ਸਹੀ ਸਮੇ ਤੇ ਦਿੱਤਾ ਗਿਆ ਦਾਨ ਲੇਖੇ ਲੱਗਦਾ-ਗੁਰਪਿੰਦਰ ਸਿੰਘ ਖਾਲਸਾ
ਹਠੂਰ 23 ਅਗਸਤ (ਨਛੱਤਰ ਸੰਧੂ)ਛੋਟੀ ਉਮਰੇ ਵੱਡੀਆ ਮੱਲਾਂ ਮਾਰਨ ਵਾਲਾ ਪਿੰਡ ਮੱਲ੍ਹਾ ਦਾ ਅੰਮ੍ਰਿਤਧਾਰੀ ਸਿੱਖ ਨੋਜਵਾਨ ਗੁਰਪਿੰਦਰ ਸਿੰਘ ਖਾਲਸਾ ਗਰੀਬ ਅਤੇ ਲੋੜਵੰਦ ਪਰਿਵਾਰਾ ਦੀ ਲੰਬੇ ਸਮੇ ਤੋ ਨਰਿੰਤਰ ਸਹਾਇਤਾ ਕਰਦਾ ਆ ਰਿਹਾ ਹੈ।ਅੱਜ ਹਠੂਰ ਵਿਖੇ ਗੱਲਬਾਤ ਕਰਦਿਆ ਖਾਲਸਾ ਮੱਲ੍ਹੇ ਵਾਲਿਆ ਨੇ ਦੱਸਿਆ ਕਿ ਗਰੀਬਾ ਅਤੇ ਬੇਸਹਾਰਾ ਦੀ ਮਦਦ ਕਰਨਾ ਮੈਨੂੰ ਬਚਪਨ ਤੋ ਹੀ ਮਾਤਾ-ਪਿਤਾ ਤੋ ਗੁੜ੍ਹਤੀ ਮਿਲੀ ਹੈ,ਜਿੱਥੇ ਵੀ ਲੋੜਵੰਦ ਇਨਸਾਨ ਨੂੰ ਜਰੂਰਤ ਹੁੰਦੀ ਹੈ,ਮੈਥੋ ਉਸ ਦੀ ਮਦਦ ਕਰੇ ਬਿਨਾ ਮੈਨੂੰ ਚੈਨ ਨਹੀ ਆਉਦਾ।ਇਹ ਸਾਰਾ ਪ੍ਰਤਾਪ ਐਨ[ਆਰ[ਆਈ ਵੀਰਾ ਦਾ ਹੈ,ਜੋ ਆਪਣੀ ਨੇਕ ਕਮਾਈ ਵਿੱਚੋ ਦਸੌਦ ਕੱਢਕੇ ਇਹ ਪੁੰਨ ਅਤੇ ਦਾਨ ਦਾ ਕੰਮ ਕਰ ਰਹੇ ਹਨ।ਮੈ ਤਾ ਇੱਕ ਗਰੀਬ ਪਰਿਵਾਰਾ ਦੀ ਸਹਾਇਤਾ ਕਰਨ ਵਿੱਚ ਇੱਕ ਸਾਧਨ ਹਾ।ਖਾਲਸਾ ਮੱਲ੍ਹੇ ਵਾਲੇ ਨੇ ਅੱਗੇ ਦੱਸਿਆ ਕਿ ਹਠੂਰ ਦੇ ਨੇੜਲੇ ਪਿੰਡ ਸੱਦੋਵਾਲ ਵਿਖੇ ਬਾਪ ਦੇ ਸਾਏ ਤੋ ਬਿਨਾਂ ਇੱਕ ਅਤੀ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ 30 ਅਗਸਤ ਨੂੰ ਹੋਣਾ ਹੈ,ਜਿਸ ਦੇ ਵਿੱਚ ਸਾਡੀ ਟੀਮ ਨੇ ਯੋਗਦਾਨ ਪਾਉਦਿਆ ਅੱਜ ਲੜਕੀ ਦੇ ਵਿਆਹ ਲਈ ਫਰਨੀਚਰ ਅਤੇ ਹੋਰ ਲੋੜਵੰਦ ਸਮਾਨ ਦਿੱਤਾ ਹੈ।ਅਖਰਿ ਖਾਲਸਾ ਮੱਲ੍ਹੇ ਵਾਲੇ ਨੇ ਕਿਹਾ ਕਿ ਦਾਨ ਸਾਨੂੰ ਉਥੇ ਦੇਨਾ ਚਾਹੀਦਾ ਹੈ,ਜਿੱਥੇ ਲੋੜ ਹੋਵੇ ਅਤੇ ਦਾਨੀਆ ਵੱਲੋ ਭੇਜਿਆ ਗਿਆ ਦਸਵੰਦ ਵੀ ਲੇਖੇ ਲੱਗੇ।