You are here

ਸਤੰਬਰ ਵਿੱਚ ਟੋਲ ਟੈਕਸ ਹੋਣਗੇ ਮਹਿੰਗੇ

ਪਹਿਲੀ ਸਤੰਬਰ ਤੋਂ ਅੰਬਾਲਾ-ਲੁਧਿਆਣਾ ਤੇ ਦਿੱਲੀ-ਅੰਮ੍ਰਿਤਸਰ ਮਾਰਗ 'ਤੇ ਦੇਣਾ ਪਵੇਗਾ ਵੱਧ ਟੋਲ ਟੈਕਸ 

ਐੱਨਐੱਚਏਆਈ ਨੇ ਲਿਆ ਫ਼ੈਸਲਾ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਨਵੀਂ ਦਿੱਲੀ ਤੋਂ ਅੰਮ੍ਰਿਤਸਰ ਅਤੇ ਨਵੀਂ ਦਿੱਲੀ ਤੋਂ ਚੰਡੀਗੜ੍ਹ ਦਾ ਸਫ਼ਰ ਸੋਮਵਾਰ ਰਾਤ 12 ਵਜੇ ਤੋਂ ਮਹਿੰਗਾ ਹੋ ਜਾਵੇਗਾ। ਕਾਰਨ ਇਹ ਹੈ ਕਿ ਘਰੋਂਡਾ (ਕਰਨਾਲ), ਘੱਗਰ (ਅੰਬਾਲਾ) ਤੇ ਪੰਜਾਬ ਦੇ ਲੁਧਿਆਣਾ 'ਚ ਟੋਲ ਟੈਕਸ ਵੱਧ ਜਾਵੇਗਾ। ਐੱਨਐੱਚਏਆਈ ਨੇ ਪਹਿਲੀ ਸਤੰਬਰ ਤੋਂ ਇਨ੍ਹਾਂ ਤਿੰਨਾਂ ਥਾਵਾਂ 'ਤੇ ਟੋਲ ਟੈਕਸ ਵਿਚ ਵਾਧਾ ਕਰ ਦਿੱਤਾ ਹੈ। ਹਾਲਾਂਕਿ ਕਾਰ-ਜੀਪ ਦੀ ਸਿੰਗਲ ਯਾਤਰਾ (ਇਕ ਪਾਸੇ ਜਾਣ) ਵਿਚ ਵਾਧਾ ਨਹੀਂ ਕੀਤਾ ਗਿਆ ਪਰ 24 ਘੰਟੇ ਵਿਚ ਆਉਣ ਜਾਣ ਦਾ ਸਫ਼ਰ ਜ਼ਰੂਰ ਮਹਿੰਗਾ ਹੋ ਜਾਵੇਗਾ। ਨਾਲ ਹੀ ਮਹੀਨਾਵਾਰੀ ਪਾਸ ਦੀ ਫੀਸ ਵੀ ਵਧਾ ਦਿੱਤੀ ਗਈ ਹੈ। ਜਿਨ੍ਹਾਂ ਵਾਹਨਾਂ 'ਤੇ ਫਾਸਟੈਗ ਨਹੀਂ ਹੋਵੇਗਾ ਉਨ੍ਹਾਂ ਨੂੰ ਇਕ ਪਾਸੇ ਸਫ਼ਰ ਦੀ ਹੀ ਪਰਚੀ ਦਿੱਤੀ ਜਾਵੇਗੀ।