ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ ਕੋਰੋਨਾ ਦੇ 247 ਮਰੀਜ਼ ਸਾਹਮਣੇ ਆਏ ਹਨ, ਜਦਕਿ 14 ਹੋਰ ਲੋਕਾਂ ਦੀ ਅੱਜ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਸਮੇਂ ਜ਼ਿਲ੍ਹੇ ਵਿੱਚ 6823 ਪਾਜ਼ੇਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 4549 ਹੋ ਗਈ ਹੈ। ਹੁਣ ਤੱਕ ਕੁੱਲ 87223 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 84610 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 77047 ਨਮੂਨੇ ਨੈਗੇਟਿਵ ਪਾਏ ਗਏ ਹਨ ਅਤੇ 2623 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 28369 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 4973 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 418 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ 17 ਕੋਰੋਨਾਂ ਲਾਗ ਗ੍ਰਸਤ ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚੋਂ 14 ਲੁਧਿਆਣਾ ਦੇ ਸਨ, ਜਦਕਿ 2 ਜਲੰਧਰ, ਇਕ ਬਰਨਾਲਾ ਅਤੇ ਇਕ ਸੰਗਰੂਰ ਦਾ ਸੀ। ਜ਼ਿਲ੍ਹੇ ਵਿੱਚ ਕੋਰੋਨਾ ਨਾਲ 55 ਸਾਲਾ ਔਰਤ, ਨਵਾਂ ਕਿਦਵਾਈ ਨਗਰ ਨਿਵਾਸੀ 76 ਸਾਲਾ ਵਿਅਕਤੀ, ਕਿਦਵਾਈ ਨਗਰ ਨਿਵਾਸੀ 60 ਸਾਲਾ ਮਰਦ, ਬਸੰਤ ਵਿਹਾਰ ਨਗਰ ਨਿਵਾਸੀ 66 ਸਾਲਾ ਔਰਤ, ਪ੍ਰਤਾਪ ਚੌਕ ਨਿਵਾਸੀ 52 ਸਾਲਾ ਵਿਅਕਤੀ, ਫਰੈਂਡਜ਼ ਕਲੋਨੀ ਨਿਵਾਸੀ 72 ਸਾਲਾ ਵਿਅਕਤੀ, ਹਰੀਓ ਕਲਾਂ ਖੰਨਾ ਗਿਆਨਪੁਰਾ ਨਿਵਾਸੀ 72 ਸਾਲਾ ਵਿਅਕਤੀ, ਲਖਵਾਲ ਕਲਾਂ ਸਮਰਾਲਾ ਨਿਵਾਸੀ 50 ਸਾਲਾ ਔਰਤ, ਟੈਰੇਸ ਸਿੰਘ ਨਗਰ ਨਿਵਾਸੀ 45 ਸਾਲਾ ਵਿਅਕਤੀ ਅਤੇ ਮਹਾਂਵੀਰ ਜੈਨ ਕਲੋਨੀ ਵਾਸੀ 32 ਸਾਲਾ ਵਿਅਕਤੀ।