You are here

ਮਾਮਲਾ:ਕੇਦਰ ਦੀਆ ਕਿਸਾਨ ਵਿਰੋਧੀ ਨੀਤੀਆ ਦਾ

ਭਾਰਤੀ ਕਿਸਾਨ ਯੂਨੀਅਨ ਅੱਜ ਤੋ 26 ਤੱਕ ਕੇਦਰ ਸਰਕਾਰ ਦੀਆ ਅਰਥੀਆ ਫੂਕੇਗਾ-ਲੋਪੋ/ਕਿਸਨਪੁਰਾ/ਘੱਲਕਲਾਂ

27 ਜੁਲਾਈ ਨੂੰ ਮੋਗਾ ਵਿਖੇ ਬੀਜੇਪੀ ਦੇ ਆਗੂ ਤਰਲੋਚਨ ਸਿੰਘ ਗਿੱਲ ਦੀ ਰਹਾਇਸ ਦੇ ਮੂੰਹਰੇ ਹੋਵੇਗਾ ਪ੍ਰਦਰਸਨ-ਏਕਤਾ,ਉਗਰਾਹਾ

ਬੱਧਨੀ ਕਲਾਂ/ਅਜੀਤਵਾਲ ਜੁਲਾਈ 2020 (ਨਛੱਤਰ ਸੰਧੂ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੋਪੋ,ਜਿਲ੍ਹਾ ਜਰਨਲ ਸਕੱਤਰ ਗੁਰਮੀਤ ਸਿੰਘ ਕਿਸਨਪੁਰਾ,ਜਿਲ੍ਹ੍ਹਾ ਵਿੱਤ ਸਕੱਤਰ ਬਲੋਰ ਸਿੰਘ ਘੱਲਕਲਾਂ ਤੇ ਬਲਾਕ ਧਰਮਕੋਟ ਦੇ ਪ੍ਰਧਾਨ ਗੁਰਦੇਵ ਸਿੰਘ ਕਿਸਨਪੁਰਾ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋ ਖੇਤੀ ਨਾਲ ਸੰਬੰਧਤ ਦੋ-ਤਿੰਨ ਆਰਡੀਨੈਸ ਜਾਰੀ ਕੀਤੇ ਗਏ ਹਨ,ਇਨ੍ਹਾ ਦਾ ਮਕਸਦ ਖੁਲੀ ਮੰਡੀ ਦੇ ਨਾ ਹੇਠ ਸਰਕਾਰੀ ਖਰੀਦ ਦਾ ਭੋਗ ਪਾਉਣਾ ਹੈ ਤੇ ਫਸਲਾ ਦੇ ਸਮਰਥਨ ਮੁੱਲ ਤੇ ਅਨਾਜ ਦੀ ਖਰੀਦ ਬੰਦ ਕਰਨਾ ਹੈ।ਇਨ੍ਹਾ ਆਰਡੀਨੈਸਾ ਜਰੀਏ ਹੀ ਗਰੀਬ ਲੋਕਾ ਨੂੰ ਜਨਤਕ ਵੰਡ ਪਰਣਾਲੀ ਰਾਹੀ ਮਿਲਦਾ ਸਸਤਾ ਰਾਸਨ ਬੰਦ ਕਰਨਾ ਹੈ।ਇਸ ਤਰਾ੍ਹ ਹੀ ਠੇਕਾ ਖੇਤੀ ਕਾਨੂੰਨ ਲਾਗੂ ਕਰ ਕਿ ਕਿਸਾਨਾ ਦੀ ਜਮੀਨ ਖੋਹ ਕਿ ਵੱਡੀਆ ਕੰਪਨੀਆ ਨੂੰ ਦੇ ਕਿ ਵੱਡੇ-ਵੱਡੇ ਖੇਤੀ ਫਾਰਮ ਬਣਾਏ ਜਾਣੇ ਹਨ,ਜੋ ਬਿਜਲੀ ਸੋਧ ਕਾਨੂੰਨ 2020 ਦਾ ਲਿਆਦਾ ਜਾ ਰਿਹਾ ਹੈ ਉਸ ਰਾਹੀ ਬਿਜਲੀ ਬੋਰਡਾ ਦਾ ਭੋਗ ਪਾ ਕਿ ਮੁੁਕੰਮਲ ਨਿੱਜੀ ਕਰਨ ਦਾ ਰਾਹ ਪੱਧਰਾ ਕਰਨਾ ਹੈ,ਇਨ੍ਹਾ ਆਰਡੀਨੈਸਾ ਨੂੰ ਰੱਦ ਕਰਵਾਉਣ ਲਈ ਤੇ ਪੈਟਰੋਲ ਤੇ ਡੀਜਲ ਦੇ ਵਧੇ ਰੇਟਾ ਖਿਲਾਫ ਕੋਰੋਨਾ ਮਹਾਂਮਾਰੀ ਨਾਲ ਸੰਬੰਧਿਤ ਸਾਵਧਾਨੀਆ ਵਰਤ ਦੇ ਹੋਏ ਕੈਪਟਨ ਸਰਕਾਰ ਦੀਆ ਐਫ.ਆਈ.ਆਰ ਦਰਜ ਕਰਨ ਦੀਆ ਧਮਕੀਆ ਦੀ ਵੀ ਕੋਈ ਪਰਵਾਹ ਨਾ ਕਰਦੇ ਹੋਏ 20 ਜੁਲਾਈ ਤੋ 26 ਜੁਲਾਈ ਤੱਕ ਕੇਦਰ ਦੀ ਮੋਦੀ ਸਰਕਾਰ ਦੀਆ ਅਰਥੀਆ ਸਾੜੀਆ ਜਾਣਗੀਆ ਤੇ 27 ਜੁਲਾਈ ਨੂੰ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੂੂਬਾ ਕਮੇਟੀ ਮੈਬਰ ਤੇ ਪਾਰਟੀ ਦੇ ਕਿਸਾਨ ਸੈਲ ਦੇ ਸੂਬਾ ਪ੍ਰਧਾਨ ਤਰਲੋਚਨ ਸਿੰਘ ਰਹਾਇਸ ਮੂਹਰੇ ਟਰੈਕਟਰਾ ਤੇ ਮਾਰਚ ਕਰਕੇ ਪਹੁੰਚਿਆ ਜਾਵੇਗਾ ਤੇ ਮੋਦੀ ਸਰਕਾਰ ਖਿਲਾਫ ਪ੍ਰਦਰਸਨਕਰਨ ਤੋ ਬਾਅਦ ਮੰਗ ਪੱਤਰ ਦਿੱਤਾ ਜਾਵੇਗਾ।ਇਸ ਸਮੇ ਉਨ੍ਹਾ ਨਾਲ ਕਿਸਾਨ ਆਗੂ ਜਗਜੀਤ ਸਿੰਘ ਬੱਧਨੀ ਕਲਾਂ ਵੀ ਹਾਜਰ ਸਨ।