You are here

ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਸਿਖ਼ਰਾਂ ਤੇ, 480 ਨਵੇਂ ਮਾਮਲੇ ਆਏ ਸਾਹਮਣੇ, 12 ਮੌਤਾਂ

ਲੁਧਿਆਣਾ , ਅਗਸਤ 2020 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਲੁਧਿਆਣਾ ਵਿਚ ਕਰੋਨਾ ਵਾਇਰਸ ਬੇਕਾਬੂ ਹੋ ਗਿਆ ਹੈ, ਸ਼ਹਿਰ ਵਿੱਚ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਇੱਕ ਦਿਨ ਵਿੱਚ ਪਹਿਲੀ ਵਾਰ 509 ਲੋਕ ਕੋਰੋਨਾ ਨਾਲ ਪੀੜਤ ਪਾਏ ਗਏ ਸਨ, ਉਥੇ ਅੱਜ ਵੀ ਪੀੜਤ ਮਰੀਜਾਂ ਦੀ ਗਿਣਤੀ 480 ਤੱਕ ਪੁੱਜ ਗਈ ਹੈ, ਇਨ੍ਹਾਂ ਵਿਚੋਂ 462 ਲੋਕ ਜ਼ਿਲ੍ਹੇ ਨਾਲ ਸਬੰਧਤ ਸਨ, ਜਦੋਂ ਕਿ 18 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। 2 ਦਿਨ ਵਿੱਚ ਕੁੱਲ 989 ਲੋਕ ਕੋਰੋਨਾ ਦੀ ਪਕੜ ਵਿੱਚ ਆ ਚੁੱਕੇ ਹਨ। ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ 8012 ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ 12 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਵਿੱਚੋਂ ਅੱਠ ਲੁਧਿਆਣਾ ਦੇ ਸਨ, ਜਿਨ੍ਹਾਂ ਵਿੱਚ ਸ਼ਾਸਤਰੀ ਨਗਰ ਦਾ ਰਹਿਣ ਵਾਲਾ 60 ਸਾਲਾਂ ਬਜ਼ੁਰਗ, ਬਸੰਤ ਐਵੇਨਿਊ ਵਾਸੀ 51 ਸਾਲਾ ਵਿਅਕਤੀ, ਤਾਜਪੁਰ ਰੋਡ ਨਿਵਾਸੀ 75 ਸਾਲਾ ਔਰਤ, ਦਸ਼ਮੇਸ਼ ਨਗਰ ਨਿਵਾਸੀ 63 ਸਾਲਾ ਪੁਰਸ਼, ਸ਼ੇਰਪੁਰ ਨਿਵਾਸੀ 50 ਸਾਲਾ ਵਿਅਕਤੀ, ਹੈਬੋਵਾਲ ਕਲਾਂ ਨਿਵਾਸੀ 59 ਸਾਲਾ ਹੈਬੋਵਾਲ ਕਲਾਂ ਵਾਸੀ ਔਰਤ ਸ਼ਾਮਲ ਹੈ। ਜ਼ਿਲ੍ਹੇ ਵਿੱਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 270 ਹੋ ਗਈ ਹੈ। ਜਦਕਿ ਹੁਣ ਤਕ ਦੂਜੇ ਜ਼ਿਲ੍ਹਿਆਂ ਦੇ 63 ਮਰੀਜ਼ਾਂ ਦੀ ਮੌਤ ਲੁਧਿਆਣਾ ਵਿੱਚ ਇਲਾਜ਼ ਦੌਰਾਨ ਹੋਈ ਹੈ।