ਸਿੱਧਵਾਂਬੇਟ/ਲੁਧਿਆਣਾ, ਅਗਸਤ 2020 -(ਜਸਮੇਲ ਗਾਲਿਬ)- ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੇ ਜਲ ਪ੍ਰਵਾਹ ਅਸਥਾਨ ਠਾਠ ਨਾਨਕਸਰ ਕੰਨੀਆਂ ਵਿਖੇ ਸੱਚਖੰਡ ਵਾਸੀ ਬਾਬਾ ਨਿਰਮਲ ਸਿੰਘ ਜੀ ਦੀ ਬਰਸੀ ਦੀ ਮਿੱਠੀ ਯਾਦ ਵਿਚ 9 ਦਿਨ ਨਾਮ ਸਿਮਰਨ ਦੀ ਵਰਖਾ ਉਪਰੰਤ ਧਾਰਮਿਕ ਸਮਾਗਮ ਸੰਪੰਨ ਹੋਏ। ਮੁੱਖ ਸ੍ਪਰਸਤ ਬਾਬਾ ਚਰਨ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਬਾਬਾ ਨਿਰਮਲ ਸਿੰਘ ਜੀ ਦੀ ਯਾਦ 'ਚ ਪ੍ਰਕਾਸ਼ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਪਾਠਾਂ ਦੀ ਚੌਥੀ ਲੜੀ ਦੇ ਭੋਗ ਪਾਏ ਗਏ। ਭੋਗਾਂ ਦੀ ਅਰਦਾਸ ਬਾਬਾ ਸਰਬਜੀਤ ਸਿੰਘ ਜੀ ਨੇ ਕੀਤੀ। ਕੀਰਤਨ ਸਵਾਮੀ ਸੁਖਦੇਵ ਸਿੰਘ ਗਿੱਦੜਵਿੰਡੀ ਨੇ ਕੀਤਾ। ਇਸ ਮੌਕੇ ਪ੍ਰਵਚਨ ਕਰਦਿਆਂ ਸਰਪ੍ਰਸਤ ਬਾਬਾ ਚਰਨ ਸਿੰਘ ਨੇ ਕਿਹਾ ਕਿ ਸੱਚਖੰਡ ਵਾਸੀ ਬਾਬਾ ਨਿਰਮਲ ਸਿੰਘ ਜੀ ਨੇ ਸਮੁੱਚਾ ਜੀਵਨ ਨਾਮ, ਸਿਮਰਨ ਲੇਖੇ ਲਾਉਂਦਿਆਂ ਸੰਗਤਾਂ ਨੂੰ ਗੁਰੂ ਲੜ ਲਾਇਆ। ਉਨ੍ਹਾਂ ਸੰਗਤਾਂ ਨੂੰ ਨਾਮ ਸਿਮਰਨ 'ਤੇ ਪਹਿਰਾ ਦੇਣ ਅਤੇ ਬੱਚਿਆਂ ਨੂੰ ਨਿੱਤ ਨੇਮ ਨਾਲ ਜੋੜਨ ਲਈ ਪ੍ਰਰੇਰਿਤ ਕੀਤਾ। ਅੱਜ ਬਾਬਾ ਚਰਨ ਸਿੰਘ ਜੀ ਦੇ ਪ੍ਰਵਚਨ ਸੁਣ ਕੇ ਸੰਗਤਾਂ ਨਿਹਾਲ ਹੋ ਗਈਆਂ। ਸਮਾਗਮ ਦੌਰਾਨ ਭਾਈ ਰਾਜਪਾਲ ਸਿੰਘ, ਭਾਈ ਅਮਰ ਸਿੰਘ, ਭਾਈ ਹੀਰਾ ਸਿੰਘ ਨਿਮਾਣਾ, ਭਾਈ ਰਛਪਾਲ ਸਿੰਘ, ਢਾਡੀ ਪਿ੍ਰਤਪਾਲ ਸਿੰਘ ਪਾਰਸ, ਭਾਈ ਕੁਲਵੰਤ ਸਿੰਘ, ਭਾਈ ਧੰਨਾ ਸਿੰਘ, ਭਾਈ ਰਛਪਾਲ ਸਿੰਘ, ਭਾਈ ਭਗਵੰਤ ਸਿੰਘ ਗਾਲਿਬ ਆਦਿ ਜੱਥਿਆਂ ਦੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਤੇ ਪ੍ਰਸੰਗ ਸੁਣਾਇਆ। ਇਸ ਮੌਕੇ ਭਾਈ ਜਸਵੰਤ ਸਿੰਘ ਜੱਸਾ, ਜਰਨੈਲ ਸਿੰਘ, ਗੁਰਚਰਨ ਸਿੰਘ, ਜਗਦੇਵ ਸਿੰਘ ਖਾਲਸਾ , ਭਵਖੰਡਨ ਸਿੰਘ ਗਿੱਦੜਵਿੰਡੀ , ਇਲਾਕੇ ਭਰਤੋਂ ਮੋਹਤਵਰ ਵਿਅਕਤੀ ਹਾਜ਼ਰ ਸਨ।