ਜਗਰਾਓ,ਹਠੂਰ,,ਅਗਸਤ 2020 -(ਕੌਸ਼ਲ ਮੱਲ੍ਹਾ)-ਪਿੰਡ ਰਣਧੀਰਗੜ੍ਹ (ਛੋਟਾ ਭੰਮੀਪੁਰਾ) ਦਾ ਪਰਿਵਾਰ ਆਪਣੇ ਨੌਜਵਾਨ ਪੁੱਤਰ ਦੇ ਕਾਤਲਾ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਪਿਛਲੇ ਨੌ ਮਹੀਨਿਆ ਤੋ ਦਰ-ਦਰ ਭਟਕ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦਇਆ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਪਿੰਡ ਰਣਧੀਰਗੜ੍ਹ ਨੇ ਦੱਸਿਆ ਕਿ ਮੇਰਾ ਪੁੱਤਰ ਦਇਆ ਸਿੰਘ (25) ਲੁਧਿਆਣਾ ਵਿਖੇ ਮੈਡੀਕਲ ਦੀ ਪੜ੍ਹਾਈ ਕਰਦਾ ਸੀ ਅਤੇ ਲੁਧਿਆਣਾ ਵਿਖੇ ਹੀ ਪੀ ਜੀ ਵਿਚ ਆਪਣੇ 5-6 ਦੋਸਤਾ ਨਾਲ ਰਹਿੰਦਾ ਸੀ।ਉਨ੍ਹਾ ਦੱਸਿਆ ਕਿ 08 ਅਕਤੂਬਰ 2019 ਦੁਸਹਿਰੇ ਵਾਲੀ ਰਾਤ ਨੂੰ ਮੇਰੇ ਪੁੱਤਰ ਦਇਆ ਸਿੰਘ ਦਾ ਕਤਲ ਕਰਕੇ ਗਿੱਲਾ ਵਾਲੀ ਨਹਿਰ ਦੇ ਕਿਨਾਰੇ ਸਕੂਟਰੀ ਤੇ ਉੱਪਰ ਲਾਸ ਰੱਖ ਦਿੱਤੀ ਸੀ,ਸਾਨੂੰ ਕਿਸੇ ਵੀ ਪੁਲਿਸ ਅਧਿਕਾਰੀ ਨੇ ਫੋਨ ਨਹੀ ਕੀਤਾ ਅਤੇ 09 ਅਕਤੂਬਰ ਨੂੰ ਦੁਪਹਿਰ ਲਗਭਗ ਦੋ ਵਜੇ ਉਸ ਦੇ ਦੋਸਤ ਦਾ ਫੋਨ ਆਇਆ ਕਿ ਦਇਆ ਸਿੰਘ ਦਾ ਐਕਸੀਡੈਟ ਹੋ ਗਿਆ ਹੈ ਤੁਸੀ ਜਲਦੀ ਲੁਧਿਆਣਾ ਆ ਜਾਓ ਤਾਂ ਅਸੀ ਜਦੋ ਲੁਧਿਆਣਾ ਵਿਖੇ ਗਏ ਤਾਂ ਦਇਆ ਸਿੰਘ ਦੀ ਲਾਸ ਸਰਕਾਰੀ ਹਸਪਤਾਲ ਲੁਧਿਆਣਾ ਦੇ ਮੌਰਚਰੀ ਰੂਮ ਵਿਚ ਪਈ ਸੀ ਜਿਸ ਬਾਰੇ ਜਦੋ ਅਸੀ ਪੰਜਾਬ ਪੁਲਿਸ ਥਾਣਾ ਸਿਮਲਾਪੁਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਦਇਆ ਸਿੰਘ ਦੀ ਮੌਤ ਕੁਦਰਤੀ ਹੋਣ ਕਰਕੇ 174 ਦੀ ਕਾਰਵਾਈ ਕਰ ਦਿੱਤੀ ਹੈ ਪਰ ਫਿਰ ਵੀ ਪੁਲਿਸ ਇਲਾਕੇ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆ ਦੀ ਫੁਟੇਜ ਚੈਕ ਕਰ ਰਹੀ ਹੈ ਜੋ ਵੀ ਦੋਸੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸਾਡੇ ਤੋ ਪੁਲਿਸ ਵਾਲਿਆ ਨੇ ਦਸਤਖਤ ਕਰਵਾ ਲਏ 10 ਅਕਤੂਬਰ ਨੂੰ ਦਇਆ ਸਿੰਘ ਦੀ ਲਾਸ ਪੋਸਟਮਾਰਟਮ ਕਰਕੇ ਸਾਨੂੰ ਦੇ ਦਿੱਤੀ, ਪੀੜ੍ਹਤ ਪਰਿਵਾਰ ਨੇ ਦੱਸਿਆ ਕਿ ਅਸੀ ਸੈਕੜੇ ਵਾਰ ਥਾਣਾ ਸਿਮਲਾਪੁਰੀ ਦੀ ਪੁਲਿਸ ਨੂੰ ਇਨਸਾਫ ਲੈਣ ਲਈ ਮਿਲਦੇ ਰਹੇ ਹਾਂ,ਹਰ ਵਾਰ ਸਾਨੂੰ ਪੁਲਿਸ ਆਖਦੀ ਰਹੀ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਹੀ ਅਗਲੀ ਕਰਵਾਈ ਕੀਤੀ ਜਵੇਗੀ।ਉਨ੍ਹਾ ਦੱਸਿਆ ਕਿ ਕਤਲ ਦਾ ਸੱਚ ਸਾਹਮਣੇ ਲਿਆਉਣ ਲਈ ਪੰਜਾਬ ਪੁਲਿਸ ਕਮਿਸਨਰ ਲੁਧਿਆਣਾ ਨੇ ਇੱਕ ਸੈਟ ਵੀ ਬਣਾਈ ਸੀ ਪਰ ਸੈਟ ਨੇ ਵੀ ਕੋਈ ਸਾਨੂੰ ਇਨਸਾਫ ਨਹੀ ਦਿੱਤਾ ਹਰ ਵਾਰ ਘੰਟਿਆ ਬੰਦੀ ਦਫਤਰ ਵਿਚ ਬੈਠਾ ਕੇ ਸਾਮ ਨੂੰ ਬਿਨਾ ਕੋਈ ਗੱਲਬਾਤ ਕੀਤੇ ਵਾਪਸ ਮੋੜ ਦਿੱਤਾ ਜਾਦਾ ਹੈ।ਉਨ੍ਹਾ ਦੱਸਿਆ ਕਿ ਅਸੀ ਆਪਣੇ ਤੌਰ ਤੇ ਦੁਸਹਿਰੇ ਵਾਲੀ ਰਾਤ ਦੀ ਸੀ ਸੀ ਟੀ ਵੀ ਕੈਮਰਿਆ ਦੀ ਫੁਟੇਜ ਚੈਕ ਕੀਤੀ ਤਾਂ ਰਾਤ ਨੂੰ ਦਇਆ ਸਿੰਘ ਨੂੰ ਇੱਕ ਨੌਜਵਾਨ ਸਕੂਟਰੀ ਤੇ ਪਿੱਛੇ ਬੈਠਾ ਕੇ ਗਿੱਲਾ ਵਾਲੀ ਨਹਿਰ ਵੱਲ ਲੈ ਕੇ ਜਾ ਰਿਹਾ ਹੈ ਅਤੇ ਪੰਜ ਹੋਰ ਨੌਜਵਾਨ ਆਪਣੇ ਮੋਟਰ ਸਾਇਕਲਾ ਤੇ ਪਿਛੇ ਆ ਰਹੇ ਹਨ।ਉਨ੍ਹਾ ਦੱਸਿਆ ਕਿ ਸਾਨੂੰ ਪੂਰਾ ਯਕੀਨ ਹੈ ਕਿ ਦਇਆ ਸਿੰਘ ਦੀ ਕੁਦਰਤੀ ਮੌਤ ਨਹੀ ਹੋਈ ਹੈ ਇਸ ਦਾ ਕਤਲ ਕੀਤਾ ਗਿਆ ਹੈ ਅਤੇ ਕਾਤਲ ਅਮੀਰ ਘਰਾਣਿਆ ਦੇ ਹੋਣ ਕਰਕੇ ਪੁਲਿਸ ਕਾਤਲਾ ਖਿਲਾਫ ਜਾਣਬੁੱਝ ਕੇ ਕੋਈ ਕਾਰਵਾਈ ਨਹੀ ਕਰ ਰਹੀ ਅਤੇ ਪੁਲਿਸ ਕਾਤਲਾ ਨੂੰ ਬਚਾ ਰਹੀ ਹੈ,ਅੰਤ ਵਿਚ ਮ੍ਰਿਤਕ ਦੀ ਮਾਤਾ ਮਹਿੰਦਰ ਕੌਰ ਅਤੇ ਭੈਣ ਭੁਪਿੰਦਰ ਕੌਰ ਨੇ ਦੁੱਖੀ ਮਨ ਨਾਲ ਦੱਸਿਆ ਕਿ ਅਸੀ ਪਿਛਲੇ ਨੌ ਮਹੀਨਿਆ ਤੋ ਇਨਸਾਫ ਲੈਣ ਲਈ ਲੁਧਿਆਣਾ ਦੇ ਦਫਤਰਾ ਦੇ ਧੱਕੇ ਖਾ ਰਹੀਆ ਹਾਂ ਪਰ ਸਾਨੂੰ ਇਨਸਾਫ ਨਹੀ ਮਿਿਲਆ ਅਤੇ ਜਦੋ ਵੀ ਲਾਕਡਾਉਨ ਖੁੱਲ੍ਹ ਜਾਵੇਗਾ ਤਾ ਅਸੀ ਮਾਨਯੋਗ ਅਦਾਲਤ ਦਾ ਦਰਵਾਜਾ ਖੜਕਾਵਾਗੇ।