਿੰਦਲ ,ਇਕਬਾਲ ਸਿੰਘ ,ਜਗਮੇਲ ਕੌਰ,ਰੁਪਿੰਦਰ ਸਿੰਘ ਅਤੇ ਹੋਰ ਆਗੂ ਮੌਜੂਦ ਸਨ।