ਖੰਨਾ, ਅਗਸਤ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) ਐਤਵਾਰ ਦੀ ਸ਼ਾਮ ਨੂੰ ਇੱਕ ਅਜੀਬ ਘਟਨਾਕ੍ਮ ਨਾਲ ਖੰਨਾ ਦੇ ਪਿੰਡ ਮਾਜਰੀ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ। ਜਦੋਂ ਪਿੰਡ ਦੇ ਸ਼ਮਸ਼ਾਨਘਾਟ 'ਚ ਐਂਬੂਲੈਂਸ ਆਈ, ਜਿਸ 'ਚ ਕੋਰੋਨਾ ਮਰੀਜ਼ ਦੀ ਲਾਸ਼ ਲੈ ਕੇ ਕੁਝ ਵਿਅਕਤੀ ਆਏ। ਇਸ ਤੋਂ ਬਾਅਦ ਇਕ ਆਟੋ 'ਚ ਲੱਕੜੀਆਂ ਲੈ ਕੇ ਕੁਝ ਹੋਰ ਬੰਦੇ ਪੁੱਜੇ। ਅਣਪਛਾਤੇ ਮਿ੍ਤਕ ਦਾ ਅਿੰਤਮ ਸੰਸਕਾਰ ਕਰਨ ਆਏ ਇਨ੍ਹਾਂ ਵਿਅਕਤੀਆਂ ਨੂੰ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਬਿਨਾਂ ਅੰਤਿਮ ਸੰਸਕਾਰ ਕੀਤੇ ਹੀ ਵਾਪਸ ਪਰਤਣਾ ਪਿਆ। ਕੁੱਲ ਚਾਰ ਵਿਅਕਤੀ ਅੰਤਿਮ ਸੰਸਕਾਰ ਕਰਨ ਆਏ ਸਨ। ਜਾਣਕਾਰੀ ਅਨੁਸਾਰ ਪਿੰਡ 'ਚ ਐਤਵਾਰ ਨੂੰ ਕਿਸੇ ਦੀ ਮੌਤ ਨਹੀਂ ਹੋਈ ਸੀ ਪਰ ਸ਼ਾਮ ਕਰੀਬ ਪੰਜ ਵਜੇ ਪਿੰਡ ਦੇ ਕੁੱਝ ਲੋਕਾਂ ਨੇ ਸ਼ਮਸ਼ਾਨਘਾਟ 'ਚ ਹਲਚਲ ਦੇਖੀ। ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਪਿੰਡ ਦੇ ਲੋਕਾਂ ਨੇ ਇਸਦੀ ਸੂਚਨਾ ਸਰਪੰਚ ਦੇ ਪਤੀ ਰਣਜੀਤ ਸਿੰਘ ਤੇ ਹੋਰ ਪਿੰਡ ਦੇ ਲੋਕਾਂ ਨੂੰ ਦਿੱਤੀ। ਪਿੰਡ ਦੇ ਲੋਕ ਸਮਸ਼ਾਨਘਾਟ ਇੱੱਠੇ ਹੋ ਕੇ ਪੁੱਜੇ ਤਾਂ ਦੇਖਿਆ ਕਿ ਇੱਕ ਐਬੂਲੈਂਸ 'ਚੋਂ ਲਾਸ਼ ਤੇ ਆਟੋ 'ਚੋਂ ਲਕੜੀਆਂ ਲਿਆ ਕੇ ਰੈਪ ਕੀਤੀ ਇੱਕ ਮਿ੍ਤਕ ਦੇਹ ਦਾ ਸਸਕਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪਿੰਡ ਦੇ ਲੋਕਾਂ ਨੇ ਸਸਕਾਰ ਕਰਨ ਆਏ ਬੰਦਿਆਂ ਦਾ ਵਿਰੋਧ ਕੀਤਾ ਤਾਂ ਉਹ ਉੱਥੋਂ ਚਲੇ ਗਏ।