ਸਿੱਧਵਾਂ ਬੇਟ(ਜਸਮੇਲ ਗਾਲਿਬ)ਹਰ ਸਾਲ ਦੀ ਤਰ੍ਹਾਂ ਐਕਤੀ ਵੀ ਸ੍ਰੋਮਣੀ ਗੁਰਮਤਿ ਗ੍ਰੰਥੀ ਸਭਾ(ਰਜ਼ਿ:)ਪੰਜਾਬ ਜਗਰਾਉਂ ਵੱਲੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੁ ਹਰਿਗੋਬਿੰਦਰ ਸਾਹਿਬ ਜੀ ਪ੍ਰਕਾਸ਼ ਪੁਰਬ ਅਤੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਮਾਗਮ 24 ਤੋਂ 26 ਜੁਲਾਈ ਨੂੂ ਗੁਰਦੁਆਰਾ ਸ੍ਰ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਜਗਰਾਉਂ ਵਿਖੇ ਕਰਵਾਏ ਜਾ ਰਹੇ ਹਨ।ਇਸ ਸਬੰਧੀ ਅੱਜ ਸਮਾਗਮ ਦਾ ਪੋਸ਼ਟਰ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਭਜਨਗੜ੍ਹ ਅਤੇ ਭਾਈ ਸੁਖਦੇਵ ਸਿੰਘ ਨਸਰਾਲੀ ਪ੍ਰਧਾਨ ਸ੍ਰੋਮਣੀ ਗੁਰਮੀਤ ਗ੍ਰੰਥੀ ਸਭਾ ਪੰਜਾਬ ਵੱਲੋਂ ਆਪਣੇ ਸਾਥੀ ਰਾਗੀ-ਗ੍ਰੰਥੀ ਸਿੰਘ ਨੇ ਨਾਲ ਮਿਲ ਕੇ ਸਾਂਝੇ ਤੌਰ ‘ਤੇ ਜਾਰੀ ਕੀਤਾ ਗਿਆ।ਸਮਾਗਮ ਦੀ ਜਾਣਕਾਰੀ ਦੰਦਿਆਂ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਤੇ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਭਜਨਗੜ੍ਹ ਨੇ ਦੱਸਿਆਂ ਕਿ ਜੁਲਾਈ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ 24 ਅਤੇ 25 ਦੀ ਰਾਤ ਨੂੰ ਸ਼ਾਮ ਦੇ ਦੀਵਾਨ ਸਜਾਣਗੇ ਜਿਸ ਵਿੱਚ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਦੀ ਹਜ਼ੂਰੀ ਰਾਹੀ ਜੱਥਾ ਅਤੇ ਭਾਈ ਮਨਜਿੰਦਰ ਸਿੰਘ ਹਠੁਰ ਵਾਲੇ ਅਤੇ ਹੋਰ ਲੋਕਲ ਰਾਗੀ ਜੱਥੇ ਸੰਗਤਾਂ ਨੂੰ ਨਿਹਾਲ ਕਰਨਾਗੇ।26 ਜੁਲਾਈ ਸੇਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।ਉਪਰੰਤ ਪੰਥ ਪ੍ਰਸਿੱਧ ਢਾਡੀ ਭਾਈ ਮਨਪ੍ਰੀਤ ਸਿੰਘ ਅਕਾਲਗੜ੍ਹ ਵਾਲਿਆਂ ਦਾ ਢਾਡੀ ਜੱਥਾ ਬੀਰ-ਰਸ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੇਗਾ।ਇਸ ਸਮਾਗਮ ਵਿੱਚ ਸ੍ਰੋਮਣੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਐਵਾਰਡ ਨਾਲ ਰਾਗੀ ਜੱਥੇ ਨੂੰ ਸਨਮਾਨਿਤ ਕੀਤਾ ਜਾਵੇਗਾ।ਇਨ੍ਹਾਂ ਸਾਤਰੇ ਸਮਾਗਮਾਂ ਦਾ ਅਨੰਦ ਸੰਗਤਾਂ ਘਰ ਬੈਠ ਕੇ ਵੀ ਸ਼ੋਸ਼ਲ ਮੀਡੀਆਂ ਤੇ ਲਾਈਵ ਵੀ ਦੇਖ ਸਕਣਗੀਆਂ ।ਸੰਗਤਾਂ ਨੂੂੰ ਸਮਾਗਮਾਂ ਵਿੱਚ ਮਾਸਕ ਪਾ ਕੇ ਸ਼ੋਸ਼ਲ ਡਿਸ਼ਟੈਂਸ ਬਣ ਕੇ ਅਤਟ ਸੈਨੀਟਰੇਜਰ ਦੀ ਵਤਰੋਂ ਕਰਕੇ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੁੱਖ ਸੇਵਾਦਾਰ,ਗੁਰਪ੍ਰੀਤ ਸਿੰਘ ਭਜਨਗੜ੍ਹ ,ਸ੍ਰੋਮਣੀ ਗੁਰਮੀਤ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ,ਚੇਅਰਮੈਨ ਭਾਈ ਕੁਲਦੀਪ ਸਿੰਘ ਰਣੀਆਂ ,ਪ੍ਰਚਾਰ ਸਕੱਤਰ ਬਾਬਾ ਹੰਸ ਰਾਜ ਸਿੰਘ ਜਗਰਾਉਂ ,ਰਾਗੀ ਭਾਈ ਕੁਲਜੀਤ ਸਿੰਘ ਭਜਨਗੜ੍ਹ ,ਭਾਈ ਇੰਦਰਜੀਤ ਸਿੰਘ ਲੱਖਾ,ਭਾਈ ਪਵਨਦੀਪ ਸਿੰਘ ਅਜੀਤਵਾਲ ,ਮਾਸਟਰ ਮਹਿੰਦਰ ਸਿੰਘ ਮੋਤੀ ਬਾਗ ,ਭਾਈ ਮੇਜਰ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ।