You are here

ਨਿਜੀ ਸਕੂਲ ਦੀ ਪ੍ਰਿੰਸੀਪਲ 'ਤੇ ਲੱਗੇ ਅਧਿਆਪਕਾ ਦੀ ਬੇਇਜਤੀ ਦੇ ਆਰੋਪ 

 

ਵਿਭਾਗ ਨੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਸੌਂਪੀ ਜਾਂਚ

ਜਗਰਾਓਂ / ਜੁਲਾਈ 2020-(ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)

 ਫਿਲਹਾਲ ਹੁਣ ਤਕ ਤਾਂ ਇਹ ਸੁਣਿਆ ਜਾਂਦਾ ਸੀ ਕਿ ਸਕੂਲਾਂ ਵਲੋਂ ਫੀਸਾਂ ਸੰਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ ਪਰ ਜਗਰਾਓਂ ਦੇ ਸਿੱਧਵਾਂ ਬੇਟ ਰੋਡ ਤੇ ਸਥਿਤ ਇਕ ਨਿਜੀ ਸਕੂਲ ਜੋਕਿ ਆਪਣੇ ਆਪ ਵਿਚ ਇਕ ਵਧੀਆ ਸਕੂਲ ਮੰਨਿਆ ਜਾਂਦਾ ਸੀ , ਦੀ ਪ੍ਰਿੰਸੀਪਲ ਵਲੋਂ ਆਪਣੇ ਸਕੂਲ ਦੀ ਅਧਿਆਪਿਕਾ ਨਾਲ ਹੀ ਮਾੜਾ ਬਰਤਾਵ ਕਰਨ ਅਤੇ ਉਸਦੀ ਤਨਖਾਹ ਨਾ ਦੇਣ ਦੀ ਖਬਰ ਸਾਹਮਣੇ ਆ ਰਹੀ ਹੈ। 

      ਇਸ ਸੰਬੰਧੀ ਐਂਟੀ ਕ੍ਰੁਪ੍ਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਆਗੂ ਕੁਲਵੰਤ ਸਹੋਤਾ ਨੇ ਦੱਸਿਆ ਕਿ ਸੰਸਥਾ ਕੋਲ ਸਿੱਧਵਾਂ ਬੇਟ ਰੋਡ 'ਤੇ ਸਥਿਤ ਇਕ ਨਿਜੀ ਸਕੂਲ ਦੀ ਅਧਿਆਪਿਕਾ ਜੀਵਨ ਜੋਤੀ ਨੇ ਸ਼ਿਕਾਇਤ ਦਿਤੀ ਸੀ ਕਿ ਉਹ ਪਿਛਲੇ ਕਈ ਵਰ੍ਹਿਆਂ ਤੋਂ ਸਕੂਲ ਵਿੱਚ ਪੜ੍ਹਾਉਣ ਦੀ ਜੋਬ ਕਰਦੀ ਸੀ ਅਤੇ ਉਸਦੇ ਬੱਚੇ ਵੀ ਸਕੂਲ ਵਿਚ ਹੀ ਪੜ੍ਹਦੇ ਸਨ  ਲੋਕ ਡਾਊਨ ਲੱਗੇ ਕਾਰਨ ਉਹ ਆਪਣੇ ਬੱਚਿਆਂ ਨੂੰ ਸਕੂਲ ਵਿਚ ਪੜ੍ਹਾਉਣ ਵਿਚ ਅਸਮਰਥ ਸੀ ਅਤੇ ਉਸਨੇ ਆਪਣੇ ਬੱਚੇ ਸਕੂਲ ਵਿਚੋਂ ਹਟਾ ਲਏ। ਜੋਤੀ ਮੁਤਾਬਿਕ ਇਸ ਕਾਰਨ ਸਕੂਲ ਵਾਲਿਆਂ ਨੇ ਉਸਤੋਂ ਧਕੇ ਨਾਲ ਇਸਤੀਫ਼ਾ ਲੈ ਲਿਆ ਪਰ ਲੋਕ ਡਾਊਨ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਲਿਆ ਜਾਂਦਾ ਰਿਹਾ। 

       ਅਧਿਆਪਿਕਾ ਜੀਵਨ ਜੋਤੀ ਅਨੁਸਾਰ ਇਸਤੀਫ਼ਾ ਪਹਿਲਾਂ ਲਿਆ ਹੋਣ ਕਾਰਨ ਉਸਦੀ ਤਨਖਾਹ ਦੇਣ ਤੋਂ ਮਨਾਂ  ਕਰ ਦਿੱਤਾ ਗਿਆ ਅਤੇ ਸਰੇਆਮ ਬੇਇਜਤੀ ਕਰਕੇ ਤਨਖਾਹ ਨਾ ਦੇਣ ਦੀ ਗੱਲ ਆਖੀ ਗਈ। ਅੱਜ ਇਸ ਸੰਬੰਧੀ ਵਿਭਾਗ ਵਲੋਂ ਸਰਕਾਰੀ ਸਕੂਲ ਲੜਕੀਆਂ ਦੀ ਪ੍ਰਿੰਸੀਪਲ ਦੀ ਮਾਮਲੇ ਦੀ ਜਾਂਚ ਕਰਨ ਦੀ  ਡਿਊਟੀ ਲਾਈ ਗਈ ਸੀ ਅਤੇ ਦੋਹਾਂ ਧਿਰਾਂ ਨੂੰ ਆਕੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਸੀ।  ਆਪਣੀ ਸ਼ਿਕਾਇਤ ਵਿਚ ਜੀਵਨ ਜੋਤੀ ਨੇ ਦੱਸਿਆ ਕਿ ਪ੍ਰਿੰਸੀਪਲ ਵਲੋਂ ਉਸ ਨਾਲ ਘਟੀਆ ਵਿਹਾਰ ਕਰਦਿਆਂ ਉਸਦੀ ਤਨਖਾਹ ਰੋਕੀ ਗਈ ਹੈ। 

     ਇਸ ਸੰਬੰਧੀ ਸਰਕਾਰੀ ਸਕੂਲ ਲੜਕੀਆਂ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਓਨਾ ਵਲੋਂ ਦੋਹਾਂ ਧਿਰਾਂ ਵਲੋਂ ਪੇਸ਼ ਕੀਤੇ ਸਬੂਤ ਲੈ ਲਾਏ ਗਏ ਹਨ ਅਤੇ ਉਹ ਇਸਦੀ ਰਿਪੋਰਟ ਬਣਾਕੇ ਵਿਭਾਗ ਨੂੰ ਭੇਜ ਦੇਣਗੇ। ਇਸ ਸੰਬੰਧੀ ਐਂਟੀ ਕ੍ਰੁਪ੍ਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਆਗੂ ਕੁਲਵੰਤ ਸਹੋਤਾ ਨੇ ਦੱਸਿਆ ਕਿ ਸੰਸਥਾ ਵਲੋਂ ਇਸ ਸ਼ਿਕਾਇਤ ਦੀ ਵੀ ਪੜਤਾਲ ਕਾਰਵਾਈ ਜਾਵੇਗੀ ਕਿ ਤਨਖਾਹ ਕਾਗਜ ਵਿਚ ਜ਼ਿਆਦਾ ਪਰ ਅਧਿਆਪਕਾਂ ਨੂੰ ਦਿਤੀ ਘਟ ਜਾਂਦੀ ਹੈ।